Ferozepur News

ਕੋਵਿਡ19 ਦੇ ਮਰੀਜ਼ਾ ਲਈ ਜ਼ਿਲ੍ਹਾ ਰੈਡ ਕਰਾਸ ਵਿਖੇ ਆਕਸੀਜਨ ਕੰਸਨਟਰੇਟਰ ਬੈਂਕ ਸ਼ੁਰੂ

ਕੋਵਿਡ19 ਦੇ ਮਰੀਜ਼ਾ ਲਈ ਜ਼ਿਲ੍ਹਾ ਰੈਡ ਕਰਾਸ ਵਿਖੇ ਆਕਸੀਜਨ ਕੰਸਨਟਰੇਟਰ ਬੈਂਕ ਸ਼ੁਰੂ

ਕੋਵਿਡ19 ਦੇ ਮਰੀਜ਼ਾ ਲਈ ਜ਼ਿਲ੍ਹਾ ਰੈਡ ਕਰਾਸ ਵਿਖੇ ਆਕਸੀਜਨ ਕੰਸਨਟਰੇਟਰ ਬੈਂਕ ਸ਼ੁਰੂ

ਫਿਰੋਜ਼ਪੁਰ 26 ਮਈ, 2021:  ਕੋਵਿਡ19 ਮਹਾਮਾਰੀ ਦੇ ਮੱਦੇਨਜ਼ਰ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ ਪੋਸਟ ਕੋਵਿਡ19 ਮਰੀਜਾਂ ਦੇ ਲਈ ਰੈੱਡ ਕਰਾਸ ਫਿਰੋਜ਼ਪੁਰ ਦੇ ਦਫਤਰ ਵਿਚ ਆਕਸੀਜਨ ਕੰਸਨਟਰੇਟਰ ਬੈਂਕ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਫਿਰੋਜ਼ਪੁਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕੋਵਿਡ19 ਦੇ ਮਰੀਜਾਂ ਲਈ ਇਹ ਬੈਂਕ ਸਥਾਪਿਤ ਕੀਤਾ ਗਿਆ ਹੈ ਤੇ ਲੋੜ ਪੈਣ ਤੇ ਕੋਈ ਵੀ ਕੋਵਿਡ19 ਮਰੀਜ ਹਦਾਇਤਾਂ ਅਨੁਸਾਰ ਆਕਸੀਜਨ ਕੰਸਨਟਰੇਟਰ ਪ੍ਰਾਪਤ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਆਕਸੀਜਨ ਮਸ਼ੀਨ 14 ਦਿਨਾਂ ਲਈ ਦਿੱਤੀ ਜਾ ਸਕਦੀ ਹੈ ਅਤੇ ਜੇਕਰ ਕਿਸੇ ਨੂੰ ਆਕਸੀਜਨ ਕੰਸਨਟਰੇਟਰ ਦੀ 14 ਦਿਨਾਂ ਤੋਂ ਬਾਅਦ ਵੀ ਲੋੜ ਹੈ ਤਾਂ ਉਸ ਨੂੰ ਸਬੰਧਿਤ ਡਾਕਟਰ ਜਿਥੇ ਇਲਾਜ ਚੱਲ ਰਿਹਾ ਹੈ ਉਸ ਪਾਸੋਂ ਲਿਖਵਾ ਕੇ ਦੇਣਾ ਹੋਵੇਗਾ ਕਿ ਮਰੀਜ਼ ਨੂੰ ਮਸ਼ੀਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਮਸ਼ੀਨ ਪ੍ਰਾਪਤ ਕਰਨ ਲਈ ਮੁਬਲੱਗ 10000/- ਰੁਪਏ ਦੀ ਮੋੜਨਯੋਗ ਸਕਿਊਰਟੀ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਫਿਰੋਜ਼ਪੁਰ ਪਾਸ ਮੋਕੇ ਤੇ ਜਮਾਂ ਕਰਵਾਉਣੀ ਹੋਵੇਗੀ। ਇਸ ਦੀ ਵਰਤੋਂ ਚਾਰਜਸ 200/- ਪ੍ਰਤੀ ਦਿਨ ਹੋਵੇਗਾ ਅਤੇ ਇਸ ਲਈ 2000 ਰੁਪਏ ਪੇਸ਼ਗੀ ਜਮ੍ਹਾਂ ਕਰਵਾਉਣੇ ਹੋਣਗੇ। ਆਕਸੀਜਨ ਕੰਸਨਟਰੇਟਰ ਵਾਪਸ ਕਰਨ ਤੇ ਬਣਦੇ ਵਰਤੋਂ ਚਾਰਜਸ ਕੱਟ ਕੇ ਸਕਿਊਰਿਟੀ ਵਾਪਸ ਕਰ ਦਿੱਤੀ ਜਾਵੇਗੀ।ਇਸ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਣੀ ਹੈ ਇਸ ਬਾਰੇ ਸਬੰਧਿਤ ਡਾਕਟਰ ਪਾਸੋਂ ਜਾਣਕਾਰੀ ਲਈ ਜਾਵੇ। ਜੇਕਰ ਮਸ਼ੀਨ ਦੀ ਵਰਤੋਂ ਸਮੇਂ ਮਰੀਜ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤਾਂ ਤੁਰੰਤ ਸਬੰਧਿਤ ਡਾਕਟਰ/ਹਸਪਤਾਲ ਨਾਲ ਜਿੱਥੇ ਇਲਾਜ ਚੱਲ ਰਿਹਾ ਹੈ ਉਸ ਨਾਲ ਸੰਪਰਕ ਕੀਤਾ ਜਾਵੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਰੈੱਡ ਕਰਾਸ ਦੀ ਜਿੰਮੇਵਾਰੀ ਨਹੀਂ ਹੋਵੇਗੀ। ਆਕਸੀਜਨ ਕੰਸਨਟਰੇਟਰ ਜਿਸ ਹਾਲਤ ਵਿਚ ਦਿੱਤਾ ਜਾਵੇਗਾ ਉਸੇ ਹੀ ਹਾਲਤ ਵਿਚ ਲਿਆ ਜਾਵੇਗਾ, ਅਗਰ ਕੋਈ ਖਰਾਬੀ ਹੁੰਦੀ ਹੈ ਤਾਂ ਮੁਰੰਮਤ/ਸਪੇਅਰ ਪਾਰਟ ਆਦਿ ਦਾ ਖਰਚਾ ਦੇਣਾ ਹੋਵੇਗਾ। ਜੇਕਰ ਮਸ਼ੀਨ ਬਿਲਕੁਲ ਖਰਾਬ ਹੋ ਜਾਂਦੀ ਹੈ ਤਾਂ ਬਣਦੀ ਰਕਮ ਤਕਰੀਬਨ 70,000 ਰੁਪਏ ਦੇਣੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਆਕਸੀਜਨ ਕੰਸਨਟਰੇਟਰ ਕਿਸੇ ਜਿੰਮਵਾਰ ਵਿਅਕਤੀ (ਸਰਪੰਚ/ਨੰਬਰਦਾਰ ਜਾ ਮਿਊਂਸੀਪਲ ਕੌਂਸਲਰ) ਦੀ ਗਵਾਹੀ ਤੇ ਦਿੱਤਾ ਜਾਵੇਗਾ। ਜੇਕਰ ਪ੍ਰਾਰਥੀ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਉਸ ਦੀ ਜਿੰਮਵਾਰੀ ਅਤੇ ਹਰ ਸ਼ਰਤ ਪ੍ਰਾਰਥੀ ਦੇ ਬਿਨਾ ਤੇ ਗਵਾਹੀ ਦੇਣ ਵਾਲੇ ਵਿਅਕਤੀ ਵੱਲੋਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਲਈ ਵਿਅਕਤੀ ਅਤੇ ਗਵਾਹੀ ਦੇਣ ਵਾਲੇ ਵਿਅਕਤੀ ਦੇ ਆਧਾਰ ਕਾਰਡ ਦੀ ਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਕੋਈ ਵੀ ਕੋਵਿਡ19 ਮਰੀਜ ਇਹ ਸੁਵਿਧਾ ਪ੍ਰਾਪਤ ਕਰ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button