Ferozepur News

ਵਿਰੋਧੀਆਂ ਦੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਣ ਦਿਆਗੇ: ਮਲਕੀਤ ਥਿੰਦ, ਗੁਰਮੀਤ ਬਰਾੜ

ਗੁਰੂਹਰਸਹਾਏ 18 ਜਨਵਰੀ   ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਦੇ ਹੱਕ ਵਿੱਚ ਗੁਰਮੀਤ ਸਿੰਘ ਬਰਾੜ ਪੰਜਾਬ ਪ੍ਰਧਾਨ ਸਪੋਰਟਸ ਵਿੰਗ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਬਸਤੀ ਕੇਸਰ ਸਿੰਘ, ਬਸਤੀ ਗੋਬਿੰਦਗੜ• ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਬਸਤੀ ਗੋਬਿੰਦਗੜ• ਵਿਖੇ ਸੰਬੋਧਨ ਕਰਦਿਆ ਉਮੀਦਵਾਰ ਮਲਕੀਤ ਥਿੰਦ ਅਤੇ ਗੁਰਮੀਤ ਸਿੰਘ ਬਰਾੜ ਨੇ ਕਿਹਾ ਕਿ ਸਾਡੀ ਆਮ ਲੋਕਾਂ ਦੀ ਲੜਾਈ ਧਨਾਡਾਂ ਨਾਲ ਹੈ ਪਰ ਹਲਕੇ ਦੀ ਆਮ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਹੈ, ਪਰ ਵਿਰੋਧੀ ਪਾਰਟੀਆਂ ਦੇ ਆਗੂ ਇਨ•ਾਂ ਚੋਣਾਂ ਚ ਜੋ ਕੋਝੀਆਂ ਚਾਲਾਂ ਚੱਲਣ ਦੀਆਂ ਵਿਉਤ ਬੰਦੀਆਂ ਕਰ ਰਹੇ ਹਨ, ਉਨ•ਾਂ ਦੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਣ ਦਿਆਗੇ। ਉਨ•ਾਂ ਕਿਹਾ ਕਿ ਇਨ•ਾਂ ਦੋਹਾਂ ਲੀਡਰਾਂ ਨੇ ਹਲਕੇ  ਦਾ ਵਿਕਾਸ ਨਹੀਂ ਵਿਨਾਸ਼ ਕੀਤਾ। ਜਿਸ ਦਾ ਬਦਲਾ ਆਮ ਲੋਕ ਅਤੇ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ 4 ਫਰਵਰੀ ਨੂੰ ਵੋਟਾਂ ਪਾ ਕੇ ਲੈਣਗੇ। ਦੋਨਾਂ ਆਗੂਆਂ ਨੇ ਕਿਹਾ ਕਿ ਅੱਜ ਵੀਰਵਾਰ ਗੁਰੂਹਰਸਹਾਏ ਦੀ ਪੁਰਾਣੀ ਅਨਾਜ ਮੰਡੀ ਵਿੱਚ ਅਰਵਿੰਦ ਕੇਜਰੀਵਾਲ ਦੀ ਹੋ ਰਹੀ ਰੈਲੀ ਵਿਰੋਧੀਆਂ ਦੇ ਹੋਸ਼ ਉਡਾ ਦੇਵੇਗੀ।  ਜਿਸ ਵਿੱਚ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ। ਇਸ ਮੌਕੇ ਉਨ•ਾਂ ਨਾਲ ਗੁਰਮੀਤ ਸਿੰਘ ਸੋਢੀ, ਹਰਨਾਮ ਸਿੰਘ, ਹਰਨੇਕ ਸਿੰਘ, ਸਤਨਾਮ ਕਚੂਰਾ, ਬਲਕਰਨ ਸਿੰਘ ਚੁੱਘਾ, ਰਾਮ ਪਾਲ ਅਜ਼ਾਦ, ਰਣਜੀਤ ਸਿੰਘ, ਸੁਰਿੰਦਰ ਪੱਪਾ, ਗੁਰਚਰਨ ਗਾਮੂ ਵਾਲਾ, ਤਰਸੇਮ ਸਿੰਘ, ਬੂਟਾ ਸਿੰਘ, ਸੁਖਬੀਰ ਸ਼ਰਮਾ ਆਦਿ ਹਾਜ਼ਰ ਸਨ। 
ਕੈਪਸ਼ਨ – ਬਸਤੀ ਗੋਬਿੰਦਗੜ• ਵਿਖੇ ਮੀਟਿੰਗ ਤੋਂ ਬਾਅਦ ਮਲਕੀਤ ਥਿੰਦ ਦੇ ਹੱਕ ਵਿੱਚ ਫਤਵਾ ਦਿੰਦੇ ਲੋਕ ਅਤੇ ਨਾਲ ਖੜੇ ਗੁਰਮੀਤ ਸਿੰਘ ਬਰਾੜ ਅਤੇ ਮਲਕੀਤ ਚੰਦ ਥਿੰਦ।

Related Articles

Back to top button