Ferozepur News

ਰੇਲਵੇ ਪੁਲਸ ਨੇ ਚੋਰੀ ਦੇ 2 ਮੋਟਰਸਾਈਕਲਾਂ ਸਮੇਤ 2 ਨੂੰ ਕੀਤਾ ਗ੍ਰਿਫਤਾਰ

railway
ਫਿਰੋਜ਼ਪੁਰ 20 ਫਰਵਰੀ (ਏ. ਸੀ. ਚਾਵਲਾ) ਥਾਣਾ ਰੇਲਵੇ ਫਿਰੋਜ਼ਪੁਰ ਦੀ ਪੁਲਸ ਨੇ ਚੋਰੀ ਦੇ 2 ਸਪਲੈਂਡਰ ਮੋਟਰਸਾਇਕਲਾਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ ਜੀ ਆਰ ਪੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਤੇ ਬੀਤੀ ਰਾਤ ਰੇਲਵੇ ਪੁਲਸ ਫਿਰੋਜ਼ਪੁਰ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਪੁਲਸ ਨੇ ਸ਼ੱਕ ਦੇ ਆਧਾਰ ਤੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ•ਾਂ ਤੋਂ ਮੋਟਰਸਾਈਕਲ ਦੇ ਕਾਗਜ਼ਾਤ ਦਿਖਾਉਣ ਦੇ ਲਈ ਆਖਿਆ ਤਾਂ ਉਕਤ ਵਿਅਕਤੀ ਕਾਗਜਾਤ ਵਿਖਾਉਣ ਵਿਚ ਅਸਫਲ ਰਹੇ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਕਰਨ ਤੇ ਉਕਤ ਦੋਵੇਂ ਚੋਣ ਮੰਨ ਗਏ ਕਿ ਇਹ ਮੋਟਰਸਾਈਕਲ ਚੋਰੀ ਦੇ ਹਨ। ਪੁਲਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਮਹਿੰਦਰ ਉਰਫ ਗੋਲੀ ਪੁੱਤਰ ਇੰਦਰ ਸਿੰਘ ਅਤੇ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਮੱਖਣ ਸਿੰਘ ਜ਼ਿਲ•ਾ ਮੁਕਤਸਰ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਕਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Back to top button