Ferozepur News

ਸਮਾਜ ਸੇਵੀ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦੀ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ

ਫਿਰੋਜ਼ਪੁਰ ਇਲਾਕੇ ਦੀਆਂ ਸਮੱਸਿਆਵਾਂ ਤੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਿਕਲਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ

ਸਮਾਜ ਸੇਵੀ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦੀ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ,

ਫਿਰੋਜ਼ਪੁਰ ਇਲਾਕੇ ਦੀਆਂ ਸਮੱਸਿਆਵਾਂ ਤੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਿਕਲਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ

ਸਮਾਜ ਸੇਵੀ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦੀ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ

ਫ਼ਿਰੋਜ਼ਪੁਰ , 20.1.2021: ਬੀਤੇ ਦਿਨੀ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕਰਨ ਵਾਲੇ ਸਮਾਜ ਸੇਵੀ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਨੇ ਅੱਜ ਪ੍ਰੈਸ ਕਲੱਬ ਵਿਖੇ ਪ੍ਰੈੱਸ ਮਿਲਣੀ ਦਰਮਿਆਨ ਫਿਰੋਜ਼ਪੁਰ ਇਲਾਕੇ ਦੀਆਂ ਸਮੱਸਿਆਵਾਂ ਤੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਿਕਲਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ।

ਪ੍ਰੈੱਸ ਵਾਰਤਾ ਦਰਮਿਆਨ ਐਡਵੋਕੇਟ ਭੁੱਲਰ ਨੇ ਨਵੇਂ ਬਣ ਰਹੇ ਪੀਜੀਆਈ ਹਸਪਤਾਲ ਬਾਰੇ ਸਪੱਸ਼ਟ ਕਿਹਾ ਕੇ ਬਠਿੰਡੇ ਦਾ ਏਮਜ ਹਸਪਤਾਲ ਅਤੇ ਸੰਗਰੂਰ ਦਾ ਪੀ ਜੀ ਆਈ ਸੈਟੇਲਾਇਟ ਸੈਂਟਰ ਲੱਗਭੱਗ ਇਕੱਠੇ ਐਲਾਨੇ ਗਏ ਸਨ ਅਤੇ ਉਥੇ ਓ ਪੀ ਡੀ ਸੇਵਾਵਾਂ ਲਗਭਗ ਸ਼ੁਰੂ ਹਨ ਪਰ ਸਾਡੇ ਪੀ ਜੀ ਆਈ ਦੀ ਗੱਲ ਓਥੇ ਦੀ ਓਥੇ ਹੀ ਖੜ੍ਹੀ ਹੈ। ਉਹਨਾਂ ਆਖਿਆ ਕਿ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਪੀਜੀਆਈ ਦਾ ਸੈਟਲਾਈਟ ਸੈਂਟਰ ਬਣੇ ਉਹਦਾ ਕ੍ਰੈਡਿਟ ਭਾਵੇਂ ਜਿਹੜੇ ਮਰਜੀ ਸਿਆਸਤਦਾਨ ਲੈ ਜਾਵੇ।

 

ਉਹਨਾ ਆਖਿਆ ਕਿ ਸਗੋਂ ਹਲਕਾ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਨੂੰ ਇੱਕਠੇ ਹੋ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਇਸ ਸਾਲ ਦੇ ਅੰਦਰ ਅੰਦਰ ਓ ਪੀ ਡੀ ਸੇਵਾਵਾਂ ਸ਼ੁਰੂ ਕੀਤੀਆਂ ਜਾਣ। ਪ੍ਰੈੱਸ ਵਾਰਤਾ ਦਰਮਿਆਨ ਐਡਵੋਕੇਟ ਭੁੱਲਰ ਨੇ ਦੱਸਿਆ 2015 ਨੂੰ 14 ਕਰੋੜ 98 ਲੱਖ ਰੁਪ‌ਏ ਖਰਚ ਕੇ 18 ਐਮ ਐਲ ਡੀ ਪ੍ਰੋਜੈਕਟ ਕੁੰਡੇ ਰੋਡ ਫਿਰੋਜ਼ਪੁਰ ਲਾਇਆ ਗਿਆ ਸੀ ਜਿਹਦਾ ਉਦਘਾਟਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ ਪਰ ਏਨੇ ਖਰਚੇ ਦੇ ਬਾਵਜੂਦ ਪਾਣੀ ਸਤਲੁਜ ਦਰਿਆ ‘ਚ ਪਾਇਆ ਜਾ ਰਿਹਾ ਹੈ ਤੇ ਓਸ ਇਲਾਕੇ ‘ਚ ਗੰਦੇ ਪਾਣੀ ਵਾਲੇ ਨਾਲੇ ਦੇ ਕੰਢੇ ਤੇ ਰਹਿੰਦੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

 

ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਭੁੱਲਰ ਨੇ ਕਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇਤਿਹਾਸਕ ਮੈਨੀਫੈਸਟੋ ਜਾਰੀ ਕੀਤਾ ਸੀ ਜਿਸ ਵਿਚ 68 ਹਜ਼ਾਰ ਕਰੋੜ ਦੇ ਕਿਸਾਨੀ ਕਰਜ਼ੇ ਦੀ ਮਾਫ਼ੀ, ਹਰੇਕ ਘਰ ਨੌਕਰੀ ,2500 ਰੁਪਏ ਬੇਰੁਜ਼ਗਾਰੀ ਭੱਤਾ,ਬੇਰੁਜਗਾਰਾਂ ਨੂੰ ਰਿਆਇਤਾਂ ਦੇ ਕੇ ਟੈਕਸੀਆਂ ਮੁਹੱਈਆ ਕਰਵਾਉਣ, ਪੱਚੀ ਹਜ਼ਾਰ ਟਰੈਕਟਰ ਬੇਰੁਜਗਾਰ ਕਿਸਾਨਾਂ ਨੂੰ ਦੇਣਾ ,ਚਾਰ ਹਫ਼ਤਿਆਂ ਵਿਚ ਨਸ਼ਾ ਮੁਕਤ ਪੰਜਾਬ ਸਿਰਜਣਾ,ਸਿਆਸੀ ਲੋਕਾਂ ਦੀ ਸੁਰੱਖਿਆ ਛਤਰੀ ਨੂੰ ਘਟਾਉਣਾ ਤੇ ਇਸ ਤੋਂ ਇਲਾਵਾ ਸਿਆਸਤਦਾਨਾਂ ਦੇ ਵਿਦੇਸ਼ੀ ਟੂਰਾਂ ਤੇ ਪਾਬੰਦੀਆਂ ਲਾਉਣਾ ਅਤੇ ਹੋਰ ਅਨੇਕਾਂ ਸਬਜਬਾਗ ਵਿਖਾਏ ਜਿਹੜੇ ਕਿ ਮਹਿਜ ਲਾਰੇ ਸਾਬਤ ਹੋਏ। ਕੇਂਦਰ ਸਰਕਾਰ ਨੂੰ ਅਕਿਰਤਘਣ ਸਰਕਾਰ ਦੱਸਦਿਆਂ ਉਹਨਾਂ ਕਿਹਾ ਕਿ ਕਿਸਾਨਾ ਮਜਦੂਰਾਂ ਦੀ ਦੇਣ ਨੂੰ ਅਣਡਿੱਠ ਕਰਨ ਵਾਲੀ ਸਰਕਾਰ ਨੂੰ ਲੋਕ ਭਵਿੱਖ ਵਿਚ ਕਦੇ ਵੀ ਫਤਵਾ ਨਹੀਂ ਦੇਣਗੇ ਤੇ ਆਮ ਆਦਮੀ ਪਾਰਟੀ ਭਾਰਤ ਦਾ ਮੁਸਤੱਕਬਿਲ ਹੋਵੇਗੀ।

ਉਹਨਾ 26 ਜਨਵਰੀ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈ ਕੇ ਕਿਸਾਨ ਪ੍ਰਤੀ ਗੰਭੀਰ ਹੋਣ ਦਾ ਸਬੂਤ ਦੇਣਾ ਦੀ ਤਾਕੀਦ ਕੀਤੀ।

ਇਸ ਸਮੇਂ ਉਨ੍ਹਾਂ ਦੇ ਨਾਲ ਜਰਨਲ ਸਕੱਤਰ ਇਕਬਾਲ ਸਿੰਘ ਢਿੱਲੋਂ ਸੀਨੀਅਰ ਆਗੂ ਤੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਦੇ ਦਾਅਵੇਦਾਰ ਮੋੜਾਂ ਸਿੰਘ ਅਨਜਾਨ ਸੁਖਚੈਨ ਸਿੰਘ ਖਾਈ ਸਰਕਲ ਪ੍ਰਧਾਨ ਮਨਜੀਤ ਸਿੰਘ ਸੋਨੀ ਲਹੌਰੀਆ,ਯਾਦਵਿੰਦਰ ਸਿੰਘ ਭੁੱਲਰ ਹਰਵਿੰਦਰ ਸਿੰਘ ਚੰਨਾ ਆਦਿ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button