Ferozepur News

ਜੰਕ ਫੂਡ ਦੀ ਵਰਤੋਂ ਨਾ ਕਰਨ ਬਾਰੇ ਕੀਤਾ ਜਾਗਰੂਕ  

09FZR04ਫਿਰੋਜ਼ਪੁਰ  9 ਜੂਨ (ਏ.ਸੀ.ਚਾਵਲਾ)  ਸਰਕਾਰੀ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਚੱਲ ਰਹੇ ਕੌਮੀ ਸੇਵਾ ਯੂਨਿਟ ਦੇ ਸਮਰ ਕੈਂਪ ਦੇ 9ਵੇਂ ਦਿਨ ਵਲੰਟੀਰਜ਼ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ। ਪ੍ਰੋਗਰਾਮ ਅਫਸਰ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਕੈਂਪ ਦੇ 45 ਫਲੰਟੀਅਰਜ਼ ਨੂੰ ਮੈਡੀਕਲ ਚੈੱਕਅੱਪ ਕੈਂਪ ਤੋਂ ਪਹਿਲਾ ਡਾ. ਕੇ. ਸੀ. ਅਰੋੜਾ ਵਲੋਂ ਗਰਮੀ ਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ। ਮੱਛਰਾਂ ਤੋਂ ਬਚਣ ਲਈ, ਵੱਧ ਤੋਂ ਵੱਧ ਸਾਫ ਸਵੱਛ ਪਾਣੀ ਪੀਣ ਬਾਰੇ, ਮਤੀਰਾ, ਖੱਖੜੀ, ਖਰਬੂਜ਼ਾ ਆਦਿ ਤੋਂ ਬਾਅਦ ਪਾਣੀ ਨਾ ਪੀਣ ਬਾਰੇ, ਜੰਕ ਫੂਡ ਨਾ ਖਾਣ ਬਾਰੇ ਜਾਗਰੂਕ ਕੀਤਾ। ਬਾਰਸ਼ ਦੇ ਪਾਣੀ ਨੂੰ ਇਕ ਜਗ•ਾ ਇਕੱਠਾ ਨਾ ਹੋਣ ਦਿੱਤਾ ਜਾਵੇ ਬਾਰੇ ਵਿਸ਼ੇਸ਼ ਧਿਆਨ ਦੇਣ, ਨਿੰਬੂ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਬਾਰੇ ਕਿਹਾ। ਇਸ ਮੌਕੇ ਡਾ. ਸੋਰਵ ਮਹਿਤਾ ਵਲੋਂ ਵਲੰਟੀਅਰਜ਼ ਨੇ ਦੰਦਾਂ ਦੀ ਸੰਭਾਲ, ਦਿਨ ਵਿਚ ਦੋ ਵਾਰ ਬਰੱਸ਼ ਕਰਨ, ਦੰਦਾਂ ਦੀ ਸਫਾਈ ਲਈ ਬੁਰਸ਼ ਦੀ ਵਰਤੋਂ ਬਾਰੇ, ਦੰਦਾਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਕ ਦੱਸਿਆ ਗਿਆ। 30 ਸਾਲ ਤੱਕ 6 ਮਹੀਨਿਆਂ ਬਾਅਦ ਇਸ ਤੋਂ ਵੱਧ ਹਰ ਤਿੰਨ ਮਹੀਨੇ ਬਾਅਦ ਡਾਕਟਰ ਦੀ ਸਲਾਹ ਲੈਣ ਬਾਰੇ ਵੀ ਦੱਸਿਆ। ਕੈਂਪ ਦੌਰਾਨ 45 ਵਲੰਟੀਅਰਜ਼ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ। ਫਸਟ ਏਡ ਟਰੇਨਿੰਗ ਸਮੇਂ ਅਮਿਤ ਨਾਰੰਗ ਵਲੋਂ ਫਸਟ ਏਡ ਬਾਰੇ, ਸੱਪ ਦੇ ਕੱਟਣ, ਮਾਈਕਜ਼ ਅਤੇ ਕਿਸਮਾਂ ਬਾਰੇ, ਬਿਜਲੀ ਦੇ ਕਰੰਟ ਅਤੇ ਬਚਾਓ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੌਦਿਆਂ ਨੂੰ ਪਾਣੀ ਵੀ ਦਿੱਤਾ ਗਿਆ

Related Articles

Back to top button