Ferozepur News

ਘਰੋਂ ਗਿਆ ਐਮ. ਈ. ਐਸ. ਦਫਤਰ ਵਿਚ ਨੌਕਰੀ ਕਰਦਾ ਵਿਅਕਤੀ ਘਰ ਵਾਪਸ ਨਹੀਂ ਪਰਤਿਆ

cashਫਿਰੋਜ਼ਪੁਰ 3 ਅਪ੍ਰੈਲ (ਏ. ਸੀ. ਚਾਵਲਾ): ਫਿਰੋਜ਼ਪੁਰ ਫਰੀਦਕੋਟ ਰੋਡ ਤੇ ਸਥਿਤ ਚੁੰਗੀ ਨੰਬਰ 8 ਪ੍ਰਤਾਪ ਨਗਰ ਦੇ ਰਹਿਣ ਵਾਲੇ ਸਤਾਈ ਰਾਮ ਐਮ. ਈ. ਐਸ. ਵਿਚ ਨੌਕਰੀ ਕਰਦਾ ਹੈ, ਘਰੋਂ ਡਿਊਟੀ ਤੇ ਆਪਣੇ ਦਫਤਰ ਗਏ ਪਰ ਘਰ ਨਹੀਂ ਵਾਪਸ ਪਰਤੇ, ਇਸ ਸਬੰਧ ਵਿਚ ਸਤਾਈ ਰਾਮ ਦੇ ਲੜਕੇ ਸੁਰਿੰਦਰ ਕੁਮਾਰ ਨੇ ਥਾਣਾ ਕੁੱਲਗੜ•ੀ ਦੀ ਪੁਲਸ ਕੋਲ 5 ਲੋਕਾਂ ਖਿਲਾਫ ਜੋ ਉਸ ਦੇ ਪਿਤਾ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਇਸੇ ਸਭ ਦੇ ਚੱਲਦੇ ਹੀ ਆਪਣੇ ਪਿਤਾ ਸਤਾਈ ਰਾਮ ਦੀ ਖੁਦਕਸ਼ੀ ਕਰਨ ਦੀ ਰਿਪੋਰਟ ਦਰਜ ਕਰਵਾਈ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ•ੀ ਪੁਲਸ ਨੇ 5 ਲੋਕਾਂ ਖਿਲਾਫ 306 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਰਿੰਦਰ ਕੁਮਾਰ ਪੁੱਤਰ ਸਤਾਈ ਰਾਮ ਵਾਸੀ ਚੁੰਗੀ ਨੰਬਰ 8 ਪ੍ਰਤਾਪ ਨਗਰ ਫਰੀਦਕੋਟ ਰੋਡ ਫਿਰੋਜ਼ਪੁਰ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਪਿਤਾ ਸਤਾਈ ਰਾਮ ਐਮ. ਈ. ਐਸ. ਵਿਚ ਨੌਕਰੀ ਕਰਦਾ ਹੈ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ 20 ਮਾਰਚ 2015 ਨੂੰ ਘਰੋਂ ਡਿਊਟੀ ਤੇ ਆਪਣੇ ਦਫਤਰ ਗਏ ਸਨ ਪਰ ਘਰ ਵਾਪਸ ਨਹੀਂ ਆਇਆ। ਉਸ ਨੇ ਦੱਸਿਆ ਕਿ ਇਸ ਸਬੰਧ ਵਿਚ ਉਨ•ਾਂ ਨੇ ਥਾਣਾ ਕੁੱਲਗੜ•ੀ ਵਿਖੇ ਆਪਣੇ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਵੀ ਦਰਜ ਕਰਵਾਈ ਸੀ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਵਿਚ ਪਏ ਇਕ ਟਰੰਕ ਨੂੰ ਚੈੱਕ ਕੀਤਾ ਗਿਆ ਜਿਸ ਵਿਚ ਦੋ ਲਿਖੇ ਹੋਏ ਕਾਗਜ਼ਾਤ ਬਰਾਮਦ ਹੋਏ। ਜਿਸ ਵਿਚ ਲਿਖਿਆ ਹੋਇਆ ਸੀ ਕਿ ਕਮਲੇਸ਼ ਰਾਣੀ ਜੋ ਉਸ ਦੇ ਦਫਤਰ ਵਿਚ ਕੰਮ ਕਰਦੀ ਹੈ ਨੇ ਉਸ ਕੋਲੋਂ ਦਸ ਲੱਖ ਰੁਪਏ ਉਧਾਰ ਲਏ ਸਨ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਸਤਾਈ ਵਲੋਂ ਰੁਪਏ ਵਾਪਸ ਮੰਗਣ ਤੇ ਕਮਲੇਸ਼ ਰਾਣੀ ਤੇ ਉਸ ਦੇ ਲੜਕੇ ਉਸ ਦੀ ਕੁੱਟਮਾਰ ਕਰਦੇ ਅਤੇ ਧਮਕੀਆਂ ਦਿੰਦੇ ਹਨ। ਸੁਰਿੰਦਰ ਕੁਮਾਰ ਨੇ ਦੱÎਸਿਆ ਕਿ ਕਾਗਜ਼ ਵਿਚ ਲਿਖਿਆ ਸੀ ਕਿ ਉਸ ਦੇ ਪਿਤਾ ਸਤਾਈ ਰਾਮ ਨੇ ਜਗਦੀਸ਼ ਕੁਮਾਰ ਕੋਲੋਂ ਪੈਸੇ ਉਧਾਰ ਲਏ ਹਨ, ਜਿਸ ਦੇ ਬਦਲੇ ਜਗਦੀਸ਼ ਕੁਮਾਰ ਨੇ ਉਸ ਦਾ ਏ. ਟੀ. ਐ੍ਰ ਕਾਰਡ ਤੇ ਚੈੱਕਬੁੱਕ ਲਈ ਹੋਈ ਹੈ ਅਤੇ ਗੀਤਾ ਨਾਂਅ ਦੀ ਔਰਤ ਨੇ ਉਸ ਕੋਲੋਂ 7 ਲੱਖ ਰੁਪਏ ਉਧਾਰ ਲਏ ਹੋਏ ਹਨ ਜੋ ਪੈਸੇ ਮੰਗਣ ਤੇ ਧਮਕੀਆਂ ਦਿੰਦੀ ਹੈ ਅਤੇ ਬਲੈਕ ਮੇਲ ਕਰਦੀ ਹੈ। ਸੁਰਿੰਦਰ ਕੁਮਾਰ ਨੂੰ ਸ਼ੱਕ ਹੈ ਕਿ ਉਸ ਦੇ ਪਿਤਾ ਸਤਾਈ ਰਾਮ ਨੇ ਇਨ•ਾਂ ਸਾਰਿਆਂ ਕੋਲੋਂ ਤੰਗ ਆ ਕੇ ਖੁਦਕਸ਼ੀ ਕਰ ਲਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਸਤਾਈ ਰਾਮ ਦੇ ਲੜਕੇ ਸੁਰਿੰਦਰ ਕੁਮਾਰ ਦੇ ਬਿਆਨਾਂ ਤੇ ਪੁਲਸ ਨੇ ਕਮਲੇਸ਼ ਰਾਣੀ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਵਾਸੀ ਕੱਚਾ ਟੋਟਾ ਫਿਰੋਜ਼ਪੁਰ, ਜਗਦੀਸ਼ ਕੁਮਾਰ ਵਾਸੀ ਫਿਰੋਜ਼ਪੁਰ ਕੈਂਟ ਅਤੇ ਗੀਤਾ ਵਾਸੀ ਲਾਲ ਕੁੜਤੀ ਕੈਂਟ ਫਿਰੋਜ਼ਪੁਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਗ੍ਰਿਫਤਾਰ ਨਹੀਂ ਹੋਈ ਹੈ।

Related Articles

Back to top button