Ferozepur News

ਖਿਡਾਰੀ ਅਮਨਦੀਪ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਫਿਰੋਜ਼ਪੁਰ ਦਾ ਨਾਮ ਉੱਚਾ ਕੀਤਾ : ਪਿੰਕੀ 

Ferozepur, October 21, 2018: 2 ਤੋਂ 7 ਅਕਤੂਬਰ ਨੂੰ ਭੋਪਾਲ ਵਿਚ ਹੋਈ 39ਵੀਂ ਜੂਨੀਅਰ ਨੈਸ਼ਨਲ ਰੂਈਂਗ ਚੈਂਪੀਅਨਸਿ਼ਪ ਵਿਚ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿਚ ਪੈਂਦੇ ਪਿੰਡ ਭਾਨੇਵਾਲਾ (ਗੱਟੀ ਰਹੀਮੇ ਕੀ) ਦੇ ਨੋਜਵਾਨ ਅਮਨਦੀਪ ਸਿੰਘ ਪੱੁਤਰ ਜਗਦੀਸ਼ ਸਿੰਘ ਨੇ ਆਪਣੇ ਸਹਿਯੋਗੀ ਸ਼ਾਹਵਿੰਦਰ ਸਿੰਘ (ਫਾਜ਼ਿਲਕਾ), ਅਕਾਸ਼ਦੀਪ ਸਿੰਘ ( ਸਮਰਾਲਾ), ਕਰਮਚੰਦ (ਚੰਡੀਗੜ੍ਹ) ਨਾਲ ਮਿਲ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਅਮਨਦੀਪ ਸਿੰਘ ਨੇ ਆਪਣੀ ਇਸ ਪ੍ਰਾਪਤੀ ਦੇ ਨਾਲ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਮ ਪੂਰੇ ਭਾਰਤ ਵਿਚ ਰੋਸ਼ਨ ਕੀਤਾ । ਅਮਨਦੀਪ ਸਿੰਘ ਦੀ ਇਸ ਜਿੱਤ ਨਾਲ ਪੂਰੇ ਇਲਾਕੇ ਵਿਚ ਖੁਸ਼ੀ ਦਾ ਮਹੋਲ ਬਣਿਆ ਹੋਇਆ ਹੈ । ਅਮਨਦੀਪ ਸਿੰਘ ਦੀ ਇਹ ਜਿੱਤ ਨf਼ਸਆਂ ਦੀ ਦਲਦਲ ਵਿਚ ਫਸ ਰਹੀ ਜਵਾਨੀ ਲਈ ਇੱਕ ਪ੍ਰੇਰਨਾ ਦਾ ਸਰੋਤ ਬਣੀ । 17 ਸਾਲਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਸਦਾ ਇਹ ਸਫਰ ਬਹੁਤ ਹੀ ਮਸ਼ਕਿਲ ਭਰਿਆ ਰਿਹਾ ਜਿਸ ਵਿਚ ਉਸਦੇ ਮਾਮਾ ਮਨਜੀਤ ਸਿੰਘ (ਓਲੰਪਿਅਨ) ਦੀ ਪ੍ਰੇਰਨਾ ਨੇ ਉਸਦਾ ਬਹੁਤ ਸਾਥ ਦਿੱਤਾ ਅਤੇ ਕੋਚ ਤਜਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਦੀ ਮਿਹਨਤ ਗੋਲਡ ਮੈਡਲ ਦੇ ਰੂਪ ਵਜੋਂ ਰੰਗ ਲਿਆਈ।
ਸ. ਪਰਮਿੰਦਰ ਸਿੰਘ ਪਿੰਕੀ ਐੱਮ.ਐੱਲ.ਏ ਫਿਰੋਜ਼ਪੁਰ ਸ਼ਹਿਰੀ, ਸ. ਪ੍ਰੀਤਮ ਸਿੰਘ (ਐੱਸ.ਐੱਸ.ਪੀ ਫਿਰੋਜ਼ਪੁਰ), ਸ. ਬਲਜੀਤ ਸਿੰਘ ਸਿੱਧੂ ਐੱਸ.ਪੀ (ਡੀ), ਸ. ਜਸਪਾਲ ਸਿੰਘ ਢਿੱਲੋਂ ਡੀ.ਐੱਸ.ਪੀ (ਸਿਟੀ), ਨੇ ਅਮਨਦੀਪ ਸਿੰਘ ਨੂੰ ਉਸਦੀ ਇਸ ਪ੍ਰਾਪਤੀ  ਲਈ ਸਨਮਾਨਿਤ ਕੀਤਾ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ । ਸ. ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਨੋਜਾਵਾਨਾ ਨੂੰ ਪੜ੍ਹਾਈ ਦੇ ਨਾਲ—ਨਾਲ ਖੇਡਾਂ ਵਿਚ ਵੀ ਹਿੱਸਾ ਲੈਣਾਂ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸਿ਼ਆਂ ਤੋਂ ਬਚਾਇਆ ਜਾ ਸਕੇ। ਇਸ ਮੋਕੇ ਤੇ ਜਗਦੀਪ ਸਿੰਘ (ਪਿਤਾ), ਉਜਾਗਰ ਸਿੰਘ (ਦਾਦ), ਗੋਗੀ ਪਿਆਰੇਆਣਾ, ਡਾ. ਬਗੀਚਾ ਸਿੰਘ, ਮਾਸਟਰ ਗੁਲਜ਼ਾਰ ਸਿੰਘ, ਮੁਖਤਿਆਰ ਸਿੰਘ, ਜੋਗਾ ਸਿੰਘ, ਸਰਦੂਲ ਸਿੰਘ ਪ੍ਰਧਾਨ, ਸੁਰਜੀਤ ਸਿੰਘ ਹਜਾਰਾ, ਸੰਤਾ ਸਿੰਘ, ਗੁਰਦੀਪ ਸਿੰਘ, ਬੂੜ ਸਿੰਘ, ਗੁਰਮੁੱਖ ਸਿੰਘ, ਕਾਲਾ ਸਿੰਘ, ਬੂਟਾ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ, ਪਾਲਾ ਸਿੰਘ, ਕੁਲਦੀਪ ਸਿੰਘ, ਸਿਵਨ ਕੁਮਾਰ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਜੰਗੀਰ ਸਿੰਘ, ਤਾਰਾ ਸਿੰਘ, ਸੁਰਜੀਤ ਸਿੰਘ, ਮੰਗਲ ਸਿੰਘ, ਕਰਮਜੀਤ ਸਿੰਘ, ਭਗਵਾਨ ਸਿੰਘ ਖਾਈ ਫੇਮੇ ਕੀ ਆਦਿ ਹਾਜਰ ਸਨ। 

Related Articles

Back to top button