Ferozepur News

ਵਿਕੇਕਾਨੰਦ ਵਰਲਡ ਸਕੂਲ ਵਿਚ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਜ਼ਿਲ੍ਹਾ ਸ਼ੂਟਿੰਗ ਚੈਪੀਅਨਸ਼ਿਪ

ਵਿਕੇਕਾਨੰਦ ਵਰਲਡ ਸਕੂਲ ਵਿਚ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਜ਼ਿਲ੍ਹਾ ਸ਼ੂਟਿੰਗ ਚੈਪੀਅਨਸ਼ਿਪ

ਵਿਕੇਕਾਨੰਦ ਵਰਲਡ ਸਕੂਲ ਵਿਚ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਜ਼ਿਲ੍ਹਾ ਸ਼ੂਟਿੰਗ ਚੈਪੀਅਨਸ਼ਿਪ
ਫਿਰੋਜ਼ਪੁਰ 20 ਜਨਵਰੀ (): ਵਿਵੇਕਾਨੰਦ ਵਰਲਡ ਸਕੂਲ ਵਿਚ ਅੱਜ ਬੁੱਧਵਾਰ ਨੂੰ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਸ਼ੂਟਿੰਗ ਚੈਪੀਅਨਸ਼ਿਪ ਕਰਵਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਦੇ ਸੈਕਟਰ ਪਰਮਿੰਦਰ ਸੋਢੀ ਨੇ ਦੱਸਿਆ ਕਿ ਹਰ ਸਾਲ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਵਾਸੀਆਂ ਦੇ ਲਈ ਸ਼ੂਟਿੰਗ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ।

ਇਸ ਸਾਲ ਵੀ ਉਭਰਦੇ ਹੋਏ ਸ਼ੂਟਿੰਗ ਖਿਡਾਰੀਆਂ ਦੇ ਲਈ ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਵਿਚ ‘‘ਆਲ ਏਅਰ ਵੇਪਨਸ’’ ਜ਼ਿਲ੍ਹਾ ਸ਼ੂਟਿੰਗ ਚੈਪੀਅਨਸ਼ਿਪ ਕਰਵਾਈ ਗਈ, ਜੋ ਕਿ ਜ਼ਿਲ੍ਹਾ ਐਸੋਸੀਏਸ਼ਨ ਦੇ ਮੈਂਬਰ ਭੁਪਿੰਦਰ ਸੋਢੀ, ਜਗਜੀਤ ਸਿੰਘ, ਗੁਰਜੇਪਾਲ ਸਿੰਘ, ਯੋਗੇਸ਼ਪਾਲ ਸਿੰਘ ਬਾਵਾ ਦੀ ਦੇਖ ਰੇਖ ਵਿਚ ਸਫਲਤਾ ਪੂਰਵਕ ਆਯੋਜਨ ਕਰਵਾਇਆ ਗਿਆ।

ਪਰਮਿੰਦਰ ਸੋਢੀ ਨੇ ਇਸ ਸ਼ੂਟਿੰਗ ਚੈਪੀਅਨਸ਼ਿਪ ਬਾਰੇ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨੀਅਰ ਵਰਗ ਵਿਚ ਆਸ਼ਿਰ ਸਾਗਰ ਭਾਸਕਰ, ਸਨਮਦੀਪ ਸਿੰਘ ਅਤੇ ਗੁਰਸ਼ਰਨ ਸਿੰਘ ਨੂੰ ਨੇ ਕ੍ਰਮਵਾਰ ਸੋਨਾ, ਚਾਂਦੀ ਅਤੇ ਤਾਂਬੇ ਦਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਯੂਥ ਵਰਗ ਵਿਚ ਨਵਦੀਪ ਸਿੰਘ, ਅਸ਼ਿਰ ਸਾਗਰ ਭਾਸਕਰ, ਅਤੇ ਗੁਰਸ਼ਰਨ ਸਿੰਘ ਨੂੰ ਤਾਂਬੇ, ਚਾਂਦੀ ਅਤੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸੀਨੀਅਰ ਵਰਗ ਵਿਚ ਪ੍ਰੀਦਪ ਕੁਮਾਰ ਝਾਂਜੀ ਅਤੇ ਦੀਪਾਂਸ਼ ਬਜਾਜ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

 

Related Articles

Leave a Reply

Your email address will not be published. Required fields are marked *

Back to top button