Ferozepur News

ਜਿਲ੍ਹਾ ਫਿਰੋਜ਼ਪੁਰ ਦੇ 1500 ਅਧਿਅਾਪਕਾਂ ਨੂੰ ਪ੍ਸ਼ੰਸਾ ਪੱਤਰ ਦਿੱਤੇ

ਜਿਲ੍ਹਾ ਫਿਰੋਜ਼ਪੁਰ ਦੇ 1500 ਅਧਿਅਾਪਕਾਂ ਨੂੰ ਪ੍ਸ਼ੰਸਾ ਪੱਤਰ ਦਿੱਤੇ

ਨਵੀਂ ਭਰਤੀ ਨਾਲ ਸਰਹੱਦੀ ਇਲਾਕਿਆਂ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ੳੁਚੇਰਾ ਹੋਇਅਾ – ਸਿੱਖਿਆ ਸਕੱਤਰ

ਅਧਿਆਪਕ ਵਰਗ ਨੇ ਬਾਰਡਰ ਏਰੀਆ ਵਿੱਚੋਂ ਨਕਲ ਦਾ ਨਾਮੋ-ਨਿਸ਼ਾਨ ਮਿਟਾ ਕੇ ਮਿਸਾਲੀ ਕਾਰਜ ਕੀਤਾ

ਅਧਿਆਪਕ ਪ੍ਰਸ਼ੰਸਾ ਪੱਤਰ ਪਾ੍ਪਤ ਕਰਕੇ ਹੋਏ ਬਾਗੋ ਬਾਗ

ਹਾਜਰ ਅਧਿਅਾਪਕਾਂ ਅਤੇ ਸਕੂਲ ਮੁਖੀਆਂ ਨੇ 'ਮਿਸ਼ਨ ਸ਼ਤ-ਪ੍ਤਿਸ਼ਤ' ਤਹਿਤ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਪ੍ਣ

ਫਿਰੋਜ਼ਪੁਰ 9 ਅਕਤੂਬਰ ( ) ਪੰਜਾਬ ਦੇ ਸਰਹੱਦੀ ਜਿਲ੍ਹੇ ਫਿਰੋਜ਼ਪੁਰ  ਦੇ ਮਾਰਚ 2019 ਵਿੱਚ ਬੋਰਡ ਦੀਅਾਂ ਜਮਾਤਾਂ ਦੇ ਸੌ ਫੀਸਦੀ ਨਤੀਜੇ ਦੇਣ ਵਾਲੇ ਅਤੇ ਸਮਾਰਟ ਸਕੂਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ 1500 ਅਧਿਅਾਪਕਾਂ ਨੂੰ ਪ੍ਸ਼ੰਸਾ ਪੱਤਰ ਦੇਣ ਲਈ ਸਨਮਾਨ ਸਮਾਰੋਹ ਅਾਯੋਜਿਤ ਕੀਤਾ ਗਿਆ ਜਿਸ ਵਿੱਚ ਕਿ੍ਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ| ੳੁਹਨਾਂ ਸਨਮਾਨਿਤ ਕੀਤੇ ਜਾ ਰਹੇ ਅਧਿਅਾਪਕਾਂ ਅਤੇ ਸਕੂਲ ਮੁਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਜਿਲ੍ਹਿਅਾਂ ਵਿੱਚ ਨਵੇਂ ਨਿਯਮਾਂ ਅਨੁਸਾਰ ਰੈਗੂਲਰ ਭਰਤੀ ਕਰਨ ੳੁਪਰੰਤ ਸਿੱਖਿਆ ਦੇ ਮਿਆਰ ਵਿੱਚ ਬਹੁਪੱਖੀ ਸੁਧਾਰ ਹੋਏ ਹਨ| ੳੁਹਨਾਂ ਕਿਹਾ ਕਿ ਸਰਕਾਰ ਵੱਲੋਂ ਸੌ ਫੀਸਦੀ ਨਤੀਜੇ ਦੇਣ ਵਾਲੇ ਅਧਿਅਾਪਕਾਂ ਨੂੰ ਪ੍ਸ਼ੰਸਾ ਪੱਤਰ ਦੇਣ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਅਤੇ ਜਿਹੜੇ ਅਧਿਅਾਪਕਾਂ ਨੂੰ ਸਨਮਾਨ ਮਿਲ ਰਿਹਾ ਹੈ ੳੁਹ ਬਹੁਤ ਖੁਸ਼ ਹਨ ਅਤੇ ੳੁਹਨਾਂ ਦੇ ਹੌਂਸਲੇ, ਦਿ੍ੜ ਇਰਾਦੇ ਅਤੇ ਸੁਝਾਵਾਂ ਦੇ ਸਨਮੁੱਖ ਹੀ ਮਾਰਚ 2020 ਦੀਅਾਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ 'ਮਿਸ਼ਨ ਸ਼ਤ-ਪ੍ਤਿਸ਼ਤ' ਤਹਿਤ ਸੌ ਫੀਸਦੀ ਨਤੀਜਿਅਾਂ ਦਾ ਪ੍ਣ ਲਿਅਾ ਗਿਅਾ ਹੈ| ੳੁਹਨਾਂ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਦੂਰ-ਦੁਰਾਡੇ ਖੇਤਰਾਂ ਦੇ ਸਕੂਲਾਂ ਵਿੱਚ ਹੁਣ ਤੋਂ ਹੀ ਸਵੇਰ ਦੇ ਸਮੇਂ ਅਧਿਅਾਪਕਾਂ ਨੇ ਵਾਧੂ ਜਮਾਤਾਂ ਲਗਾੳੁਣੀਅਾਂ ਸ਼ੁਰੂ ਕਰ ਦਿੱਤੀਆਂ ਹਨ| 
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਅਧਿਆਪਕਾਂ ਨੂੰ ੳੁਤਸ਼ਾਹਿਤ ਕਰਦਿਅਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਅਧਿਅਾਪਕਾਂ ਦਾ ਪਹਿਲਾ ਕੰਮ ਗੁਣਾਤਮਕ ਸਿੱਖਿਆ ਪ੍ਦਾਨ ਕਰਨਾ ਹੁੰਦਾ ਹੈ ਅਤੇ ੳੁਹ ੳੁਪਰੰਤ ਸਕੂਲਾਂ ਦੀ ਸੁੰਦਰ ਦਿੱਖ ਦੇ ਲਈ ਹਰ ਸੰਭਵ ਯਤਨ ਕਰਨਾ ਜਿਸ ਵਿੱਚ ਸਕੂਲ ਮੁਖੀਆਂ ਤੇ ਅਧਿਆਪਕਾਂ ਨੇ ਮਿਸਾਲ ਕਾਇਮ ਕਰ ਦਿੱਤੀ ਹੈ| 
ਇਸ ਮੌਕੇ ੳੁਹਨਾਂ ਅੱਜ ਦੇ ਸ਼ਬਦ ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਭੇਜਿਅਾ ਜਾ ਰਿਹਾ ਹੈ ਦੀ ਮਹੱਤਤਾ, ਫਿਟ ਗੁਰੂ ਮੁਹਿੰਮ, ਈ-ਕੰਟੈਂਟ, ਖੇਡ ਨੀਤੀ ਅਤੇ ਵਿਭਾਗ ਦੇ ਵੱਲੋਂ ਵਿਦਿਆਰਥੀਆਂ ਦੇ ਗੁਣਾਤਮਕ ਪੱਧਰ ਵਿੱਚ ਸੁਧਾਰ ਲਈ ਕੀਤੇ ਜਾ ਰਹੇ ੳੁਪਰਾਲਿਅਾਂ ਬਾਰੇ ਅਧਿਅਾਪਕਾਂ ਨਾਲ ਵਿਚਾਰ ਸਾਂਝੇ ਕੀਤੇ|
ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਹਰਿੰਦਰ ਸਿੰਘ, ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਏ ਐੱਸ ਪੀ ਡੀ, ਬਲਵਿੰਦਰ ਸਿੰਘ ਏ ਐੱਸ ਪੀ ਡੀ ਸਕੂਲ ਸਿੱਖਿਆ ਸੁਧਾਰ,ਸੰਜੀਵ ਭੂਸ਼ਣ, ਦੀਦਾਰ ਸਿੰਘ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਤਹਿਗੜ੍ਹ ਸਾਹਿਬ, ਉੱਪ- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ  ਕੋਮਲ ਅਰੋੜਾ, ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ੳੁਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਰੁਪਿੰਦਰ ਕੌਰ, ਜ਼ਿਲ੍ਹਾ ਕੁਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  ਮਹਿੰਦਰ ਸਿੰਘ ਸ਼ੈਲੀ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਮੇਜਰ ਸਿੰਘ, ਬਲਕਾਰ ਸਿੰਘ ਗਿੱਲ ,ਸਰਬਜੀਤ ਸਿੰਘ ਭਾਵੜਾ, ਸਤੀਸ਼ ਕੁਮਾਰ ਵਿਦਰੋਹੀ ਬਲਬੇੜਾ, ਪਵਨ ਕੁਮਾਰ ਜਾਫਰਪੁਰ ਪਟਿਆਲਾ, ਪ੍ਰਵੇਸ਼ ਕੁਮਾਰ, ਰਾਜੀਵ ਸੂਦ ਬਲਬੇੜਾ, ਪ੍ਰਵੀਨ ਕੁਮਾਰ, ਸਿਮਰਨਪਾਲ ਸਿੰਘ ਜੇ.ਈ., ਬਲਦੇਵ ਕੁਮਾਰ ਈ-ਕੰਟੈਂਟ ਮਾਹਰ, ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸੁਭਾਸ਼ ਚੰਦਰ, ਡੀ ਐੱਸ ਐੱਮ ਐੱਸ ਰਾਕੇਸ਼ ਸ਼ਰਮਾ, ਸਿੱਖਿਆ ਸੁਧਾਰ ਟੀਮ ਇੰਚਾਰਜ ਕੋਮਲ ਅਰੋੜਾ, ਡਾ. ਸਤਿੰਦਰ ਸਿੰਘ ਪਿ੍ੰਸੀਪਲ, ਰਵੀਇੰਦਰ ਸਿੰਘ, ਰਣਜੀਤ ਸਿੰਘ ਖਾਲਸਾ, ਦੀਪਕ ਸ਼ਰਮਾ, ਰਤਨਦੀਪ ਸਿੰਘ, ਆਦਰਸ਼ਪਾਲ ਸਿੰਘ,  ਡੀ ਐੱਮ ਸਾਇੰਸ ਉਮੇਸ਼ ਕੁਮਾਰ, ਡੀ ਐੱਮ  ਮੈਥ ਰਵੀ ਕੁਮਾਰ ਗੁਪਤਾ, ਡੀ ਐਮ ਅੰਗਰੇਜੀ ਗੁਰਵਿੰਦਰ ਸਿੰਘ, ਸਮੁਹ ਬੀ ਐੱਮ ਸਾਇੰਸ ਹਰਜਿੰਦਰ ਸਿੰਘ ਸੁਮਿੱਤ ਗਲਹੋਤਰਾ, ਡਾ. ਜਗਦੀਪ ਸਿੰਘ, ਅਮਿਤ ਕੁਮਾਰ ਆਨੰਦ, ਕਮਲ ਵਧਵਾ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਭੁੱਲਰ, ਕੁਲਵਿੰਦਰ ਸਿੰਘ ਸਮੂਹ ਬੀ ਐੱਮ ਮੈਥ ਦਿਨੇਸ਼ ਚੌਹਾਨ, ਰਾਜੀਵ ਸ਼ਰਮਾ,ਚਰਨ ਸਿੰਘ, ਪ੍ਰਵੀਨ ਕੁਮਾਰ, ਗੌਰਵ ਮੁੰਜਾਲ, ਸੁਮਿਤ ਮਲਿਕ, ਗੁਰਦੇਵ ਸਿੰਘ ਰਾਜੀਵ ਜਿੰਦਲ, ਸਤੀਸ਼ ਕੁਮਾਰ, ਬਲਕਾਰ ਸਿੰਘ ਗਿੱਲ, ਸਰਬਜੀਤ ਸਿੰਘ, ਵਿਸ਼ਾਲ ਗਾਂਧੀ ਗੁਰਲਾਲ ਸਿੰਘ, ਸਮੂਹ ਬੀ ਐੱਮ ਅੰਗਰੇਜ਼ੀ  ਹਰਪ੍ਰੀਤ ਸਿੰਘ, ਅਮਿਤ ਨਾਰੰਗ, ਸੰਦੀਪ ਸਿੰਘ, ਰਾਜੀਵ ਮੋਗਾ, ਵਿਨੋਦ ਕੁਮਾਰ, ਧਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਮਸੀਹ, ਰਾਜਬੀਰ ਸਿੰਘ, ਸਮੂਹ  ਬੀ ਐੱਮ ਟੀਜ਼ ਹਰਮਿੰਦਰ ਸਿੰਘ ਫਿਰੋਜ਼ਪੁਰ -1, ਗੁਰਮੀਤ ਸਿੰਘ ਫ਼ਿਰੋਜ਼ਪੁਰ-2, ਰਣਜੀਤ ਸਿੰਘ ਫਿਰੋਜ਼ਪੁਰ-3, ਗੁਰਮੇਜ ਸਿੰਘ ਫਿਰੋਜ਼ਪੁਰ-4, ਸੁਰਿੰਦਰ ਸਿੰਘ  ਘੱਲ ਖੁਰਦ-2, ਸੁਸ਼ੀਲ ਕੁਮਾਰ ਘੱਲ ਖੁਰਦ-1, ਰਾਜਿੰਦਰ ਸਿੰਘ ਗੁਰੂਹਰਸਹਾਏ ਇੱਕ,ਰਮਨ ਕੁਮਾਰ ਗੁਰੂਹਰਸਹਾਏ 2, ਭੁਪਿੰਦਰ ਸਿੰਘ ਜ਼ੀਰਾ-1 ਨਿਸ਼ਾਨ ਸਿੰਘ ਜ਼ੀਰਾ-2, ਪ੍ਰਵੀਨ ਕੁਮਾਰ ਜ਼ੀਰਾ-3 ਅਤੇ ਅਧਿਅਾਪਕ ਮੌਜੂਦ ਰਹੇ|
ਫੋਟੋ: ਸਿੱਖਿਅਾ ਸਕੱਤਰ ਕਿ੍ਸ਼ਨ ਕੁਮਾਰ ਫਿਰੋਜ਼ਪੁਰ ਵਿਖੇ ਅਧਿਅਾਪਕਾਂ ਦਾ ਪ੍ਸ਼ੰਸਾ ਪੱਤਰ ਦੇ ਕੇ ਸਨਮਾਨ ਕਰਦੇ ਹੋਏ

Related Articles

Back to top button