ਕੌਮਾਂਤਰੀ ਨਸ਼ਾ ਵਿਰੋਧੀ ਦਿਹਾੜੇ 'ਤੇ ਸੀ.ਐਚ.ਸੀ ਮਮਦੋਟ 'ਚ ਕਰਵਾਇਆ ਸੈਮੀਨਾਰ
ਕੌਮਾਂਤਰੀ ਨਸ਼ਾ ਵਿਰੋਧੀ ਦਿਹਾੜੇ 'ਤੇ ਸੀ.ਐਚ.ਸੀ ਮਮਦੋਟ 'ਚ ਕਰਵਾਇਆ ਸੈਮੀਨਾਰ
ਫ਼ਿਰੋਜ਼ਪੁਰ, 26 ਜੂਨ, ਮਮਦੋਟ : ਕੌਮਾਂਤਰੀ ਨਸ਼ਾ ਵਿਰੋਧੀ ਦਿਹਾੜੇ ਨੂੰ ਸਮਰਪਿਤ ਕਮਿਊਨਿਟੀ ਹੈਲਥ ਸੈਂਟਰਮਮਦੋਟ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਲਗਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸਕੈਂਪ ਦੀ ਅਗਵਾਈ ਐਸ.ਐਮ.ਓ ਡਾ: ਯੁਗਪ੍ਰੀਤ ਸਿੰਘ ਮਮਦੋਟ ਵੱਲੋਂਕੀਤੀ ਗਈ, ਜਿਨ•ਾਂ ਆਏ ਮਹਿਮਾਨਾਂ ਤੇ ਡਾਕਟਰਸਾਹਿਬਾਨ ਨੂੰ ਆਪੋ-ਆਪਣੇ ਇਲਾਕੇ ਵਿਚ ਵਸਦੇ ਲੋਕਾਂ ਨੂੰ ਨਸ਼ਿਆਂ ਦੇ ਜ਼ਜਾਲ ਤੋਂਮੁਕਤ ਕਰਵਾਉਣ ਦੀ ਦੁਹਾਈ ਦਿੱਤੀ। ਉਨ•ਾਂ ਕਿਹਾ ਕਿਅਜੋਕੇ ਸਮੇਂ ਵਿਚ ਪੰਜਾਬ ਵਿਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲਣਾ ਅਤਿ ਜ਼ਰੂਰੀ ਹੈ ਤਾਂ ਜੋ ਦਿਨੋਂ-ਦਿਨਗਰਕਦੀ ਜਾ ਰਹੀ ਨੌਜਵਾਨਪੀੜ•ੀ ਨੂੰ ਬਚਾਇਆ ਜਾ ਸਕੇ। ਇਸਮੌਕੇ ਬੋਲਦਿਆਂ ਸ੍ਰੀ ਅੰਕੁਸ਼ ਭੰਡਾਰੀ ਬੀ.ਈ.ਈ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂਸਮੇਂ-ਸਮੇਂ 'ਤੇ ਨਸ਼ਾ ਵਿਰੋਧੀ ਸੈਮੀਨਾਰ ਲਗਾ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂਜਾਣੂ ਕਰਵਾਇਆ ਜਾਂਦਾ ਹੈ। ਉਨ•ਾਂ ਸਮਾਜਸੇਵੀਆਂ ਨੂੰ ਸੱਦਾ ਦਿੰਦਿਆਂ ਅਪੀਲ ਕੀਤੀ ਕਿਸਾਡੀ ਆਉਣ ਵਾਲੀ ਪੀੜ•ੀ ਨੂੰ ਨਸ਼ਾ ਮੁਕਤ ਪੀੜ•ੀ ਬਨਾਉਣ ਲਈ ਸਾਂਝਾ ਹੰਭਲਾ ਮਾਰਦਿਆਂ ਜਿਥੇ ਨਸ਼ਾ ਨਾ ਕਰਨ ਦੀ ਪਿਰਤ ਪਾਈ ਜਾਵੇ, ਉਥੇ ਨਸ਼ੇ ਦਾ ਵਿਉਪਾਰਕਰਨ ਵਾਲਾ ਦਾ ਸਿੱਧਾ ਵਿਰੋਧਕੀਤਾ ਜਾਵੇ ਤਾਂ ਜੋਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਪੰਜਾਬੀਆਂ ਨੂੰ ਬਚਾਇਆ ਜਾ ਸਕੇ। ਉਨ•ਾਂ ਕਿਹਾ ਕਿਮਨੁੱਖ ਸ਼ੌਕ-ਸ਼ੌਕ ਵਿਚ ਸ਼ਰਾਬ, ਸਿਗਰਟ, ਜ਼ਰਦੇ ਦਾ ਸੇਵਨਕਰਨ ਲੱਗਦਾ ਹੈ, ਜੋ ਵਧਦਾ-ਵਧਦਾ ਕਈ ਭਿਆਨਕਨਸ਼ਿਆਂ ਦੀ ਗ੍ਰਿਫਤ ਵਿਚ ਆ ਜਾਂਦਾ ਹੈਅਤੇ ਅਜਿਹੇ ਨਸ਼ੇ ਨੂੰ ਛੱਡਣ ਲਈ ਮਨੁੱਖ ਨੂੰ ਕਾਫੀ ਜਦੋ-ਜਹਿਦ ਕਰਨੀ ਪੈਂਦੀ ਹੈਜਾਂ ਫਿਰਅਜਿਹੇ ਨਸ਼ਾ ਛੱਡਪਾਉਣਕਾਫੀ ਔਖਾ ਹੁੰਦਾ ਹੈ।
ਉਨ•ਾਂ ਕਿਹਾ ਕਿ ਦਹਾਕਾ ਕੁ ਪਹਿਲਾਂ ਜਿਥੇ ਪੰਜਾਬੀਆਂ ਦਾ ਖਾਣ-ਪਾਣਬਹੁਤਾ ਵਧੀਆ ਢੰਗਨਾਲ ਹੁੰਦਾ ਸੀ, ਉਥੇ ਸੂਬੇ ਵਿਚ ਨਸ਼ੇ ਦਾ ਸੇਵਨਨਾ-ਮਾਤਰ ਹੀ ਕੀਤਾ ਜਾਂਦਾ ਸੀ, ਪ੍ਰੰਤੂ ਅਜੋਕੇ ਸਮੇਂ ਦੌਰਾਨਪੰਜਾਬੀਆਂ ਦੇ ਤਰੱਕੀ ਕਰਨ ਦੇ ਨਾਲ-ਨਾਲ ਨਸ਼ਿਆਂ ਦਾ ਸੇਵਨ ਹੱਦੋਂ-ਵੱਧਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਉਨ•ਾਂ ਕਿਹਾ ਕਿ ਦੇਸ਼ ਦੀ ਤਰੱਕੀ, ਉੱਨਤੀ ਲਈ ਯੋਗਦਾਨਪਾਉਣ ਲਈ ਸਾਨੂੰ ਸਭਨਾਂ ਨੂੰ ਹੰਭਲਾ ਮਾਰਦਿਆਂ ਜਿਥੇ ਆਪਨਸ਼ਾ ਵਿਰੋਧੀ ਹੋਣਾ ਪਵੇਗਾ, ਉਥੇ ਆਪਣੇ ਬਜ਼ੁਰਗਾਂ, ਬੱਚਿਆਂ ਨੂੰ ਨਸ਼ਾ ਵਿਰੋਧੀ ਬਨਾਉਣ ਦੇ ਨਾਲ-ਨਾਲ ਆਸ-ਪਾਸ ਦੇ ਲੋਕਾਂ ਨੂੰ ਵੀ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂਜਾਣੂ ਕਰਵਾ ਨਸ਼ੇ ਦੇ ਜ਼ਜਾਲ ਵਿਚ ਫਸਨ ਤੋਂਪਹਿਲਾ ਬਚਾਇਆ ਜਾਵੇਗਾ। ਇਸਮੌਕੇ ਡਾ: ਅਮਰਿੰਦਰ, ਡਾ: ਵਰੁਨਨੇ ਕਿਹਾ ਕਿਨਸ਼ਾ ਕਿਸੇ ਨਾ ਕਿਸੇ ਬਿਮਾਰੀ ਦਾ ਕਾਰਣਬਣਦਾ ਹੈ, ਕਿਉਂਕਿਨਸ਼ੇ ਦੀ ਮਾਤਰਾ ਵੱਧ ਲਏ ਜਾਣ 'ਤੇ ਇਸ ਦਾ ਸਿੱਧਾ ਅਸਰਪੇਟ ਦੀਆਂ ਆਂਤੜੀਆਂ, ਗੁਰਦੇ, ਦਿੱਲ ਆਦਿ 'ਤੇ ਪੈਂਦਾ ਹੈ, ਜਿਸਨਾਲ ਮਨੁੱਖ ਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਉਨ•ਾਂ ਕਿਹਾ ਕਿਜੇਕਰਅਸੀਂਨਸ਼ੇ ਨਹੀਂਕਰਾਂਗੇ ਤਾਂ ਇਸ ਦਾ ਸਿੱਧਾ ਲਾਭ ਜਿਥੇ ਸਾਨੂੰ, ਸਾਡੇ ਪਰਿਵਾਰ ਨੂੰ ਹੋਵੇਗਾ, ਉਥੇ ਦਿਨੋਂ-ਦਿਨਗੰਧਲੇ ਹੋਰਹੇ ਵਾਤਾਵਰਣ ਨੂੰ ਸਾਫਕਰਨ ਵਿਚ ਵੀ ਸਹਾਈ ਹੋਵੇਗਾ। ਡਾ: ਯੁਗਪ੍ਰੀਤ ਸਿੰਘ ਨੇ ਆਸ਼ਾ ਵਰਕਰ, ਏ.ਐਨ.ਐਮਅਤੇ ਸਮੂਹ ਸਟਾਫ ਨੂੰ ਅਪੀਲ ਕੀਤੀ ਕਿਉਹ ਸਿਰਫਕੌਮਾਂਤਰੀ ਨਸ਼ਾ ਵਿਰੋਧੀ ਦਿਹਾੜੇ ਹੀ ਨਹੀਂਬਲਕਿਰੋਜ਼ਾਨਾ ਮਿਲਦੇ ਲੋਕਾਂ ਨੂੰ ਨਸ਼ੇ ਤੋਂ ਨਿਕਲਣ ਵਾਲੇ ਮਾੜੇ ਨਤੀਜਿਆਂ ਬਾਰੇ ਜਾਗਰੂਕਕਰਨ ਤਾਂ ਜੋਪੰਜਾਬਨਸ਼ਾ ਵਿਰੋਧੀ ਸੂਬਾ ਬਣਸਕੇ।