Ferozepur News

ਗਰਮ ਰੁੱਤ ਦੇ ਸਬਜੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਰਿਲੀਜ਼

ਗਰਮ ਰੁੱਤ ਦੇ ਸਬਜੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਰਿਲੀਜ਼

ਗਰਮ ਰੁੱਤ ਦੇ ਸਬਜੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਰਿਲੀਜ਼

ਫਿਰੋਜ਼ਪੁਰ 28 ਫਰਵਰੀ, 2024:  ਘਰੇਲੂ ਪੱਧਰ ਤੇ ਸਬਜੀਆਂ ਦੀ ਪੈਦਾਵਾਰ ਲਈ ਬਾਗਬਾਨੀ ਵਿਭਾਗ ਵੱਲੋਂ ਤਿਆਰ ਮਿੰਨੀ ਕਿੱਟ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਰਲੀਜ ਕੀਤੀ ਗਈ ਅਤੇ ਨਾਲ ਹੀ ਘਰੇਲੂ ਪੱਧਰ ਤੇ ਕੈਮਿਕਲ ਰਹਿਤ ਸਬਜੀਆਂ ਉੁਗਾ ਕੇ ਖਪਤ ਕਰਨ ਦਾ ਸੁਨੇਹਾ ਦਿੱਤਾ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬਜੀਆਂ ਵਿਟਾਮਿਨਮਿਨਰਲਫਾਈਬਰ ਆਦਿ ਦਾ ਵਧੀਆ ਸੋਮਾ ਹੋਣ ਕਾਰਨ ਮਨੁੱਖੀ ਸ਼ਰੀਰ ਦੀ ਬਿਮਾਰੀਆਂ ਪ੍ਰਤੀ ਲੜਨ ਦੀ ਸ਼ਕਤੀ ਵਧਾਉਂਦੀਆਂ ਹਨ। ਇਸ ਲਈ ਸਾਨੂੰ ਘਰੇਲੂ ਬਗੀਚੀ ਤਹਿਤ ਆਪਣੇ ਘਰਾਂ ਵਿਚ ਰਸਾਇਣਿਕ ਕੈਮਿਕਲਾਂ ਤੋਂ ਰਹਿਤ ਸਬਜੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ।

 ਇਸ ਮੌਕੇ ਬਾਗਬਾਨੀ ਵਿਭਾਗ ਫਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਬਲਕਾਰ ਸਿੰਘ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਤਾਜਾ ਸਬਜੀ ਜਿਸ ਵਿਚ 120 ਗ੍ਰਾਮ ਹਰੇ ਪੱਤੇ ਵਾਲੀਆਂ, 90 ਗ੍ਰਾਮ ਜ਼ੜ੍ਹਾਂ ਵਾਲੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਦੀ ਲੋੜ ਹੁੰਦੀ ਹੈ। ਇਸ ਗਰਮੀ ਰੁੱਤ ਸਬਜੀ ਬੀਜ ਕਿੱਟ ਵਿਚ ਬਿਜਾਈ ਲਈ ਕਰੇਲਾਤਰਖੀਰਾਭਿੰਡੀਟਿੰਡਾਚੱਪਣ ਕੱਦੂਘੀਆ ਕੱਦੂਹਲਵਾ ਕੱਦੂ਼ ਅਤੇ ਘੀਆ ਤੋਰੀ ਦੇ ਬੀਜ ਹਨਜਿੰਨਾਂ ਦੀ ਲਗਭਗ 4 ਤੋਂ 5 ਮਰਲੇ ਵਿਚ ਬਿਜਾਈ ਕਰਕੇ ਇਕ ਆਮ ਪਰਿਵਾਰ ਦੀ ਸਬਜੀਆਂ ਦੀ ਲੋੜ ਪੂਰੀ ਹੋ ਜਾਂਦੀ ਹੈ। ਇੱਕ ਸਬਜੀ ਬੀਜ ਮਿੰਨੀ ਕਿੱਟ ਦਾ ਸਰਕਾਰੀ ਰੇਟ 80/- ਰੁਪਏ ਪ੍ਰਤੀ ਕਿੱਟ ਰੱਖਿਆ ਗਿਆ ਹੈ ਅਤੇ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਦਫਤਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੋਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗੀਰ ਸਿੰਘ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button