Ferozepur News

ਟੀਚਰ ਯੂਨਿਟ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਰੋਸ : 24 ਨਵੰਬਰ ਨੂੰ ਜੰਤਰ ਮੰਤਰ ਦਿੱਲੀ ਵਿਖੇ ਧਰਨੇ ਦੀ ਚਿਤਾਵਨੀ

ਟੀਚਰ ਯੂਨਿਟ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਰੋਸ
24 ਨਵੰਬਰ ਨੂੰ ਜੰਤਰ ਮੰਤਰ ਦਿੱਲੀ ਵਿਖੇ ਧਰਨੇ ਦੀ ਚਿਤਾਵਨੀ

 

ਫਿਰੋਜ਼ਪੁਰ, 14 ਨਵੰਬਰ (ਰਵਿੰਦਰ ਕੁਮਾਰ)- ਗੁਰੂ ਨਾਨਕ ਕਾਲਜ਼ ਫਿਰੋਜ਼ਪੁਰ ਛਾਉਣੀ ਵਿਖੇ ਪੰਜਾਬ ਅਤੇ ਚੰਡੀਗੜ• ਕਾਲਜ਼ ਟੀਚਰ ਯੂਨਿਟ ਆਫ ਫਿਰੋਜ਼ਪੁਰ ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਦੇ ਉਚੇਰੀ ਸਿੱਖਿਆ ਪ੍ਰਤੀ ਮਾੜੇ ਰਵੱਈਏ ਦੇ ਖਿਲਾਫ ਜ਼ਿਲਾ ਫਿਰੋਜ਼ਪੁਰ ਕਾਲਜ਼ ਟੀਚਰ ਯੂਨੀਅਨ ਦੇ ਪ੍ਰਧਾਨ ਪ੍ਰੋ: ਕਸ਼ਮੀਰ ਸਿੰਘ ਭੁੱਲਰ ਅਤੇ ਗੁਰੂ ਨਾਨਕ ਕਾਲਜ਼ ਟੀਚਰ ਯੂਨੀਅਨ ਦੇ ਪ੍ਰਧਾਨ ਪ੍ਰੋ: ਇੰਦਰਜੀਤ ਸਿੰਘ ਨੇ ਨਿਖੇਧੀ ਕਰਦਿਆਂ ਦੱਸਿਆ ਕਿ ਪੰਜਾਬ ਭਰ ਵਿਚੋਂ ਆਲ ਇੰਡੀਆ ਫੈਡਰੇਸ਼ਨ ਆਫ ਯੂਨੀਵਰਸਿਟੀ ਅਤੇ ਕਾਲਜ਼ ਟੀਚਰ ਆਰਗੇਨਾਈਜੇਸ਼ਨ ਦੇ ਸੱਦੇ &#39ਤੇ ਵੱਖ-ਵੱਖ ਕਾਲਜ਼ਾਂ ਦੇ ਅਧਿਆਪਕ ਦਿੱਲੀ ਦੇ ਜੰਤਰ ਮੰਤਰ ਚੌਂਕ ਵਿਚ 24 ਨਵੰਬਰ ਨੂੰ ਜੇਲ ਭਰੋ ਮੁਹਿੰਮ ਸ਼ੁਰੂ ਕਰਨਗੇ।

ਪ੍ਰੋ. ਕਸ਼ਮੀਰ ਸਿੰਘ ਭੁੱਲਰ ਨੇ ਦੱਸਿਆ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਸੱਤਵੇਂ ਪੇ ਕਮਿਸ਼ਨ ਦੇ ਲਈ ਕਾਲਜ਼ ਅਤੇ ਯੂਨੀਵਰਸਿਟੀ ਅਧਿਆਪਕਾਂ ਦੀ ਪੇ ਰੀਵਿਊ ਕਮੇਟੀ ਦਾ ਗਠਨ ਨਹੀਂ ਕੀਤਾ। ਕਾਲਜ਼ ਅਧਿਆਪਕਾਂ ਦੇ ਪ੍ਰਮੋਸ਼ਨ ਕੇਸਾਂ ਅਤੇ ਪ੍ਰਿੰਸੀਪਲਾਂ ਦੀ ਨਿਯੁਕਤੀ ਏ.ਪੀ.ਆਈ. ਸਕੋਰ ਜੋ ਕਿ ਬੇਲੋੜਾ ਅੜਿਕਾ ਪਾ ਰਿਹਾ ਹੈ। ਉਸਨੂੰ ਸਕਰੈਪ ਕਰਵਾਊਣ ਲਈ ਅਤੇ ਰਿਫਰੈਸ਼ਰ ਕੋਰਸਾਂ ਵਿਚ ਸਮੇਂ ਦੀ ਹੱਦ ਵਧਾਉਣ ਲਈ ਵੱਖ-ਵੱਖ ਸਮੇਂ ਸਰਕਾਰ ਨੂੰ ਮੈਮੋਰੰਡਮ ਪੀ.ਸੀ.ਸੀ.ਟੀ.ਯੂ. ਵੱਲੋਂ ਦਿੱਤੇ ਗਏ ਹਨ, ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣ ਨਹੀਂ ਰਹੀ।

ਇਹਨਾਂ ਸਾਰੀਆਂ ਮੰਗਾਂ ਨੂੰ ਤੁਰੰਤ ਮਨਵਾਉਣ ਲਈ ਆਪਣਾ ਜੋਰ ਪਾਉਣ ਲਈ ਫਿਰੋਜ਼ਪੁਰ ਸ਼ਹਿਰ ਦੇ ਆਰ.ਐਸ.ਡੀ. ਕਾਲਜ਼, ਦੇਵ ਸਮਾਜ ਕਾਲਜ਼ ਆਫ ਐਜੂਕੇਸ਼ਨ ਡੀ.ਏ.ਵੀ. ਕਾਲਜ਼ ਫਾਰ ਵੂਮੈਨ ਅਤੇ ਗੁਰੂ ਨਾਨਕ ਕਾਲਜ਼ ਫਿਰੋਜ਼ਪੁਰ ਛਾਉਣੀ ਤੋਂ ਸਮੂਹ ਅਧਿਆਪਕ ਦਿੱਲੀ ਵਿਖੇ ਜੰਤਰ ਮੰਤਰ ਵਿਖੇ 24 ਨਵੰਬਰ ਨੂੰ 10 ਵਜੇ ਪਹੁੰਚਣਗੇ ਅਤੇ ਸੰਘਰਸ਼ ਨੂੰ ਤਿੱਖੇ ਰੂਪ &#39ਚ ਪੇਸ਼ ਕਰਨਗੇ।

Related Articles

Back to top button