Ferozepur News

ਲੋਕ ਅਦਾਲਤ ਵਿੱਚ ਕੁਲ 15828 ਕੇਸ  ਵਿਚੋਂ 10630 ਕੇਸਾ ਦਾ ਨਿਪਟਾਰਾ ਕਰਕੇ ਕੁਲ 278,37,21,483 ਰੁਪਏ ਦੇ ਅਵਾਰਡ ਪਾਸ ਕੀਤੇ– ਪੁਰੀ

NATIONAL-LOK-ADALATਫਿਰੋਜਪੁਰ 12 ਦਸੰਬਰ (ਏ.ਸੀ.ਚਾਵਲਾ) ਸ਼੍ਰੀ ਵਿਵੇਕ ਪੁਰੀ ਜ਼ਿਲ•ਾ ਅਤੇ ਸ਼ੈਸ਼ਨ ਜੱਜ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਮਾਣਯੋਗ ਮਿਸਟਰ ਜਸਟਿਸ ਟੀ. ਐਸ. ਠਾਕੁਰ ਮਾਣਯੋਗ ਕਾਰਜਕਾਰੀ ਚੇਅਰਮੈਨ, ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਿੱਲੀ ਦੇ ਹੁਕਮਾ ਅਨੁਸਾਰ  ਜ਼ਿਲ•ਾ ਕਹਿਚਰੀ ਫਿਰੋਜਪੁਰ, ਉਪਮੰਡਲ ਜ਼ੀਰਾ ਅਤੇ ਗੁਰੂਹਰਸਹਾਏ ਦੀ ਕਹਿਚਰਿਆ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ  ਨਿਰੀਖਣ ਸ੍ਰੀਮਤੀ ਜਸਟਿਸ ਰਾਜ ਰਾਹੁਲ ਗਰਗ ਕਾਰਜਕਾਰੀ ਜੱਜ ਫਿਰੋਜਪੁਰ ਸ਼ੈਸ਼ਨ ਡਵੀਜ਼ਨ ਅਤੇ ਮਿਸਟਰ ਜਸਟੀਸ ਐਸ.ਕੇ.ਵਾਜੀਫਦਾਰ ਐਕਟਿੰਗ ਚੀਫ਼ ਜਸਟੀਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ• ਨੇ ਕੀਤਾ ਅਤੇ ਉਨ•ਾਂ ਨੇ  ਦੱਸਿਆ ਕਿ ਕੇਸਾ ਦਾ ਨਿਪਟਾਰਾ ਕਰਨ ਲਈ ਫਿਰੋਜ਼ਪੁਰ ਜ਼ਿਲੇ• ਵਿਚ ਕੁੱਲ 31 ਬੈਚ ਸਥਾਪਿਤ ਕੀਤੇ ਗਏ। ਇਸ ਮੌਕੇ ਸ੍ਰੀ ਵਿਵੇਕ ਪੁਰੀ ਜ਼ਿਲ•ਾ ਅਤੇ ਸ਼ੈਸ਼ਨ ਜੱਜ ਨੇ ਦੱਸਿਆ ਕਿ ਲੋਕ ਅਦਾਲਤਾਂ  ਵਿੱਚ ਕੁਲ 15828 ਕੇਸ ਰੱਖੇ ਗਏ  ਅਤੇ 10630 ਕੇਸਾ ਦਾ ਨਿਪਟਾਰਾ ਮੌਕੇ ਕੀਤਾ ਗਿਆ ਅਤੇ ਕੁਲ 278,37,21,483 ਰੁਪਏ ਦੇ ਅਵਾਰਡ ਪਾਸ ਕੀਤੇ।  ਇਸ ਲੋਕ ਅਦਾਲਤ ਵਿੱਚ ਬੈਂਕ ਕੇਸ, ਪੈਸੇ ਲੈਣ ਦੇਣ ਦੀ ਦੀਵਾਨੀ ਦਾਵੇ, ਧਾਰਾ 138, ਐਨ ਐਕਟ (ਚੈਕ ਬਾਉਂਸ ਦੇ ਕੇਸ) ਅਤੇ ਪ੍ਰੀ-ਲਿਟੀਗੇਟਿਵ ਕੇਸ ਜੋ ਕਿ ਅਜੇ ਤੱਕ ਅਦਾਲਤ ਵਿੱਚ ਦਾਇਰ ਨਹੀ ਕੀਤੇ ਗਏ ਉਹ ਕੇਸ ਵੀ ਇਸ ਲੋਕ ਅਦਾਲਤ ਵਿਚ ਨਿਪਟਾਏ ਗਏ।  ਉਨ•ਾਂ ਕਿਹਾ ਕਿ ਇਸ ਕੌਮੀ ਅਦਾਲਤਾਂ ਵਿੱਚ ਫ਼ੈਸਲਾ ਹੋਏ ਕੇਸਾ ਦੀ ਕੋਈ ਅਪੀਲ ਦਲੀਲ ਨਹੀ ਹੁੰਦੀ ਅਤੇ ਲੋਕ ਅਦਾਲਤ ਵਿੱਚ ਹੋਏ ਫ਼ੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫ਼ੈਸਲੇ ਤਸੱਲੀਬਖ਼ਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁਕੱਦਮੇ ਬਾਜੀ ਤੋਂ ਮੁਕਤੀ ਮਿਲਦੀ ਹੈ ਅਤੇ ਹੋਰ ਕਈ ਮਾਨਸਿਕ ਪਰੇਸ਼ਾਨੀਆਂ ਤੋਂ ਧਿਰਾਂ ਨੂੰ ਮੁਕਤੀ ਮਿਲਦੀ ਹੈ।  ਸ਼੍ਰੀ ਵਿਵੇਕ ਪੁਰੀ  ਨੇ ਮਿਡੀਏਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਡੀਏਸ਼ਨ ਸੈਂਟਰ ਵਿਖੇ ਲੋਕ ਆਪਣੇ ਕੇਸਾ ਦਾ ਫ਼ੈਸਲਾ ਆਪਸੀ ਰਾਜ਼ੀਨਾਮੇ ਨਾਲ ਕਰਵਾ ਸਕਦੇ ਹਨ ਅਤੇ ਜੋ ਲੋਕ ਅਦਾਲਤ ਵਿੱਚ ਕੇਸ ਕਰਨ ਤੋਂ ਅਸਮਰਥ ਹਨ, ਉਹ ਵੀ ਮਿਡੀਏਸ਼ਨ ਸੈਂਟਰ (ਸਮਝੌਤਾ ਸਦਨ) ਵਿੱਚ ਦਰਖਾਸਤ ਦੇ ਕੇ ਅਪਣੇ ਕੇਸ ਦੀ ਸੁਣਵਾਈ ਕਰਵਾ ਸਕਦੇ ਹਨ ਅਤੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨੂੰ ਖ਼ਤਮ ਕਰ ਸਕਦੇ ਹਨ।

Related Articles

Back to top button