Ferozepur News

ਪ੍ਰੈਸ ਕਲੱਬ ਦੀ ਬੇਹਤਰੀ ਲਈ ਅਤੇ ਪੱਤਰਕਾਰਾਂ ਦੇ ਹੱਕਾਂ ਲਈ ਕੰਮ ਕਰਾਂਗਾ – ਮਨਦੀਪ ਕੁਮਾਰ , ਪ੍ਰਧਾਨ ਪ੍ਰੈਸ ਕਲੱਬ ਫਿਰੋਜ਼ਪੁਰ

ਪ੍ਰੈਸ ਕਲੱਬ ਦੀ ਬੇਹਤਰੀ ਲਈ ਅਤੇ ਪੱਤਰਕਾਰਾਂ ਦੇ ਹੱਕਾਂ ਲਈ ਕੰਮ ਕਰਾਂਗਾ - ਮਨਦੀਪ ਕੁਮਾਰ , ਪ੍ਰਧਾਨ ਪ੍ਰੈਸ ਕਲੱਬ ਫਿਰੋਜ਼ਪੁਰ

ਪ੍ਰੈਸ ਕਲੱਬ ਦੀ ਬੇਹਤਰੀ ਲਈ ਅਤੇ ਪੱਤਰਕਾਰਾਂ ਦੇ ਹੱਕਾਂ ਲਈ ਕੰਮ ਕਰਾਂਗਾ — ਮਨਦੀਪ ਕੁਮਾਰ , ਪ੍ਰਧਾਨ ਪ੍ਰੈਸ ਕਲੱਬ ਫਿਰੋਜ਼ਪੁਰ

 

ਫਿਰੋਜ਼ਪੁਰ 3 ਮਈ 2021 (ਗੌਰਵ ਮਾਣਿਕ ) : ਫਿਰੋਜ਼ਪੁਰ ਪ੍ਰੈੱਸ ਕਲੱਬ ਦੀ ਅੱਜ ਚੋਣ ਕੀਤੀ ਗਈ ਜਿਸ ਵਿੱਚ ਕਲੱਬ ਮੈਂਬਰਾਂ ਨੇ ਕੋਵਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਦੇ ਹੋਏ  ਚੋਣ ਪ੍ਰਕਿਰਿਆ ਵਿੱਚ ਭਾਗ ਲਿਆ  ਇਸ ਚੋਣ ਵਿਚ ਮੁਕਾਬਲਾ ਪਰਮਿੰਦਰ ਸਿੰਘ ਥਿੰਦ ਅਤੇ ਮਨਦੀਪ ਕੁਮਾਰ ਮੌਂਟੀ ਦੇ ਵਿਚਕਾਰ ਸੀ  ਚੋਣ ਪ੍ਰਕਿਰਿਆ ਕਲੱਬ ਵੱਲੋਂ ਬਣਾਈ ਗਈ ਕਮੇਟੀ ਨੇ ਪੂਰਨ ਰੂਪ ਵਿੱਚ ਸਿਰੇ ਚੜ੍ਹਾਈ  ਇਸ ਚੋਣ ਪ੍ਰਕਿਰਿਆ ਵਿੱਚ ਕਲੱਬ ਮੈਂਬਰਾਂ ਨੇ ਆਪਣੇ ਆਪਣੇ ਮੱਤ ਦਾ ਇਸਤੇਮਾਲ ਕੀਤਾ   ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਨਦੀਪ ਕੁਮਾਰ ਮੌਂਟੀ ਨੂੰ ਜੇਤੂ ਘੋਸ਼ਿਤ ਕੀਤਾ ਗਿਆ

ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਨ ਹਾਜ਼ਰ ਸਨ  ਅਤੇ ਵਿਸ਼ੇਸ਼ ਤੌਰ ਤੇ ਤਪਿੰਦਰ ਸਿੰਘ ਨੇ ਪੁੱਜ ਕੇ ਨਵੇਂ ਚੁਣੇ ਗਏ ਪ੍ਰਧਾਨ ਮਨਦੀਪ ਕੁਮਾਰ ਨੂੰ ਵਧਾਈ ਦਿੱਤੀ ਅਤੇ ਆਸ਼ੀਰਵਾਦ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਮਨਦੀਪ ਪਰਤਕਾਰਾਂ ਲਈ ਵਦੀਆਂ ਕੰਮ ਕਰਨਗੇ , ਇਸ ਮੌਕੇ  ਮਲਕੀਤ ਸਿੰਘ ,ਹਰੀਸ਼ ਮੋਂਗਾ , ਹਰਜੀਤ ਸਿੰਘ, ਵਿਜੈ ਕੱਕੜ, ਬਲਬੀਰ ਜੋਸਨ , ਸੁੱਖਦੇਵ ਗੁਰੇਜਾਂ, ਅਕਸ਼ਯ, ਸਨੀ ਚੋਪੜਾ, ਬੋੱਬੀ ਬਜਾਜ ,    ਕਮਲ ਮਲਹੋਤਰਾ, ਵਿਜੈ ਮੋਂਗਾ , ਗੁਰਿੰਦਰ ਸਿੰਘ, ਰਮੇਸ਼ ਕਸ਼ਯਪ, ਰਾਜਨ ਅਰੋੜਾ, ਰਾਜੇਸ਼ ਕਟਾਰੀਆ, ਬੋੱਬੀ ਖੁਰਾਣਾ , ਬੋੱਬੀ ਮਹਿਤਾ, ਨਾਰਾਯਣ ਧਮਿਜਾ, ਜਸਵਿੰਦਰ ਸਿੰਘ, ਜੁਗਨੂੰ ਹਾਂਡਾ , ਕੁਲਬੀਰ ਸੋਢੀ , ਮਾਸਟਰ ਤਿਵਾੜੀ, . ਪਰਮਿੰਦਰ ਥਿੰਦ,  ਏ. ਸੀ ਚਾਵਲਾ ,ਅਨੰਦ ਮਹਿਰਾ , ਵਿਨੈ ਹਾਂਡਾ ,ਨਿਰਮਲ ਸਿੰਘ ਗਿੱਲ, ਅਨਿਰੁੱਧ ਗੁਪਤਾ , ਵਿਕਰਮ ਅਦਿੱਤਿਆ,  ਰਾਕੇਸ਼ ਕਪੂਰ ,. ਮਹਿੰਦਰ ਘਣਗਸ . ਕਪਿਲ ਸੇਠੀ . ਜਸਪਾਲ ਸਿੰਘ , ਹਰਚਰਨ ਸਾਮਾ, ਬਿੱਟੂ ਝੋਕ , ਸੰਨੀ ਟੰਡਨ, ਗੁਰਨਾਮ ਸਿੰਘ,ਗੁਰਦਰਸ਼ਨ ਸਿੰਘ , ਆਦਿ ਮੈਮਬਰ ਸ਼ਾਮਿਲ ਸਨ , ਮਨਦੀਪ ਕੁਮਾਰ ਨੇ ਕਿਹਾ ਕਿ ਉਹ ਪ੍ਰੈਸ ਕਲੱਬ ਦੀ ਬੇਹਤਰੀ ਲਈ ਅਤੇ ਪੱਤਰਕਾਰਾਂ ਦੇ ਹੱਕਾਂ ਲਈ ਕੰਮ ਕਰਣਗੇ ਅਤੇ ਪਹਿਲਾਂ ਵੀ ਪ੍ਰੈਸ ਕਲੱਬ ਦਾ ਵਿਕਾਸ ਕੀਤਾ ਹੈ ਅਤੇ ਅਗੇ ਵੀ ਜਾਰੀ ਰਹੇਗਾ ਉਹਨਾਂ ਨੇ ਸਾਰੇ ਮੈਮਬਰਾਂ ਦਾ ਧੰਨਵਾਦ ਕੀਤਾ

Related Articles

Leave a Reply

Your email address will not be published. Required fields are marked *

Back to top button