ਗੱਟੀ ਰਾਜੋ ਕੇ ਸਕੂਲ’ ਚ ਉਤਸ਼ਾਹ ਨਾਲ ਮਨਾਇਆ ਵਿਸ਼ਵ ਵਿਦਿਆਰਥੀ ਦਿਵਸ
ਹੋਣਹਾਰ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਤ
ਗੱਟੀ ਰਾਜੋ ਕੇ ਸਕੂਲ’ ਚ ਉਤਸ਼ਾਹ ਨਾਲ ਮਨਾਇਆ “ਵਿਸ਼ਵ ਵਿਦਿਆਰਥੀ ਦਿਵਸ” ।
ਹੋਣਹਾਰ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਤ ।
ਫਿਰੋਜ਼ਪੁਰ, 16.10.2021: ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿਚ “ਵਿਸ਼ਵ ਵਿਦਿਆਰਥੀ ਦਿਵਸ” ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਲੋਕ ਗੀਤ ,ਕਵਿਤਾ ਗਾਇਨ, ਪੇਂਟਿੰਗ ਅਤੇ ਕੁਇਜ ਮੁਕਾਬਲੇ ਕਰਵਾਏ ਗਏ ,ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।
ਹਿੰਦੀ ਅਧਿਆਪਕਾ ਨੈਨਸੀ ਨੇ ਵਿਸ਼ਵ ਵਿਦਿਆਰਥੀ ਦਿਵਸ ਦੀ ਮਹੱਤਤਾ ਉੱਪਰ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ, ਮਹਾਨ ਵਿਗਿਆਨੀ ਅਤੇ ਉੱਘੇ ਸਿੱਖਿਆ ਮਾਹਿਰ ਡਾ ਏ .ਪੀ. ਜੇ ਅਬਦੁਲ ਕਲਾਮ ਦਾ ਜਨਮ ਦਿਨ 15 ਅਕਤੂਬਰ ਨੂੰ ਪੂਰੇ ਵਿਸ਼ਵ ਵਿਚ ਵਿਦਿਆਰਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਡਾ. ਅਬਦੁਲ ਕਲਾਮ ਦੇ ਜੀਵਨ ਨੂੰ ਵਿਦਿਆਰਥੀ ਵਰਗ ਲਈ ਵੱਡਾ ਪ੍ਰੇਰਨਾ ਸਰੋਤ ਦੱਸਿਆ ।
ਸ੍ਰੀਮਤੀ ਸਰੁਚੀ ਮਹਿਤਾ ਅਤੇ ਮਿਸ ਆਂਚਲ ਦੀ ਅਗਵਾਈ ਵਿੱਚ ਪੇਟਿੰਗ ਮੁਕਾਬਲੇ ਰਾਹੀਂ ਡਾ. ਕਲਾਮ ਦੀਆਂ ਦਿਲ ਖਿਚਵੀਆ ਤਸਵੀਰਾ ਬਨਾਈਆ ।ਅੰਗਰੇਜ਼ੀ ਅਧਿਆਪਕਾ ਸ੍ਰੀਮਤੀ ਕੰਚਨ ਵੱਲੋਂ ਡਾ. ਕਲਾਮ ਜੀ ਦੇ ਜੀਵਨ ਉਪਰ ਤਿਆਰ ਪ੍ਰਸ਼ਨਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੁਇਜ ਮੁਕਾਬਲਾ ਕਰਵਾਇਆ ਗਿਆ, ਜੋ ਵਿਦਿਆਰਥੀਆਂ ਦੇ ਲਈ ਗਿਆਨ ਵਰਧਕ ਤੇ ਨਾਲ ਨਾਲ ਰੌਚਿਕ ਵੀ ਰਿਹਾ । ਪ੍ਰਸ਼ਨਾਂ ਦਾ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਇਨਾਮ ਵੰਡੇ ਗਏ ।
ਡਾ. ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਕੂਲ ਅਧਿਆਪਕਾਂ ਵੱਲੋਂ ਕੀਤੇ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਕੀਤੀ ਮਿਹਨਤ ਭਵਿੱਖ ਵਿਚ ਸਫਲ ਇਨਸਾਨ ਬਣਨ ਵਿੱਚ ਸਹਾਈ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ , ਲਗਨ ਅਤੇ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਦੀ ਪ੍ਰੇਰਨਾ ਦਿੱਤੀ ਅਤੇ 20 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ।
ਇਸ ਮੌਕੇ ਸਕੂਲ ਸਟਾਫ ਸ਼੍ਰੀਮਤੀ ਗੀਤਾ,ਮਿਸ ਪ੍ਰਿਯੰਕਾ ਜੋਸ਼ੀ, ਸ਼੍ਰੀਮਤੀ ਵਿਜੈ ਭਾਰਤੀ ,ਪਰਮਿੰਦਰ ਸਿੰਘ ਸੋਢੀ ,ਸ੍ਰੀ ਪ੍ਰਿਤਪਾਲ ਸਿੰਘ ,ਸੰਦੀਪ ਕੁਮਾਰ ,ਮਨਦੀਪ ਸਿੰਘ, ਵਿਸ਼ਾਲ ਗੁਪਤਾ, ਸੂਚੀ ਜੈਨ ,ਅਰੁਣ ਕੁਮਾਰ ,ਦਵਿੰਦਰ ਕੁਮਾਰ, ਪ੍ਰਵੀਨ ਬਾਲਾ , ਸ੍ਰੀਮਤੀ ਕੰਚਨ ਸ੍ਰੀਮਤੀ ਬਲਜੀਤ ਕੌਰ ,ਨੇਹਾ ਕਾਮਰਾ,ਨੇਹਾ ਕਾਮਰਾ, ਆਂਚਲ ਮਨਚੰਦਾ,ਬਲਜੀਤ ਕੋਰ, ਮਿਸ ਨੈਨਸੀ ,ਸ੍ਰੀ ਗੁਰਪਿੰਦਰ ਸਿੰਘ ,ਸ੍ਰੀਮਤੀ ਸ਼ਵੇਤਾ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।