Ferozepur News

ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
 ਮਹਾਂਰਾਸ਼ਟਰ, ਰਾਜਸਥਾਨ, ਪੰਜਾਬ, ਹਰਿਆਣਾ, ਜੰਮੂ, ਚੰਡੀਗੜ੍ਹ ਅਤੇ ਉਤਰਾਖੰਡ ਦੇ 430 ਖਿਡਾਰੀਆਂ ਨੇ ਲਿਆ 
 ਜਲੰਧਰ ਦੀ ਮਾਨਿਆ ਰਲਹਨ ਅਤੇ ਅੰਮ੍ਰਿਤਸਰ ਦੇ ਅਧਿਆਨ ਕੱਕੜ ਨੇ ਅੰਡਰ-17 ਅਤੇ ਅੰਡਰ-19 ਵਰਗ ਦੇ ਦੋਵੇਂ ਪਹਿਲੇ ਇਨਾਮ ਜਿੱਤੇ 
 ਫ਼ਿਰੋਜ਼ਪੁਰ (28, ਦਸੰਬਰ, 2021)
 ਮਯੰਕ ਫਾਊਂਡੇਸ਼ਨ ਦਾ ਚਾਰ ਰੋਜ਼ਾ ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਅਮਿੱਟ ਛਾਪ ਛੱਡਦਾ ਹੋਇਆ ਸੋਮਵਾਰ ਨੂੰ ਸਮਾਪਤ ਹੋ ਗਿਆ । ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿੱਚ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਮਹਾਂਰਾਸ਼ਟਰ, ਉਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਜੰਮੂ ਦੇ 430 ਖਿਡਾਰੀਆਂ ਨੇ ਭਾਗ ਲਿਆ।
 ਰਾਕੇਸ਼ ਕੁਮਾਰ, ਅਸ਼ਵਨੀ ਸ਼ਰਮਾ ਅਤੇ ਡਾ: ਗ਼ਜ਼ਲਪ੍ਰੀਤ ਅਰਨੇਜਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਕੀ ਵਿਧਾਇਕ, ਡਿਪਟੀ ਕਮਿਸ਼ਨਰ ਦਵਿੰਦਰ ਸਿੰਘ, ਹਰੀਸ਼ ਦੁਆ ਕੇ.ਜੀ. ਐਕਸਪੋਰਟ, ਡਾ: ਕਮਲ ਬਾਗੀ, ਡੀ.ਈ.ਓ ਚਮਕੌਰ ਸਿੰਘ, ਰਾਜੀਵ ਛਾਬੜਾ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਰੋਟੇਰੀਅਨ ਵਿਜੇ ਅਰੋੜਾ ਸਾਬਕਾ ਜ਼ਿਲ੍ਹਾ ਗਵਰਨਰ, ਮਿਉਂਸਪਲ ਪ੍ਰਧਾਨ ਰਿੰਕੂ ਗਰੋਵਰ, ਬਲਬੀਰ ਬਾਠ, ਐਡਵੋਕੇਟ ਗੁਲਸ਼ਨ ਮੋਂਗਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਅਤੇ ਸੁਖਵਿੰਦਰ ਸਿੰਘ, ਸਮਾਜਿਕ ਵਰਕਰ ਸੁਨੀਰ ਮੋਂਗਾ, ਹਰੀਸ਼ ਮੋਂਗਾ, ਸੀਨੀਅਰ ਐਡਵੋਕੇਟ ਪੰਡਿਤ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ ।
 ਅਨਿਰੁਧ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਹ ਚੈਂਪੀਅਨਸ਼ਿਪ ਅੰਡਰ-11, 13, 15, 17 ਅਤੇ 19 ਵਰਗਾਂ ਵਿੱਚ ਕਰਵਾਈ ਗਈ ।  ਉਨ੍ਹਾਂ ਦੱਸਿਆ ਕਿ ਅੰਡਰ-11 ਲੜਕਿਆਂ ਵਿੱਚ ਜ਼ੋਰਾਵਰ ਸਿੰਘ ਜਲੰਧਰ ਪਹਿਲੇ ਅਤੇ ਪਟਿਆਲਾ ਦਾ ਅਭਿਮਨਿਊ ਸਿੰਘ ਦੂਜੇ ਸਥਾਨ ’ਤੇ ਰਿਹਾ ।  ਲੜਕੀਆਂ ਦੇ ਅੰਡਰ 11 ਵਿੱਚ ਅੰਮ੍ਰਿਤਸਰ ਦੀ ਅਰਾਧਿਆ ਨੇ ਪਹਿਲਾ ਅਤੇ ਲੁਧਿਆਣਾ ਦੀ ਅਮੇਲੀਆ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-13 ਵਿੱਚ ਪਟਿਆਲਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਪਹਿਲਾ ਅਤੇ ਮੁੰਬਈ ਦੇ ਦੇਵ ਰੂਪਰਾਲੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਅੰਡਰ-13 ਵਿੱਚ ਫਿਰੋਜ਼ਪੁਰ ਦੀ ਸਨੋਈ  ਗੋਸਵਾਮੀ ਨੇ ਪਹਿਲਾ ਅਤੇ ਮੁੰਬਈ ਦੇ ਪ੍ਰਾਂਜਲ ਪ੍ਰਸ਼ਾਂਤ ਸ਼ਿੰਦੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।  ਅੰਡਰ-15 ਵਿੱਚ ਜਲੰਧਰ ਦੇ ਈਸ਼ਾਨ ਸ਼ਰਮਾ ਨੇ ਪਹਿਲਾ ਅਤੇ ਪਟਿਆਲਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਦੂਜਾ ਸਥਾਨ ਹਾਸਲ ਕੀਤਾ । ਅੰਡਰ-17 ਲੜਕੀਆਂ ਵਿੱਚ ਜਲੰਧਰ ਦੀ ਮਾਨਿਆ ਰਲਹਨ ਅਤੇ ਜਲੰਧਰ ਦੀ ਸਮਰਿਧੀ ਨੇ ਦੂਜਾ ਸਥਾਨ ਹਾਸਲ ਕੀਤਾ ।  ਅੰਡਰ-17 ਲੜਕਿਆਂ ਵਿੱਚ ਅੰਮ੍ਰਿਤਸਰ ਦੇ ਅਧਿਆਨ ਕੱਕੜ ਨੇ ਪਹਿਲਾ ਅਤੇ ਹਰਿਆਣਾ ਦੇ ਆਰੀਆ ਰੀਥ ਸਾਗਰ ਨੇ ਦੂਜਾ ਸਥਾਨ ਹਾਸਲ ਕੀਤਾ ।  ਅੰਡਰ-19 ਲੜਕੀਆਂ ਵਿੱਚ ਮਾਨਿਆ ਰਲਹਨ ਨੇ ਪਹਿਲਾ ਅਤੇ ਉੱਤਰਾਖੰਡ ਦੀ ਐਸ਼ਵਰਿਆ ਮਹਿਤਾ ਨੇ ਦੂਜਾ ਅਤੇ ਲੜਕਿਆਂ ਦੇ ਅੰਡਰ-19 ਵਰਗ ਵਿੱਚ ਅੰਮ੍ਰਿਤਸਰ ਦੇ ਅਧਿਆਨ ਕੱਕੜ ਨੇ ਪਹਿਲਾ ਅਤੇ ਮੁੰਬਈ ਦੇ ਈਓਨ ਲੋਪਸ ਨੇ ਦੂਜਾ ਸਥਾਨ ਹਾਸਲ ਕੀਤਾ ।
 ਵਰਨਣਯੋਗ ਹੈ ਕਿ ਜਲੰਧਰ ਦੇ ਮਾਨਿਆ ਰਲਹਨ ਅਤੇ ਅੰਮ੍ਰਿਤਸਰ ਦੇ ਅਧਿਆਨ ਕੱਕੜ ਨੇ ਦੋ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਬੈਡਮਿੰਟਨ ਦਾ ਲੋਹਾ ਮਨਵਾਇਆ ।
 ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੁਕਾਬਲਿਆਂ ਵਿੱਚ ਅੱਵਲ ਰਹਿਣ ਵਾਲੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਸਰਟੀਫਿਕੇਟ, ਟੀ-ਸ਼ਰਟਾਂ ਅਤੇ ਨਕਦ ਇਨਾਮ ਦਿੱਤੇ ਗਏ ।
 ਦੀਪਕ ਸ਼ਰਮਾ ਨੇ ਦੱਸਿਆ ਕਿ ਉਸ ਦਾ ਪੁੱਤਰ ਮਯੰਕ ਸ਼ਰਮਾ ਬੈਡਮਿੰਟਨ ਖਿਡਾਰੀ ਸੀ ।  ਸਟੇਡੀਅਮ ਦੇ ਸਾਹਮਣੇ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ । ਉਨ੍ਹਾਂ ਦੀ ਯਾਦ ਵਿੱਚ ਬੈਡਮਿੰਟਨ ਦੇ ਚੰਗੇ ਖਿਡਾਰੀ ਪੈਦਾ ਕਰਨ ਦੇ ਉਦੇਸ਼ ਨਾਲ ਇਹ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ।
 ਇਸ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਵਿੱਚ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਢਿੱਲੋਂ, ਡਿਪਟੀ ਹੈੱਡ ਸਪੋਰਟਸ ਅਜਲ ਪ੍ਰੀਤ, ਡਿਪਟੀ ਪ੍ਰਿੰਸੀਪਲ ਅਨੂਪ ਸ਼ਰਮਾ, ਸਪੋਰਟਸ ਵਿਭਾਗ ਦਾਸ ਐਂਡ ਬਰਾਊਨ ਵਰਲਡ ਸਕੂਲ ਅਤੇ ਮਯੰਕ ਫਾਊਂਡੇਸ਼ਨ ਦੀ ਟੀਮ ਤੋਂ ਦੀਪਕ ਗਰੋਵਰ, ਡਾ. ਗ਼ਜ਼ਲਪਲਪ੍ਰੀਤ ਸਿੰਘ, ਕਮਲ ਸ਼ਰਮਾ, ਹਰਿੰਦਰ ਭੁੱਲਰ,ਵਿਕਾਸ ਗੁੰਭਰ ,  ਯੋਗੇਸ਼ ਤਲਵਾੜ, ਅਕਸ਼ ਕੁਮਾਰ, ਗੁਰ ਸਾਹਿਬ, ਚਰਨਜੀਤ ਸਿੰਘ, ਸੰਜੀਵ ਗੌਰੀ, ਰਾਹੁਲ ਸ਼ਰਮਾ, ਅਸ਼ਵਨੀ ਸ਼ਰਮਾ, ਮਨੋਜ ਗੁਪਤਾ, ਪਿ੍ੰਸੀਪਲ ਰਾਜੇਸ਼ ਮਹਿਤਾ, ਪਿ੍ੰਸੀਪਲ ਸੰਜੀਵ ਟੰਡਨ, ਪਿ੍ੰਸੀਪਲ ਰਾਕੇਸ਼ ਸ਼ਰਮਾ, ਸੰਦੀਪ ਕੁਮਾਰ, ਅਰਨੀਸ਼ ਮੋਂਗਾ, ਅਮਿਤ ਕੁਮਾਰ ਅਰੋੜਾ, ਵਿਕਾਸ ਗੁਪਤਾ, ਵਿਪਨ ਕੁਮਾਰ, ਦਿਨੇਸ਼ ਚੌਹਾਨ, ਰਾਕੇਸ਼ ਮਹੇਰ, ਦਿਨੇਸ਼ ਕੁਮਾਰ, ਗੁਰਪ੍ਰੀਤ ਸਿੰਘ, ਦੀਪਕ ਨਰੂਲਾ, ਅਸ਼ਵਨੀ ਸ਼ਰਮਾ, ਅਜੈ ਚੰਨ, ਗੁਰਦੇਵ ਸਿੰਘ ਹੈੱਡਮਾਸਟਰ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਤੋਂ ਸੰਜੇ ਕਟਾਰੀਆ ਚੀਫ ਰੈਫਰੀ, ਖੇਡ ਵਿਭਾਗ  ਪੰਜਾਬ ਦੇ ਬੈਡਮਿੰਟਨ ਕੋਚ ਹਰਜਿੰਦਰ ਸਿੰਘ , ਵਰੁਨ ਕੁਮਾਰ , ਰਾਕੇਸ਼ ਕੁਮਾਰ , ਗੁਰਮੁਖ ਸਿੰਘ , ਹਰਕੰਵਲ ਜੀਤ , ਤਰਨਦੀਪ ਸਿੰਘ ਅਤੇ ਹੋਰਨਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ।

Related Articles

Leave a Reply

Your email address will not be published. Required fields are marked *

Back to top button