Ferozepur News

ਜਾਇਜ਼ ਤੇ ਹੱਕੀ ਮੰਗਾਂ ਨੂੰ ਲੈ ਕੇ ਐਸ. ਐਸ. ਏ, ਰਮਸਾ ਯੂਨੀਅਨ ਦੀ ਮੀਟਿੰਗ ਹੋਈ

ramsaਫਿਰੋਜ਼ਪੁਰ 2 ਅਪ੍ਰੈਲ (ਏ. ਸੀ. ਚਾਵਲਾ) ਐਸ. ਐਸ. ਏ, ਰਮਸਾ ਅਧਿਆਪਕ ਯੂਨੀਅਨ ਦੀ ਇਕਾਈ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ ਗਿੱਲ ਦੀ ਅਗਵਾਈ ਵਿਚ ਸਥਾਨਕ ਬੀ. ਪੀ. ਈ. ਓ. ਦਫਤਰ ਵਿਖੇ ਹੋਈ। ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪਿਛਲੇ 4 ਮਹੀਨਿਆਂ ਤੋਂ ਮੀਟਿੰਗ ਦੇਣ ਤੋਂ ਆਨਾਕਾਨੀ ਕਰ ਰਹੇ ਹਨ। ਇਸ ਲਈ ਯੂਨੀਅਨ ਨੇ ਫੈਸਲਾ ਲਿਆ ਹੈ ਕਿ 8 ਅਪ੍ਰੈਲ ਨੂੰ ਸਮੂਹ ਅਧਿਆਪਕ ਛੂੱਟੀ ਲੈ ਕੇ ਡੀ. ਜੀ. ਐਸ. ਈ. ਸਾਹਬ ਨੂੰ ਮਿਲਣ ਲਈ ਮੋਹਾਲੀ ਜਾਣਗੇ ਅਤੇ ਆਪਣੀਆਂ ਵਿਭਾਗੀ ਸਮੱਸਿਆਵਾਂ ਬਾਰੇ ਉਨ•ਾਂ ਨੂੰ ਜਾਣੂ ਕਰਵਾਉਣਗੇ। ਪ੍ਰਧਾਨ ਨੇ ਦੱਸਿਆ ਕਿ 29 ਦਸੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿਚ 6 ਮਹੀਨੇ ਪ੍ਰਸਤੂਤਾ ਛੁੱਟੀ, ਰੈਗੂਲਰ ਅਧਿਆਪਕਾਂ ਵਾਂਗ ਛੁੱਟੀਆਂ ਆਦਿ ਮੰਗਾਂ ਮੰਨਣ ਦੇ ਬਾਵਜੂਦ ਉਨ•ਾਂ ਤੇ ਅਮਲ ਨਹੀਂ ਹੋਇਆ। ਜੇਕਰ ਵਿਭਾਗ ਅਤੇ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਇਸੇ ਤਰ•ਾਂ ਦਰਕਿਨਾਰ ਕਰਦੀ ਰਹੀ ਤਾਂ ਜਲਦ ਹੀ ਸੂਬਾ ਪੱਧਰੀ ਰੈਲੀ ਦਾ ਆਯੋਜ ਕੀਤਾ ਜਾਵੇਗਾ ਅਤੇ ਯੂਨੀਅਨ ਸੰਘਰਸ਼ ਤੇਜ਼ ਕਰੇਗੀ। ਇਸ ਮੌਕੇ ਜ਼ਿਲ•ਾ ਸਕੱਤਰ ਸੰਦੀਪ ਸਹਿਗਲ, ਅਜੇ ਜ਼ੀਰਾ ਜ਼ਿਲ•ਾ ਕੈਸ਼ੀਅਰ, ਗਗਨਦੀਪ ਜ਼ੀਰਾ, ਗੁਰਭੇਜ ਜ਼ੀਰਾ, ਅਨਮੋਲ ਰਤਨ, ਪ੍ਰਵੀਨ ਕੁਮਾਰ, ਜੋਗਿੰਦਰ ਸਿੰਘ, ਅਸ਼ਵਨੀ ਸ਼ਰਮਾ, ਗੁਰਦੇਵ ਸਿੰਘ, ਵਿਸ਼ਾਲ ਗੁਪਤਾ, ਅਮਰਜੋਤ, ਮਹਿਲਾ ਪ੍ਰਧਾਨ ਅਮਨਪ੍ਰੀਤ ਤਲਵਾੜ, ਸਹਾਇਕ ਕੈਸ਼ੀਅਰ ਨਮਿਤਾ ਸ਼ੁਕਲਾ, ਮੰਜ਼ੂ ਬਾਲਾ ਆਦਿ ਹਾਜ਼ਰ ਸਨ।

Related Articles

Back to top button