Ferozepur News

ਟਰੱਕ ਅਤੇ ਕਾਰ ਦੀ ਟੱਕਰ ਵਿਚ ਇੱਕ ਦੀ ਮੌਤ

ਫਾਜ਼ਿਲਕਾ, 14 ਫਰਵਰੀ (ਵਿਨੀਤ ਅਰੋੜਾ): ਫਾਜ਼ਿਲਕਾ ਅਬੋਹਰ ਰੋਡ ਤੇ ਸਥਿਤ ਪਿੰਡ ਖੂਈਖੇੜਾ ਦੇ ਨੇੜੇ ਟਰੱਕ ਅਤੇ ਕਾਰ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਲੜਕੀ ਦੀ ਮੌਤ ਹੋ ਗਈ। 
ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕਾ ਪ੍ਰਗਤੀ (21) ਵਾਸੀ ਨੇੜੇ ਚਣਕਿਆ ਸਕੂਲ ਫਾਜ਼ਿਲਕਾ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਉਸਦੀ ਲੜਕੀ ਪ੍ਰਗਤੀ ਨੇੜਲੇ ਸ਼ਹਿਰ ਅਬੋਹਰ ਦੇ ਡੀਏਵੀ ਕਾਲਜ ਵਿਚ ਪੜ•ਦੀ ਸੀ ਅਤੇ ਬੀਤੇ ਦਿਨ ਉਹ ਆਪਣੇ ਨਾਲ ਪੜ•ਦੀ ਆਪਣੀ ਸਹੇਲੀ ਅਤੇ ਉਸਦੇ ਰਿਸ਼ਤੇਦਾਰਾਂ ਦੇ ਨਾਲ ਕਾਰ ਨੰਬਰ ਪੀਬੀ 22ਐਮ 2600 ਵਿਚ ਸਵਾਰ ਹੋਕੇ ਫਾਜ਼ਿਲਕਾ ਵੱਲ ਆ ਰਹੀ ਸੀ। ਜਦੋਂ ਉਹ ਸਾਰੇ ਰਸਤੇ ਵਿਚ ਪਿੰਡ ਖੂਈਖੇੜਾ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਦੇ ਨਾਲ ਉਨ ਦੀ ਟੱਕਰ ਹੋ ਗਈ। ਜਿਸ ਕਾਰਨ ਕਾਰ ਵਿਚ ਸਵਾਰ ਉਸਦੀ ਬੇਟੀ ਅਤੇ  ਹੋਰ ਲੋਕ ਜ਼ਖ਼ਮੀ ਹੋ ਗਏ ਅਤੇ ਕਾਰ ਬੁਰੀ ਤਰ•ਾਂ ਨੁਕਸਾਨੀ ਗਈ। ਟੱਕਰ ਹੋਣ ਤੇ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਬੇਟੀ ਪ੍ਰਗਤੀ ਦੀ ਮੌਤ ਹੋ ਗਈ। ਜਦਕਿ ਗੰਭੀਰ ਰੂਪ ਨਾਲ ਜ਼ਖ਼ਮੀ ਦੋ ਨੋਜਵਾਨਾਂ ਨੂੰ ਅਗਲੇ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਪ੍ਰਗਤੀ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕੀਤਾ ਗਿਆ। 

Related Articles

Back to top button