Ferozepur News

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰਮਤਿ ਪ੍ਰਚਾਰ ਸਭਾ ਨੇ ਮਨਾਇਆ ਹੋਲਾ ਮਹੱਲਾ

ਫਿਰੋਜ਼ਪੁਰ 3 ਮਾਰਚ (      ) ਸਮਾਜ ਸੇਵੀ ਜਥੇਬੰਦੀ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫਿਰੋਜ਼ਪੁਰ ਅਤੇ ਗੁਰਮਤਿ ਪ੍ਰਚਾਰ ਸਭਾ ਫਿਰੋਜ਼ਪੁਰ ਵੱਲੋਂ ਹੋਲਾ ਮਹੱਲੇ ਦਾ ਤਿਉਹਾਰ ਰਵਾਇਤੀ ਤਰੀਕੇ ਨਾਲ ਖੇਡ ਦਿਵਸ ਦੇ ਤੌਰ ਤੇ ਸਥਾਨਕ ਸ਼ਹਿਰ ਦੇ ਦੁਲਚੀ ਕੇ ਰੋਡ ਤੇ ਸਥਿਤ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਵਿੱਚ ਵੱਖ-ਵੱਖ ਪੱਧਰਾਂ ਦੇ ਵਰਗ ਵੰਡ ਕਰ ਕੇ ਦੌੜਾਂ (100ਮੀ,200ਮੀ,400ਮੀ.),ਬੋਰੀ,ਆਲੂ ਚਮਚਾ ਰੇਸ,ਸਲੋਅ ਸਾਇਕਲ ਰੇਸ,ਰੱਸਾਕਸ਼ੀ,ਲੰਬੀਆਂ ਤੇ ਉੱਚੀਆਂ ਛਾਲਾਂ ਕਰਵਾਈਆਂ ਗਈਆਂ।ਇਸ ਮੌਕੇ ਤੇ ਰਣਜੀਤ ਗਤਕਾ ਅਖਾੜਾ ਕੰਬੋਜ ਨਗਰ ਵੱਲੋਂ ਪੁਰਤਾਨ ਖਾਲਸਾਈ ਰਵਾਇਤਾਂ ਅਨੁਸਾਰ ਗਤਕੇ ਦੇ ਜੌਹਰ ਵਿਖਾਏ ਗਏ।ਇਸ ਸਮੇਂ ਦੌੌੜਾਂ ਵਿੱਚ ਵਰਗ ਇੱਕ ਵਿੱਚੋਂ ਮੋਹਨ,ਨੈਨਾ,ਰੂਪ ਜੋਤ ਸਿੰਘ ਨੇ ,ਲੜਕੀਆਂ ਦੀਆਂ ਦੌੜਾਂ ਵਿੱਚ ਸਿਮਰਨਪ੍ਰੀਤ ਕੌਰ ਨੇ,ਵਰਗ ਦੋ ਵਿੱਚੋਂ ਰੋਬਿੰਨ,ਦਿਲਪ੍ਰੀਤ ਸਿੰਘ ਨੇ,ਵਰਗ ਤਿੰਨ ਵਿੱਚੋਂ ਮਨਜੀਤ ਸਿੰਘ ਅਤੇ ਮਨਮਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ ਸਥਾਨ ਹਾਸਲ ਕੀਤਾ।ਸਲੋਅ ਸਾਈਕਲਿੰਗ ਗਰੁੱਪ ਇੱਕ ਵਿੱਚੋਂ ਯੁਵਰਾਜ ਸਿੰਘ,ਜਸਕੀਰਤ ਸਿੰਘ,ਰਨਰਾਜ ਸਿੰਘ ਨੇ,ਵਰਗ ਦੋ ਵਿੱਚੋਂ ਸਰਗੁਨ ਮੈਦਾਨ,ਮਨਮਿੰਦਰ ਸਿੰਘ ,ਅਨਮੋਲਪ੍ਰੀਤ ਨੇ ਪਹਿਲਾ ਸਥਾਨ ਹਾਸਲ ਕੀਤਾ।ਬੋਰੀ ਰੇਸ ਵਰਗ ਇੱਕ ਵਿੱਚੋਂ ਨੈਲਾ,ਸੰਨੀ ਸਿੰਘ ਨੇ, ਵਰਗ ਦੋ ਵਿੱਚੋਂ ਆਤੀਸ਼,ਪਰਮਰਾਜ ਸਿੰਘ ਅਤੇ ਮਨਮਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ ਸਥਾਨ ਹਾਸਲ ਕੀਤਾ।ਆਲੂ-ਚਮਚਾ ਰੇਸ ਵਿੱਚੋਂ ਵਿਕਰਾਜ ਸਿੰਘ ਅਤੇ ਸਿਮਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਸਮਾਗਮ ਵਿੱਚ ਸਥਾਨਕ ਸ਼ਹਿਰ ਦੇ ਵੱਖ-2 ਸਕੂਲਾਂ ਦੇ ਵਿਦਿਆਰਥੀਆਂ ਅਤੇ ਨੌਜਵਾਨ ਲੜਕੇ-ਲੜਕੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।ਇਸ ਮੌਕੇ ਤੇ ਆਏ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹੋਲੇ ਮਹੱਲੇ ਦੀ ਮਹੱਤਵ ਬਾਰੇ ਦੱਸਿਆ ਗਿਆ ਅਤੇ ਅਜੋਕੇ ਸਮੇਂ ਤੇ ਬਾਜ਼ਾਰਾਂ ਵਿੱਚ ਕੈਮੀਕਲ ਰੰਗਾਂ ਨਾਲ ਰੰਗ ਪਾਉਣ ਵਾਲੀ ਹੋਲੀ ਖੇਡਣ ਤੋਂ ਗੁਰੇਜ ਕਰਕੇ ਸਾਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਬਾਰੇ ਪ੍ਰੇਰਨਾ ਦਿੱਤੀ ਗਈ।ਇਸ ਹੋਲੇ ਮਹੱਲੇ ਸਮਾਗਮ ਦੇ ਅੰਤ ਵਿੱਚ ਪਹਿਲਾ,ਦੂਸਰੇ ਅਤੇ ਤੀਸਰੇ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਅਤੇ ਪ੍ਰਤੀਯੋਗੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅੰਤ ਵਿੱਚ ਚਾਹ ਅਤੇ ਪ੍ਰਸ਼ਾਦੇ ਦਾ ਲੰਗਰ ਵਰਤਾਇਆ ਗਿਆ।ਇਸ ਮੌਕੇ ਪ੍ਰਬੰਧਕ ਵੀਰ ਇੰਦਰਪਾਲ ਸਿੰਘ,ਹਰਗੁਰਸ਼ਨ ਸਿੰਘ ਬਿੱਟਾ,ਡਾ:ਕੰਵਰਵਿਜੇਪਾਲ ਸਿੰਘ ਬੌਬੀ,ਮਾ:ਸਰਬਜੀਤ ਸਿੰਘ ਭਾਵੜਾ,ਮਾ:ਇੰਦਰਜੀਤ ਸਿੰਘ,ਮਾ:ਬੇਅੰਤ ਸਿੰਘ,ਮਾ:ਮਹਿਲ ਸਿੰਘ,ਬਲਜਿੰਦਰ ਸਿੰਘ ਮਿੱਠੂ,ਹਰਿੰਦਰ ਸਿੰਘ,ਪਰਮਵੀਰ ਸਿੰਘ,ਬਲਜਿੰਦਰ ਸਿੰਘ ਮਿੰਟੂ,ਮਾ:ਜਸਬੀਰ ਸਿੰਘ,ਗੁਰਪ੍ਰੀਤ ਸਿੰਘ ਲਾਡੀ,ਸੁਰਜੀਤ ਸਿੰਘ,ਕੁਲਦੀਪ ਸਿੰਘ ਭਾਵੜਾ, ਮਾ:ਗੁਰਮੀਤ ਸਿੰਘ ਰਾਜੂ,ਸਿਮਰਨਜੀਤ ਸਿੰਘ ਦੀਪੂ,ਗੁਰਮੇਜ ਸਿੰਘ,ਅਮਰੀਕ ਸਿੰਘ ਭਾਵੜਾ,ਗੁਰਪ੍ਰੀਤ ਸਿੰਘ ਸੋਢੇਵਾਲਾ,ਗੁਰਦੇਵ ਸਿੰਘ,ਗੁਰਜੰਟ ਸਿੰਘ ਭਾਵੜਾ,ਗੁਰਮੀਤ ਸਿੰਘ,ਕੁਲਜੀਤ ਸਿੰਘ,ਮਾ:ਜਗਤਾਰ ਸਿੰਘ,ਉਮੈਦ ਸਿੰਘ ਆਦਿ ਹਾਜਰ ਸਨ।

Related Articles

Back to top button