ਗੱਟੀ ਰਾਜੋ ਕੇ ਸਕੂਲ ਨੇ ਵਿਕਾਸ ਦੀ ਲਾਮਿਸਾਲ ਉਦਾਹਰਨ ਪੇਸ਼ ਕੀਤੀ ; ਰਣਜੀਤ ਸਿੰਘ
ਵਿੱਦਿਅਕ ਸੈਸ਼ਨ ਦੀ ਸਮਾਪਤੀ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰਵਾਏ ਪਾਠ
ਵਿੱਦਿਅਕ ਸੈਸ਼ਨ ਦੀ ਸਮਾਪਤੀ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰਵਾਏ ਪਾਠ ।
ਗੱਟੀ ਰਾਜੋ ਕੇ ਸਕੂਲ ਨੇ ਵਿਕਾਸ ਦੀ ਲਾਮਿਸਾਲ ਉਦਾਹਰਨ ਪੇਸ਼ ਕੀਤੀ ; ਰਣਜੀਤ ਸਿੰਘ ।
ਹਰਪ੍ਰੀਤ ਸਿੰਘ ਅਤੇ ਪੂਜਾ ਰਾਣੀ ਨੂੰ ਸਰਵ ਉੱਤਮ ਵਿਦਿਆਰਥੀ ਦਾ ਦਿੱਤਾ ਸਨਮਾਨ ।
ਫਿਰੋਜ਼ਪੁਰ, 28.2.2020: ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵਿੱਦਿਅਕ ਸੈਸ਼ਨ 2019-20 ਦੀ ਸਫਲਤਾ ਪੂਰਵਕ ਸਮਾਪਤੀ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਅਤੇ ਗੁਰਬਾਣੀ ਕੀਰਤਨ ਤੋਂ ਇਲਾਵਾ ਵਿਸ਼ੇਸ਼ ਸਮਾਗਮ ਪਿ੍ੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਸ. ਰਣਜੀਤ ਸਿੰਘ ਪੀ ਸੀ ਅੈਸ ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ ਕਮ ਐਸ ਡੀ ਐਮ ਜ਼ੀਰਾ ਬਤੌਰ ਮੁੱਖ ਮਹਿਮਾਨ ਪਹੁੰਚੇ ,ਇਸ ਤੋਂ ਇਲਾਵਾ ਸ੍ਰੀ ਕੋਮਲ ਅਰੋੜਾ ਅਤੇ ਜਗਜੀਤ ਸਿੰਘ ਸੰਧੂ ਦੋਨੋਂ ਉਪ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ ), ਸੁਨੀਲ ਸ਼ਰਮਾ ਜ਼ਿਲ੍ਹਾ ਖੇਡ ਅਫ਼ਸਰ ,ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ,ਧਰਮਪਾਲ ਬਾਂਸਲ ਚੇਅਰਮੈਨ ਐਸ ਬੀ ਐਸ ਕਾਲਜ ਆਫ ਨਰਸਿੰਗ ,ਹਰਚਰਨ ਸਿੰਘ ਸਾਮਾ ਚੇਅਰਮੈਨ ਪ੍ਰੈੱਸ ਕਲੱਬ ,ਪਰਮਿੰਦਰ ਸਿੰਘ ਥਿੰਦ ਪ੍ਰਧਾਨ ਪ੍ਰੈੱਸ ਕਲੱਬ ਬਤੋਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ । ਇਸ ਸਮਾਗਮ ਵਿਚ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪੂਜਾ ਰਾਣੀ ਅਤੇ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਪ੍ਰਾਪਤੀਆਂ ਲਈ ਸਰਵ ਉੱਤਮ ਵਿਦਿਆਰਥੀ ਦਾ ਸਨਮਾਨ ਦਿੱਤਾ ਗਿਆ ।
ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਕੂਲ ਦੇ ਵਿਕਾਸ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ, ਜੋ ਸਰਹੱਦੀ ਖੇਤਰ ਦੇ ਪਿਛੜੇ ਇਲਾਕੇ ਦੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋ ਰਿਹਾ ਹੈ।
ਸ. ਰਣਜੀਤ ਸਿੰਘ ਨੇ ਆਪਣੇ ਕੁੰਜੀਵਤ ਸੰਬੋਧਨ ਵਿੱਚ ਕਿਹਾ ਕਿ ਗੱਟੀ ਰਾਜੋ ਕੇ ਸਕੂਲ ਪਿਛਲੇ ਥੋੜ੍ਹੇ ਸਮੇਂ ਵਿੱਚ ਹੀ ਸਰਹੱਦੀ ਖੇਤਰ ਦਾ ਮੋਹਰੀ ਸਕੂਲ ਬਣ ਗਿਆ ਹੈ, ਉਨ੍ਹਾਂ ਨੇ ਸਕੂਲ ਸਟਾਫ਼ ਦੇ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਬਦੌਲਤ ਲਾਮਿਸਾਲ ਉਦਾਹਰਣ ਪੇਸ਼ ਕੀਤੀ ਹੈ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀ ਸਲਾਨਾ ਪ੍ਰੀਖਿਆਵਾ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਤਣਾਅ ਮੁਕਤ ਸਿੱਖਿਆ ਦੀ ਗੱਲ ਵੀ ਕੀਤੀ ਅਤੇ ਸਕੂਲ ਦੇ ਵਿਕਾਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਾ ਵਿਸ਼ਵਾਸ ਦਿੱਤਾ ।
ਵਜਿਲਾਂ ਸਿਖਿਆ ਅਫਸਰ ਸੈਕੰਡਰੀ ਦੇ ਦਫਤਰੀ ਸਟਾਫ ਵੱਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ ,ਸਿਟੀ ਹਾਰਟ ਸਕੂਲ ਮਮਦੋਟ ਵੱਲੋਂ ਲੋੜੀਂਦੀਆ ਕਿਤਾਬਾਂ ਅਤੇ ਅਸ਼ੋਕ ਬਹਿਲ ਵੱਲੋਂ ਬੱਚਿਆਂ ਦੀ ਆਰਥਿਕ ਮੱਦਦ ਵੀ ਕੀਤੀ ਗਈ ।
ਭਾਈ ਮਨਜੀਤ ਸਿੰਘ ਅਤੇ ਭਾਈ ਬਲਕਾਰ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਮਧੁਰ ਕੀਰਤਨ ਸਰਵਨ ਕੀਤਾ ਗਿਆ ਅਤੇ ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ ।
ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰਮਿੰਦਰ ਸਿੰਘ ਸੋਢੀ ਵੱਲੋਂ ਬਾਖੁਬੀ ਨਿਭਾਈ ਗਈ ।
ਇਸ ਮੌਕੇ ਕਰਮਜੀਤ ਸਿੰਘ ਸਰਪੰਚ, ਲਾਲ ਸਿੰਘ ਸਰਪੰਚ, ਮੁਖਤਿਆਰ ਸਿੰਘ ਸਾਬਕਾ ਸਰਪੰਚ ,ਗੁਰਨਾਮ ਸਿੰਘ ਚੇਅਰਮੈਨ, ਸਮਾਜ ਸੇਵੀ ਸੋਹਨ ਸਿੰਘ ਸੋਢੀ ,ਹਰੀਸ਼ ਮੋਗਾ, ਅਮਨ ਸ਼ਰਮਾ ,ਦਿਨੇਸ਼ ਕੁਮਾਰ ਸੀਨੀਅਰ ਸਹਾਇਕ , ਕਰਮਜੀਤ ਸਿੰਘ ਸੁਪਰਡੈਂਟ,ਨਰਿੰਦਰ ਸਿੰਘ ਕੇਸਰ, ਕਮਲ ਕਾਲੀਆ , ਦੀਪਕ ਸ਼ਰਮਾ, ਇੰਦਰਪਾਲ ਸਿੰਘ ਲੈਕਚਰਾਰ ,ਮਹਿੰਦਰਪਾਲ ਸਿੰਘ, ਲਲਿਤ ਕੁਮਾਰ ,ਰਾਜੀਵ ਮੋਂਗਾ ਆਈ ਸੀ ਟੀ ਕੋਆਰਡੀਨੇਟਰ,ਲਖਵਿੰਦਰ ਸਿੰਘ ਵੋਕੇਸ਼ਨਲ ਕੋਆਰਡੀਨੇਟਰ,ਸੰਦੀਪ
ਕੰਬੋਜ ਗਾਇਡੈਸ ਕੋਸਲਰ, ਹੈਡਮਾਸਟਰ ਚਰਨ ਸਿੰਘ ,ਸੀ ਐੱਚ ਟੀ ਪਾਰਸ ਖੂਲਰ ,ਸਰਬਜੀਤ ਸਿੰਘ ਭਾਵੜਾ, ਕੁਲਵੰਤ ਸਿੰਘ ਹੈਡ ਟੀਚਰ’ ਕੰਵਲਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ,ਪੰਚ ,ਪ੍ਰੈੱਸ ਕਲੱਬ ਦੇ ਅਹੁਦੇਦਾਰ, ਜਿਲਾਂ ਸਿਖਿਆ ਅਫਸਰ ਦਾ ਦਫਤਰੀ ਸਟਾਫ, ਵੱਖ ਵੱਖ ਸਕੂਲਾ ਦੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
ਸਮਾਗਮ ਨੂੰ ਸਫਲ ਬਨਾਉਣ ਵਿੱਚ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ ,ਸ੍ਰੀ ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ ,ਦਵਿੰਦਰ ਕੁਮਾਰ, ਅਰੁਣ ਕੁਮਾਰ ,ਪਰਮਿੰਦਰ ਸਿੰਘ ਸੋਢੀ , ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ ,ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ ,ਪ੍ਰਵੀਨ ਬਾਲਾ ,ਸੰਦੀਪ ਕੁਮਾਰ, ਮਹਿਮਾ ਕਸ਼ਅਪ,ਨੇ ਵਿਸ਼ੇਸ਼ ਯੋਗਦਾਨ ਪਾਇਆ ।