Ferozepur News

ਜੈਨਿਸਜ਼ ਇੰਸਟੀਚਿਊਟ ਆਫ ਡੈਂਟਲ ਸਾਇੰਸ ਐਂਡ ਰਿਸਰਚ ਵੱਲੋਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ

 

ਫਿਰੋਜ਼ਪੁਰ 16 ਮਾਰਚ 2017 ( ) ਜੈਨਿਸਜ਼ ਇੰਸਟੀਚਿਊਟ ਆਫ ਡੈਂਟਲ ਸਾਇੰਸਿਜ਼ ਐਂਡ ਰਿਸਰਚ ਫਿਰੋਜ਼ਪੁਰ ਅਤੇ ਅਨਿਲ ਬਾਗੀ ਗਰੁੱਪ ਆਫ ਨਰਸਿੰਗ ਇੰਸਟੀਚਿਊਟਸ ਦਾ ਸਲਾਨਾ ਦਿਖਿਆਂਤ ਅਤੇ ਇਨਾਮ ਵੰਡ ਸਮਾਰੋਹ 16 ਮਾਰਚ 2017 ਨੂੰ ਇੰਸਟੀਚਿਊਟ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਪ੍ਰੋਫੈਸਰ ਡਾ. ਰਾਜ ਬਹਾਦੁਰ ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਦਿਖਿਆਂਤ ਸਮਾਰੋਹ ਨੂੰ ਸੰਬੋਧਨ ਕੀਤਾ। ਸ੍ਰੀ ਬੀ.ਐਸ. ਰਾਜ ਪ੍ਰੋਹਿਤ, ਡੀ. ਆਈ. ਜੀ. ਬੀ.ਐਸ.ਐਫ ਬਤੌਰ ਗੈਸਟ ਆਫ ਆਨਰ ਹਾਜ਼ਰ ਹੋਏ।

ਡਾ. ਕਮਲ ਬਾਗੀ ਚੇਅਰਮੈਨ ਜੈਨਸਿਜ਼ ਇੰਸਟੀਚਿਊਟ ਆਫ ਡੈਂਅਲ ਸਾਇੰਸਿਜ਼ ਐਂਡ ਰਿਸਰਚ ਅਤੇ ਅਨਿਲ ਬਾਗੀ ਗਰੁੱਪ ਨੇ ਮੁੱਖ ਮਹਿਮਾਨ ਗੈਸਟ ਆਫ ਆਨਰ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਸ਼ਹੀਤ ਡਾ. ਅਨਿਲ ਬਾਗੀ ਚੈਰੀਟੇਬਲ ਸੁਸਾਇਟੀ ਵੱਲੋਂ ਆਮ ਜਨਤਾ ਅਤੇ ਗਰੀਬੀ ਹੇਠਾਂ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਨੂੰ ਮੁਫਤ ਇਲਾਜ ਦੀ ਦਿੱਤੀ ਜਾ ਰਹੀ ਸਹੂਲਤ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਸਿਹਤ ਸਬੰਧੀ ਸੁਵਿਧਾਵਾਂ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਹੋਰ ਵਾਧਾ ਕਰਨ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ।

ਇਸ ਮੌਕੇ ਡਾ. ਕਮਲ ਬਾਗੀ ਨੇ ਇਹ ਵੀ ਦੱਸਿਆ ਕਿ ਜੈਨਸਿਜ਼ ਇੰਸਟੀਚਿਉਟ ਆਫ ਡੈਂਟਲ ਸਾਇੰਸਿਜ਼ ਐਡ ਰਿਸਰਚ ਦੇ ਮਾਹਿਰ ਦੰਦਾਂ ਦੇ ਡਾਕਟਰਾਂ ਵੱਲੋਂ ਸਰਹੱਦੀ ਖੇਤਰ ਦੇ ਦੂਰ-ਦੁਰਾਡੇ ਪਿੰਡਾਂ ਵਿੱਚ ਮੁਫਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਜਿਸ ਵਿੱਚ ਦੰਦਾਂ ਦੇ ਮਰੀਜ਼ਾਂ ਨੂੰ ਮੁਫਤ ਇਲਾਜ ਅਤੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇੰਸਟੀਚਿਊਟ ਦੇ ਮਾਹਿਰ ਡਾਕਟਰਾਂ ਵੱਲੋਂ ਇਸ ਚਾਲੂ ਮਾਲੀ ਸਾਲ ਦੌਰਾਨ ਸਕੂਲਾਂ ਵਿੱਚ ਪੜਦੇ ਹਜ਼ਾਰਾਂ ਵਿਦਿਆਰਥੀਆਂ ਦੇ ਦੰਦਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। 

ਪ੍ਰੋਫੈਸਰ ਡਾ. ਰਾਜ ਬਹਾਦੁਰ ਨੇ ਐਮ:ਡੀ ਐਸ:, ਬੀ.ਡੀ.ਐਸ ਅਤੇ ਬੀ.ਐਸ.ਸੀ (ਨਰਸਿੰਗ) ਦੀਆਂ ਡਿਗਰੀਆਂ ਵੰਡੀਆਂ। ਪ੍ਰੋਫੈਸਰ ਡਾ. ਰਾਜ ਬਹਾਦੁਰ ਨੇ ਆਪਣੇ ਦਿਖਿਆਂਤ ਭਾਸ਼ਨ ਵਿੱਚ ਪੇਂਡੂ ਅਤੇ ਪੱਛੜੇ ਇਲਾਕਿਆਂ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਪਹੁੰਚ ਵਿੱਚ ਰਹਿੰਦੇ ਹੋਏ ਸਿਹਤ ਇਲਾਜ ਸੁਵਿਧਾਵਾਂ ਪ੍ਰਦਾਨ ਕਰਨ ਤੇ ਉਨ੍ਹਾਂ ਤੱਕ ਮੈਡੀਕਲ ਸੁਵਿਧਾਵਾਂ ਪਹੁੰਚਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੰਦ ਚਿਕਿਤਸਾ ਵਿੱਦਿਆ ਵਿੱਚ ਪਾਸ ਹੋਏ ਗ੍ਰੈਜੂਏਟਸ, ਪੋਸਟ ਗ੍ਰੈਜੂਏਟਸ ਅਤੇ ਨਰਸਿੰਗ ਗ੍ਰੈਜੂਏਟਸ ਨੂੰ ਦੁਖੀ ਮਨੁਖਤਾ ਦੀ ਸੇਵਾ ਭਾਵਨਾ ਨਾਲ ਸੇਵਾ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜੈਨਸਿਜ਼ ਇੰਸਟੀਚਿਊਟ ਵੱਲੋਂ ਇਸ ਪੱਖ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।

ਸਾਲ 2015-16 ਵਿੱਜ ਜਿਨ੍ਹਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਵਿੱਚ ਉੱਚ ਪ੍ਰਾਪਤੀਆਂ ਕੀਤੀਆਂ ਸਨ। ਉਨ੍ਹਾਂ ਨੂੰ ਗੋਲਡ ਮੈਡਲ ਪ੍ਰਦਾਨ ਕੀਤੇ। ਇਸ ਮੌਕੇ ਤੇ ਕੁਲ 90 ਐਮ.ਡੀ, ਬੀ.ਡੀ.ਐਸ ਅਤੇ ਨਰਸਿੰਗ ਦੀਆਂ ਡਿਗਰੀਆਂ ਵੰਡੀਆਂ ਗਈਆਂ।

ਪ੍ਰੋ: ਡਾ. ਅਮਰਜੀਤ ਸਿੰਘ ਗਿੱਲ, ਡਾਇਰੈਕਟਰ ਪ੍ਰਿੰਸੀਪਲ ਵੱਲੋਂ ਇੰਸਟੀਚਿਊਟਸ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਖੇਡਾਂ ਅਤੇ ਪਾਠਕ੍ਰਮ ਤੋਂ ਵਧੀਕ ਗਤੀਵਿਧੀਆਂ ਵਿੱਚ ਕਾਲਜ, ਸਟੇਟ ਅਤੇ ਖਿੱਤੇ ਪੱਧਰ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੀ.ਡੀ.ਐਸ ਪੱਧਰ ਦੀ ਸਿੱਖਿਆ ਤੋਂ ਇਲਾਵਾ ਇੰਸਟੀਚਿਊਟ ਵਿੱਚ ਐਮ.ਡੀ.ਐਸ ਦੀਆਂ ਕੁੱਲ 9 ਵਿਸ਼ੇਸ਼ ਸ਼ਾਖਾਵਾਂ ਵਿੱਚੋਂ 7  ਸ਼ਾਖਾਵਾਂ ਵਿੱਚ ਵੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਬਾਕੀ ਰਹਿੰਦੀਆਂ 2 ਸ਼ਾਖਾਵਾਂ ਵਿੱਚ ਵੀ ਜਲਦੀ ਹੀ ਸਿੱਖਿਆ ਸ਼ੁਰੂ ਕਰਨ ਦੇ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ।

ਡਾ. ਸੀਲ ਸੇਠੀ, ਜੁਆਇੰਟ ਚੇਅਰਮੈਨ, ਜੈਨਿਸਜ਼ ਇੰਸਟੀਚਿਊਟ ਆਫ ਡੈਂਟਲ ਸਾਇੰਸਿਜ਼ ਐਂਡ ਰਿਸਰਚ ਅਤੇ ਅਨਿਲ ਬਾਗੀ ਗਰੁੱਪ ਆਫ ਇੰਸਟੀਚਿਊਟਸ ਨੇ ਮੁੱਖ ਮਹਿਮਾਨ ਗੈਸ ਆਫ ਆਨਰ ਅਤੇ ਸਮਾਰੋਹ ਵਿੱਚ ਪੁੱਜੀਆਂ ਹੋਰ ਸਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਇਸ ਸਮਾਰੋਹ ਨੂੰ ਕਾਮਯਾਬ ਕਰਨ ਲਈ ਕੀਤੇ ਉਪਰਾਲਿਆਂ ਸਬੰਧੀ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ।

Related Articles

Back to top button