Ferozepur News

ਜਿਲਾ ਫਿਰੋਜਪੁਰ ਵਿਚ ਵੱਧਦੇ ਕੈਂਸਰ ਤੇ ਚਮੜੀ ਦੇ ਰੋਗਾਂ ਨੂੰ ਦੇਖਦੇ ਫਿਰੋਜਪੁਰ ਪ੍ਰੈਸ ਕਲੱਬ ਨੇ ਫਰੀ ਚੈਕਅਪ ਕੈਂਪ ਲਗਾਇਆ

ਫ਼ਿਰੋਜ਼ਪੁਰ, 11 ਅਕਤੂਬਰ ( Harish Monga ) ਫਿਰੋਜਪੁਰ ਜਿਲੇ ਵਿਚ ਕੈਂਸਰ ਤੇ ਚਮੜੀ ਦੇ ਵੱਧਦੇ ਮਰੀਜਾਂ ਦੀ ਸੰਖਿਆ ਨੂੰ ਦੇਖਦੇ ਹੋਏ ਅੱਜ ਫਿਰੋਜਪੁਰ ਪ੍ਰੈਸ ਕਲੱਬ ਵੱਲੋਂ ਪ੍ਰਧਾਨ ਮਨਦੀਪ ਕੁਮਾਰ ਮੋਂਟੀ ਅਤੇ ਚੇਅਰਮੈਨ ਗੁਰਦਰਸ਼ਨ ਸਿੰਘ ਸੰਧੂ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਿਰੋਜਪੁਰ ਸ਼ਹਿਰ ਵਿਚ ''ਕੈਂਸਰ, ਚਮੜੀ, ਨੱਕ ਤੇ ਗਲੇ ਦਾ ਫਰੀ ਚੈਕਅਪ ਕੈਂਪ" ਲਗਾਇਆ ਗਿਆ, ਜਿਸ ਵਿਚ ਫਰੀਦਕੋਟ ਮੈਡੀਕਲ ਕਾਲਜ ਦੇ ਕੈਂਸਰ ਦੀ ਬਿਮਾਰੀ ਦੇ ਮਾਹਿਰ ਡਾਕਟਰ ਪ੍ਰਦੀਪ ਕੁਮਾਰ ਗਰਗ, ਡਾਕਟਰ ਸੁਨਾਲੀ, ਚਮੜੀ ਰੋਗਾ ਦੇ ਮਾਹਿਰ ਡਾਕਟਰ ਅਮਰਬੀਰ ਸਿੰਘ ਅਤੇ ਸਿਵਲ ਹਸਪਤਾਲ ਫਿਰੋਜਪੁਰ ਦੇ ਮਾਹਿਰ ਡਾਕਟਰ ਗੁਰਮੇਜ ਰਾਮ ਗੋਰਾਇਆ, ਡਾਕਟਰ ਹਿਮਾਨੀ ਸ਼ਰਮਾ ਅਤੇ ਡਾਕਟਰ ਈਸ਼ਾ ਸਿੰਘ ਨੇ ਮਰੀਜਾਂ ਦਾ ਚੈਕਅਪ ਕੀਤਾ।  ਇਸ ਮੌਕੇ ਡਾਕਟਰ ਰਜਿੰਦਰ ਮਨਚੰਦਾ ਤੇ ਡਾਕਟਰ ਤਲਵਾਰ ਆਦਿ ਵੀ ਮੋਜੂਦ ਸਨ। 

ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਫਿਰੋਜਪੁਰ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ ਤੇ ਸਿਵਲ ਸਰਜਨ ਫਿਰੋਜਪੁਰ ਡਾਕਟਰ ਸੁਰਿੰਦਰ ਕੁਮਾਰ ਨੇ ਕੈਂਪ ਸਮਾਰੋਹ ਦੀ ਅਗਵਾਈ ਕੀਤੀ। ਪ੍ਰੈਸ ਕਲੱਬ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਸੰਧੂ, ਪ੍ਰਧਾਨ ਮਨਦੀਪ ਕੁਮਾਰ, ਪਰਮਿੰਦਰ ਸਿੰਘ ਥਿੰਦ, ਹਰਚਰਨ ਸਿੰਘ ਸਾਮਾਂ, ਮਾਸਟਰ ਮਦਨ ਲਾਲ ਤਿਵਾੜੀ ਅਤੇ ਹਰੀਸ਼ ਮੋਂਗਾ ਆਦਿ ਨੇ ਡਿਪਟੀ ਕਮਿਸ਼ਨਰ ਫਿਰੋਜਪੁਰ ਦਾ ਸਵਾਗਤ ਕਰਦੇ ਲੋਕਾਂ ਦੀ ਮਦਦ ਲਈ ਸਿਵਲ ਹਸਪਤਾਲ ਫਿਰੋਜਪੁਰ ਵਿਚ ਆਧੁਨਿਕ ਮੈਡੀਕਲ ਸਹੂਲਤਾਂ ਅਤੇ ਕੈਂਸਰ ਦੇ ਇਲਾਜ ਲਈ ਮਾਹਿਰ ਡਾਕਟਰ ਤੇ ਖਾਲੀ ਪਏ ਡਾਕਟਰਾਂ ਦੇ ਆਹੁਦਿਆਂ 'ਤੇ ਡਾਕਟਰ ਲਿਆਉਣ ਆਦਿ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਡਿਪਟੀ ਕਮਿਸ਼ਨਰ ਫਿਰੋਜੁਪਰ ਅਤੇ ਸਿਵਲ ਸਰਜਨ ਨੇ ਫਿਰੋਜਪੁਰ ਪ੍ਰੈਸ ਕਲੱਬ ਵੱਲੋਂ ਇਹ ਕੈਂਪ ਲਗਾਉਣ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਇਹ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਫਿਰੋਜਪੁਰ ਵਿਚ ਹਫਤੇ ਵਿਚ 2-3 ਦਿਨ ਲਈ ਸਿਵਲ ਹਸਪਤਾਲ ਫਿਰੋਜਪੁਰ ਵਿਚ ਕੈਂਸਰ ਦੇ ਮਾਹਿਰ ਡਾਕਟਰ ਤਾਇਨਾਤ ਕਰਨ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ ਅਤੇ ਮਰੀਜਾਂ ਦੇ ਇਲਾਜ ਲਈ ਸਭ ਤਰ੍ਹਾਂ ਦੇ ਜਰੂਰੀ ਪ੍ਰਬੰਧ, ਦਵਾਈਆਂ ਤੇ ਡਾਕਟਰ ਉਪਲੱਬਧ ਕਰਵਾਏ ਜਾਣਗੇ। ਕਲੱਬ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਕਰੀਬ 450 ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਕੈਂਸਰ ਦੇ ਲੱਛਣਾ ਵਾਲੇ ਮਰੀਜਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਗਿਆ ਅਤੇ ਮਰੀਜਾਂ ਨੂੰ ਦਵਾਈਆਂ ਵੰਡੀਆਂ ਗਈਆਂ। ਡੀ.ਸੀ. ਫਿਰੋਜਪੁਰ ਤੇ ਸਿਵਲ ਸਰਜਨ ਫਿਰੋਜਪੁਰ ਨੇ ਕਲੱਬ ਵੱਲੋਂ ਡਾਕਟਰਾਂ ਤੇ ਸਟਾਫ ਨੂੰ ਇਨਾਮ ਵੰਡੇ ਗਏ ਅਤੇ ਕਲੱਬ ਵੱਲੋਂ ਬਲਵਿੰਦਰ ਸਿੰਘ ਧਾਲੀਵਾਲ ਤੇ ਡਾਕਟਰ ਸੁਰਿੰਦਰ ਕੁਮਾਰ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। 

Related Articles

Back to top button