Ferozepur News

ਐਸ.ਬੀ.ਐਸ. ਸਟੇਟ ਯੂਨੀਵਰਸਿਟੀ,ਫਿਰੋਜ਼ਪੁਰ ਦੇ ਡਿਪਲੋਮਾ ਵਿਦਿਆਰਥੀਆਂ ਦੀ ਅਰਸੇਲਰ ਮਿੱਤਲ ਨਿਪਨ ਸਟੀਲ ਇੰਡੀਆ ਸੂਰਤ ਵਲੋਂ ਚੋਣ

ਐਸ.ਬੀ.ਐਸ. ਸਟੇਟ ਯੂਨੀਵਰਸਿਟੀ,ਫਿਰੋਜ਼ਪੁਰ ਦੇ ਡਿਪਲੋਮਾ ਵਿਦਿਆਰਥੀਆਂ ਦੀ ਅਰਸੇਲਰ ਮਿੱਤਲ ਨਿਪਨ ਸਟੀਲ ਇੰਡੀਆ ਸੂਰਤ ਵਲੋਂ ਚੋਣ
ਐਸ.ਬੀ.ਐਸ. ਸਟੇਟ ਯੂਨੀਵਰਸਿਟੀ,ਫਿਰੋਜ਼ਪੁਰ ਦੇ ਡਿਪਲੋਮਾ ਵਿਦਿਆਰਥੀਆਂ ਦੀ ਅਰਸੇਲਰ ਮਿੱਤਲ ਨਿਪਨ ਸਟੀਲ ਇੰਡੀਆ ਸੂਰਤ ਵਲੋਂ ਚੋਣ
ਫਿਰੋਜ਼ਪੁਰ, 20.4.2022: ਦੇਸ਼ ਦੀ ਮੰਨੀ ਪਰਮੰਨੀ ਕੰਪਨੀ ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ ਜੌ ਕੇ  ਇੱਕ ਏਕੀਕ੍ਰਿਤ ਫਲੈਟ ਕਾਰਬਨ ਸਟੀਲ ਨਿਰਮਾਤਾ ਹੈ। ਕੰਪਨੀ ਦੀਆਂ ਨਿਰਮਾਣ ਸੁਵਿਧਾਵਾਂ ਵਿੱਚ ਲੋਹਾ ਬਣਾਉਣਾ, ਸਟੀਲ ਬਣਾਉਣਾ ਅਤੇ ਭਾਰਤ ਭਰ ਵਿੱਚ ਫੈਲੀਆਂ ਡਾਊਨਸਟ੍ਰੀਮ ਸਹੂਲਤਾਂ ਸ਼ਾਮਲ ਹਨ। ਇਸ ਕੰਪਨੀ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਡਿਪਲੋਮਾ ਮਕੈਨੀਕਲ ਇੰਜੀ. ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ ਸੀ।
ਪੀ ਆਰ ਓ ਯਸ਼ਪਾਲ ਨੇ ਦੱਸਿਆ ਕੰਪਨੀ ਦੇ  ਐਚ.ਆਰ.-ਮੈਨੇਜਰ ਸ਼੍ਰੀ ਕ੍ਰਿਸ਼ਨ ਕੁਮਾਰ ਸੋਲੰਕੀ ਅਤੇ ਓਹਨਾ ਦੀ ਟੀਮ ਵੱਲੋਂ ਆਨਲਾਈਨ ਪਲੇਸਮੈਂਟ ਟੈਸਟ ਅਤੇ ਇੰਟਰਵਿਊ ਰਾਹੀਂ ਡਿਪਲੋਮਾ ਮਕੈਨੀਕਲ ਇੰਜੀ.  ਦੇ  ਵਿਦਿਆਰਥੀਆਂ , ਧੀਰਜ ਸ਼ਾਹ, ਰਵੀ ਸ਼ੰਕਰ ਕੁਮਾਰ, ਕੁਮਾਰ ਮਨੀਸ਼ ,ਕਿਸ਼ਨ ਗਿਰੀ ਨੂੰ ਸਲੈਕਟ ਕਰ ਲਿਆ ਤੇ ਓਹਨਾ ਨੂੰ 1.8 ਲੱਖ ਸਾਲਾਨਾ ਪੈਕੇਜ਼ ਦੀ ਪੇਸ਼ਕਸ਼ ਕੀਤੀ ਹੈ।
ਯੂਨੀਵਰਸਿਟੀ  ਵਾਈਸ  ਚਾਂਸਲਰ ਡਾ ਬੂਟਾ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਦੀ ਇਸ ਸਰਹੱਦੀ ਪੱਟੀ  ਵਿੱਚ ਤਕਨੀਕੀ ਸਿੱਖਿਆ ਨੂੰ ਉੱਚਾ ਚੁੱਕਣ ਤੇ ਰੁਜ਼ਗਾਰ ਦੇ ਮੌਕੇ ਮੁੱਹਈਆ ਕਰਵਾਉਣ ਲਈ ਯੂਨੀਵਰਸਿਟੀ ਵਲੋਂ ਲਗਪਗ 20 ਬਹੁ ਰਾਸ਼ਟਰੀ ਕੰਪਨੀਆਂ ਨੂੰ ਸੱਦਾ ਦਿੱਤਾ ਜਾ ਚੁੱਕਿਆ ਹੈ ਤੇ ਭਵਿੱਖ ਵਿੱਚ ਅਜਿਹੇ ਹੋਰ ਬੀ ਉਪਰਾਲੇ ਕੀਤੇ ਜਾਂਦੇ ਰਹਿਣਗੇ। ਓਹਨਾ ਪ੍ਰਿੰਸੀਪਲ ਪੋਲੀ ਵਿੰਗ ਸ੍ਰੀ ਮਨਪ੍ਰੀਤ ਸਿੰਘ ਤੇ  ਡਾ. ਕਮਲ ਖੰਨਾ (ਟੀਪੀਓ ਪੋਲੀ ਵਿੰਗ) ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ  ਮੁਬਾਰਕਵਾਦ ਦਿੰਦਿਆਂ ਅਤੇ ਉਨ੍ਹਾਂ ਦੇ ਉਜਵਲ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ।

Related Articles

Leave a Reply

Your email address will not be published. Required fields are marked *

Back to top button