Ferozepur News

ਗਹਿਰੀ ਕਾਂਡ ਦੀ ਮ੍ਰਿਤਕਾ ਲੱਛਮੀ ਦੇਵੀ ਨੂੰ ਇਨਸਾਫ਼ ਦਿਵਾਉਣ ਲਈ ਅਕਾਲੀ ਦਲ ਦਾ ਧਰਨਾ ਤੀਜੇ ਦਿਨ ਰਿਹਾ ਜਾਰੀ

ਗੁਰੂਹਰਸਹਾਏ, 12 ਮਈ (ਪਰਮਪਾਲ ਗੁਲਾਟੀ)- ਪਿੰਡ ਫਤਹਿਗੜ• ਗਹਿਰੀ ਵਿਖੇ ਬੀਤੇ ਦਿਨੀਂ ਜਮੀਨੀ ਵਿਵਾਦ 'ਤੇ ਚੱਲਦਿਆ ਕਬਜੇ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਨੌਜਵਾਨ ਲੜਕੀ ਦੀ ਹੋਈ ਮੌਤ ਅਤੇ ਤਿੰਨ ਵਿਅਕਤੀਆਂ ਨੂੰ ਜਖਮੀ ਕਰਨ ਵਾਲੇ ਦੋਸ਼ੀਆ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਵਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਸ਼ੁਰੂ ਕੀਤਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਪੁਲਿਸ ਪ੍ਰਸ਼ਾਸਨ ਵਲੋਂ ਭਾਵੇਂ ਧਰਨਾਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਪਰ ਗੱਲ ਸਿਰੇ ਨਾ ਲੱਗਣ ਕਾਰਨ ਅਕਾਲੀ ਆਗੂ ਦੂਜੀ ਰਾਤ ਵੀ ਲਾਈਟਾਂ ਵਾਲੇ ਚੌਂਕ 'ਚ ਲਾਏ ਧਰਨੇ ਦੌਰਾਨ ਸੜਕਾਂ ਤੇ ਬੈਠੇ ਰਹੇ।  
ਅੱਜ ਦੇ ਧਰਨੇ ਦੌਰਾਨ ਵੀ ਵੱਖ-ਵੱਖ ਬੁਲਾਰਿਆਂ ਨੇ ਪਰਚੇ 'ਚ ਸ਼ਾਮਿਲ ਸਾਰੇ ਵਿਅਕਤੀਆਂ ਦੀ ਗ੍ਰਿਫਤਾਰੀ ਅਤੇ ਥਾਣਾ ਮੁਖੀ  ਗੁਰੂਹਰਸਹਾਏ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦੇਣ ਦੀ ਮੰਗ ਦੁਹਰਾਈ। ਅੱਜ ਦੇ ਧਰਨੇ ਦੌਰਾਨ ਰੋਹਿਤ ਕੁਮਾਰ ਮਾਂਟੂ ਵੋਹਰਾ ਜਿਲ•ਾ ਸ਼ਹਿਰੀ ਪ੍ਰਧਾਨ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ, ਮੁਕਤਸਰ ਤੋਂ ਅਕਾਲੀ ਆਗੂ ਰੋਜੀ ਬਰਕੰਦੀ, ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟ ਭਾਈ, ਫਰੀਦਕੋਟ ਤੋ ਅਕਾਲੀ ਆਗੂ ਬੰਟੀ ਰੋਮਾਣਾ, ਜਲਾਲਾਬਾਦ ਤੋਂ ਸਤਿੰਦਰਜੀਤ ਮਿੰਟਾ, ਬੱਬੂ ਜੈਮਲਵਾਲਾ, ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਮਿੰਨਾ ਜਿਲ•ਾ ਦਿਹਾਤੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ਼ਿਵ ਤ੍ਰਿਪਾਲ ਕੇ, ਹਰਜਿੰਦਰ ਸਿੰਘ ਗੁਰੂ, ਲਾਲ ਸਿੰਘ ਸੁਲਹਾਨੀ, ਗੁਰਸੇਵਕ ਸਿੰਘ ਕੈਸ਼ ਮਾਨ, ਐਡਵੋਕੇਟ ਮਿੰਟੂ ਗਿੱਲ, ਹੈਪੀ ਬਰਾੜ, ਜਸਵਿੰਦਰ ਸਿੰਘ ਸਰਪੰਚ, ਹਰਦੇਵ ਸਿੰਘ ਨਿੱਝਰ, ਗੁਰਵਿੰਦਰ ਸਿੰਘ ਮੋਠਾਂਵਾਲਾ, ਹਰਿੰਦਰ ਸਿੰਘ ਮਰੋਕ ਜੀਵਾਂ ਅਰਾਂਈ, ਸੱਤਾ ਅਲੀ ਕੇ, ਰਣਜੀਤ ਰਾਣਾ, ਜੋਗਿੰਦਰ ਸਿੰਘ ਸਵਾਈ ਕੇ, ਮੱਖਣ ਸਿੰਘ, ਸ਼ਗਨ ਢੋਟ ਬਾਜੇ ਕੇ, ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ, ਕੇਵਲ ਕੰਬੋਜ਼, ਜਸਵੀਰ ਸਿੰਘ ਕਾਲਾ, ਸਰਬਜੀਤ ਸਿੰਘ ਘਾਂਗਾ, ਬਲਦੇਵ ਰਾਜ, ਲਖਵਿੰਦਰ ਸਿੰਘ ਮਹਿਮਾ, ਸੁਖਚੈਨ ਸਿੰਘ ਸੇਖੋਂ, ਸੁਖਵੰਤ ਸਿੰਘ ਥੇਹ ਗੁੱਜਰ, ਮਾਸਟਰ ਬਲਵਿੰਦਰ ਸਿੰਘ ਗੁਰਾਇਆ, ਗੁਰਬਾਜ ਸਿੰਘ ਦੁਸਾਂਝ ਰੱਤੇਵਾਲਾ, ਪ੍ਰੀਤਮ ਸਿੰਘ ਬਾਠ, ਜਰਨੈਲ ਸਿੰਘ ਟਾਹਲੀ ਵਾਲਾ, ਸੰਪੂਰਨ ਸਿੰਘ ਝੰਡਾ, ਹੰਸ ਰਾਜ ਕੰਬੋਜ ਆਦਿ ਸਮੇਤ ਕਈ ਹੋਰ ਅਕਾਲੀ ਵਰਕਰ ਵੀ ਹਾਜ਼ਰ ਸਨ। 
—————————
ਧਰਨੇ ਦੌਰਾਨ ਪ੍ਰਸ਼ਾਸ਼ਨ ਨਾਲ ਹੋਈ ਗੱਲਬਾਤ 'ਚ ਸਿੱਟਾ ਨਾ ਨਿਕਲਣ 'ਤੇ ਧਰਨਾ ਫਿਰੋਜ਼ਪੁਰ ਲਿਜਾਣ ਦਾ ਫੈਸਲਾ
ਗਹਿਰੀ ਕਾਂਡ ਦੀ ਮ੍ਰਿਤਕ ਲੱਛਮੀ ਦੇਵੀ ਨੂੰ ਇਨਸਾਫ ਦਿਵਾਉਣ ਲਈ ਗੁਰੂਹਰਸਹਾਏ ਵਿਖੇ ਬੀਤੇ ਤਿੰਨ ਦਿਨਾਂ ਤੋਂ ਲੱਗੇ ਧਰਨੇ ਦੌਰਾਨ ਪ੍ਰਸ਼ਾਸ਼ਨ ਨਾਲ ਹੋਈ ਗੱਲਬਾਤ 'ਚ ਕੋਈ ਸਿੱਟਾ ਨਾ ਨਿਕਲਣ 'ਤੇ ਧਰਨਾਕਾਰੀਆਂ ਵਲੋਂ ਇਸ ਧਰਨੇ ਨੂੰ ਗੁਰੂਹਰਸਹਾਏ ਤੋਂ ਤਬਦੀਲ ਕਰਕੇ ਫਿਰੋਜ਼ਪੁਰ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਅੱਜ ਮਿਤੀ 13 ਮਈ ਨੂੰ ਸਵੇਰੇ 9 ਵਜੇ ਤੋਂ ਆਗੂਆਂ ਵਲੋਂ ਫਿਰੋਜ਼ਪੁਰ ਲਈ ਰਵਾਨਾ ਹੋ ਕੇ ਸਵੇਰੇ 11 ਵਜੇ ਡੀ.ਸੀ ਦਫ਼ਤਰ ਵਿਖੇ ਧਰਨਾ ਸ਼ੁਰੂ ਕੀਤਾ ਜਾਵੇਗਾ। 
————————–

Related Articles

Back to top button