Ferozepur News

ਗਜਲਗੋ ਦੀਪ ਜ਼ੀਰਵੀ ਨਾਲ ਰੂ-ਬ-ਰੂ ਸਮਾਗਮ ਕਰਵਇਆ ਗਿਆ

literature (1)ਫਿਰੋਜ਼ਪੁਰ 11 ਮਾਰਚ (ਏ. ਸੀ. ਚਾਵਲਾ) : ਸਾਹਿਤ ਸਭਾ ਤਲਵੰਡੀ ਭਾਈ ਵਲੋਂ ਪਾਰਕ ਵਿਖੇ ਪੰਜਾਬੀ ਦੇ ਗਜਲਗੋ ਦੀਪ ਜ਼ੀਰਵੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ । ਜਿਸ ਦੀ ਸ਼ੁਰੂਆਤ ਕਰਦਿਆਂ ਸਾਹਿਤ ਸਭਾ ਦੇ ਆਗੂ ਸਤਿਪਾਲ ਖੁੱਲਰ ਗਜ਼ਲਗੋ ਦੀਪ ਜ਼ੀਰਵੀ ਤੇ ਹੋਰ ਮਹਿਮਾਨਾਂ ਲਈ ਸਵਾਗਤੀ ਸ਼ਬਦ ਕਹਿੰਦਿਆਂ ਜ਼ੀਰਵੀ ਦੀ ਸਾਹਿਤ ਰਚਨਾਂ ਸੰਬੰਧੀ ਜਾਣਕਾਰੀ ਦਿੱਤੀ। ਜਿਸ ਉਪਰੰਤ ਵਿਚਾਰ ਰੱਖਦਿਆਂ ਗਜ਼ਲਗੋ ਦੀਪ ਜ਼ੀਰਵੀ ਨੇ ਆਪਣੇ ਜੀਵਨ ਤੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਲਿਖਾਰੀਆਂ ਨੂੰ ਬਹੁਪੱਖੀ ਤੇ ਸਮਾਜਿਕ ਚੇਤਨਾ ਲਿਆਉਣ ਵਾਲੇ ਸਾਹਿਤ ਦੀ ਰਚਨਾ ਕਰਨ ਦੀ ਪ੍ਰੇਰਨਾਂ ਦਿੱਤੀ। ਇਸ ਸਮੇਂ ਵਿਸ਼ੇਸ਼ ਤੌਰ ਤੇ ਪੁੱਜੇ ਲਿਖਾਰੀ ਵੀਰਭਾਨ ਨਾਰੰਗ, ਮੁਖਤਿਆਰ ਬਰਾੜ, ਕੁਲਵੰਤ ਜ਼ੀਰਾ, ਹਰੀ ਸਿੰਘ ਸੰਧੂ, ਲਵਲੀ ਢੱਲ, ਲਵਪ੍ਰੀਤ ਫੇਰੋਕੇ ਅਤੇ ਗਾਇਕ ਮੇਜਰ ਮਹਿਰਮ ਦੇ ਆਪੋ ਆਪਣੀਆਂ ਰਚਨਾਵਾਂ ਵੀ ਸੁਣਾਈਆਂ। ਇਸ ਸਮੇਂ ਪ੍ਰਕਾਸ਼ ਪ੍ਰਵਾਸੀ, ਲਖਵਿੰਦਰ ਹਰਾਜ, ਜਸਪਾਲ ਸਿੰਘ ਹਰਾਜ, ਬਲਦੇਵ ਭੱਟੀ, ਅਜਮੇਰ ਸੈਣੀ, ਅਵਤਾਰ ਸਿੰਘ ਸੈਣੀ, ਪੰਮੀ ਨਿਰਦੋਸ਼ ਆਦਿ ਮੌਜੂਦ ਸਨ ।

Related Articles

Back to top button