Ferozepur News

ਬਾਰ &#39ਚੋਂ ਨਜਾਇਜ ਤੌਰ &#39ਤੇ 300 ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ

ਗੁਰੂਹਰਸਹਾਏ, 6 ਅਪ੍ਰੈਲ (ਪਰਮਪਾਲ ਗੁਲਾਟੀ)- ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਅਤੇ ਐਕਸਾਈਜ਼ ਵਿਭਾਗ ਨੂੰ ਸਾਂਝੇ ਆਪਰੇਸ਼ਨ ਦੌਰਾਨ ਨਜ਼ਦੀਕੀ ਮੰਡੀ ਪੰਜੇ ਕੇ ਉਤਾੜ ਤੋਂ ਦੋ ਵਿਅਕਤੀਆਂ ਪਾਸੋਂ ਕਰੀਬ 300 ਪੇਟੀਆਂ ਨਜਾਇਜ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਮਿਲੀ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਪਾਰਟੀ ਨੇ ਮੰਡੀ ਪੰਜੇ ਕੇ ਉਤਾੜ ਵਿਖੇ ਦੱਸੀ ਜਗ•ਾਂ ਉਪਰ ਛਾਪੇਮਾਰੀ ਕਰਕੇ 300 ਤੋਂ ਵੱਧ ਅੰਗਰੇਜੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ।   
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਜਨਕ ਰਾਜ ਪੁੱਤਰ ਕ੍ਰਿਸ਼ਨ ਲਾਲ ਵਾਸੀ ਪੰਜੇ ਕੇ ਉਤਾੜ ਅਤੇ ਨੇਕ ਰਾਜ ਪੁੱਤਰ ਅਰਜਨ ਦਾਸ ਵਾਸੀ ਪੰਜੇ ਕੇ ਉਤਾੜ ਜੋ ਕਿ ਅਕਾਸ਼ ਬੀਅਰ ਬਾਰ ਅਤੇ ਹਾਰਡ ਬਾਰ ਦੇ ਨਾਮ 'ਤੇ ਰੈਸਟੋਰੈਂਟ ਚਲਾਉਂਦੇ ਸਨ ਅਤੇ ਇਹਨਾਂ ਵਿਅਕਤੀਆਂ ਨੇ ਇਹ ਨਜਾਇਜ ਅੰਗਰੇਜ਼ੀ ਸ਼ਰਾਬ ਰੈਸਟੋਰੈਂਟ ਵਿਚ ਡੰਪ ਕਰਕੇ ਰੱਖੀ ਹੋਈ ਸੀ। ਪੁਲਸ ਨੇ ਮੌਕੇ 'ਤੇ ਜਾ ਕੇ ਛਾਪੇਮਾਰੀ ਕਰਕੇ ਉਥੋਂ 300 ਤੋਂ ਵੱਧ ਪੇਟੀਆਂ ਅੰਗਰੇਜ਼ੀ ਨਜਾਇਜ ਸ਼ਰਾਬ ਬਰਾਮਦ ਕੀਤੀਆਂ। ਪੁਲਿਸ ਪਾਰਟੀ ਉਕਤ ਦੋਵਾਂ ਦੋਸ਼ੀਆਂ ਵਿਰੁੱਧ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Related Articles

Back to top button