Ferozepur News

ਜ਼ਿਲੇ ਅੰਦਰ 10 ਅਗਸਤ 2020 ਨੂੰ ਪ੍ਰਧਾਨ ਮੰਤਰੀ ਸੁਰਿੱਖਅਤ ਮਾਤਰਤਵ ਅਭਿਆਨ ਤਹਿਤ ਲਗਾਏ ਜਾਣਗੇ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ

ਜ਼ਿਲੇ ਅੰਦਰ 10 ਅਗਸਤ 2020 ਨੂੰ ਪ੍ਰਧਾਨ ਮੰਤਰੀ ਸੁਰਿੱਖਅਤ ਮਾਤਰਤਵ ਅਭਿਆਨ ਤਹਿਤ ਲਗਾਏ ਜਾਣਗੇ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ

ਫਿਰੋਜ਼ਪੁਰ 7 ਅਗਸਤ 2020

                ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਦੀ ਅਗਵਾਈ ਹੇਠ  ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵੱਖ ਵੱਖ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਲਗਾਤਾਰ ਢੁਕਵੀਆਂ ਕਾਰਵਾਈਆਂ ਜਾਰੀ ਹਨ। ਇਸੇ ਲੜੀ ਤਹਿਤ  10 ਅਗਸਤ 2020 ਨੂੰ ਜਿਲੇ ਅੰਦਰ ਪ੍ਰਧਾਨ ਮੰਤਰੀ ਸੁਰਿੱਖਅਤ ਮਾਤਰਤਵ ਅਭਿਆਨ ਤਹਿਤ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ ਲਗਾਏ ਜਾ ਰਹੇ ਹਨ।

        ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ  ਉਲੀਕੇ ਗਏ ਪ੍ਰੋਗਰਾਮ ਤਹਿਤ  10 ਅਗਸਤ 2020 ਨੂੰ ਪੀ.ਐਚ.ਸੀ. ਮੱਲਾਂਵਾਲਾ ਵਿਖੇ ਜੱਚਾ ਬੱਚਾ ਰੋਗ ਮਾਹਿਰ ਡਾ: ਵਰਿੰਦਰਦੀਪ ਕੌਰ, ਪੀ.ਐਚ.ਸੀ.ਲੱਖੋ ਕੇ ਬਹਿਰਾਮ ਵਿਖੇ ਡਾ:ਪੂਜਾ ਅਤੇ ਅਰਬਨ ਪੀ.ਐਚ.ਸੀ. ਫਿਰੋਜ਼ਪੁਰ ਕੈਂਟ ਵਿਖੇ ਡਾ:ਰਿੰਪਲ ਕੋਛੜ ਵੱਲੋਂ ਗਰਭਵਤੀ ਔਰਤਾਂ ਦੀ ਮੁੱਫਤ ਜਾਂਚ ਕੀਤੀ ਜਾਵੇਗੀ, ਮੌਕੇ ਤੇ ਲੈਬ ਟੈਸਟ ਕੀਤੇ ਜਾਣਗੇ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਵਿਸ਼ੇਸ਼ ਅਭਿਆਨ ਦਾ ਮੁੱਖ ਮੰਤਵ ਕਿਸੇ ਵੀ ਹਾਈ ਰਿਸਕ ਜਨੇਪੇ ਦੀ ਸ਼ਨਾਖਤ ਕਰਕੇ ਸਮੇਂ ਸਿਰ ਢੁਕਵੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਕਰਨਾ ਹੈ।

        ਸਿਵਲ ਸਰਜਨ ਡਾ:ਜੁਗਲ ਕਿਸ਼ੋਰ ਵੱਲੋਂ ਜਿੱਥੇ ਆਮ ਜਨਤਾ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਗਈ, ਉੱਥੇ  ਕੈਂਪਾਂ ਦੌਰਾਨ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਿਹਤ ਸੰਸਥਾਵਾਂ ਵਿਖੇ ਮਾਸਕ ਪਹਿਣ ਕੇ ਆਉਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਕਿ ਕਰੋਨਾ ਰੋਗ ਦੇ ਫੈਲਣ ਤੋਂ ਬਚਾਅ ਕੀਤਾ ਜਾ ਸਕੇ।

Related Articles

Leave a Reply

Your email address will not be published. Required fields are marked *

Back to top button