ਕੋਵਿਡ19 ਦੀ ਸਥਿਤੀ ਦੇ ਬਾਵਜੂਦ ਕਣਕ ਦੀ ਖ਼ਰੀਦ ਪ੍ਰਕ੍ਰਿਆ ਵਧੀਆ ਢੰਗ ਨਾਲ ਕਰਵਾਉਣ ਤੇ ਵਿਧਾਇਕ ਪਿੰਕੀ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ
ਕਿਹਾ, ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਤਹਿਤ ਸੁਰੱਖਿਅਤ ਤੇ ਵਧੀਆ ਢੰਗ ਨਾਲ ਹੋਈ ਕਣਕ ਦੀ ਖ਼ਰੀਦ ਕਿਸਾਨ, ਆੜ੍ਹਤੀਆ, ਲੇਬਰ ਹਰ ਕੋਈ ਕਣਕ ਦੀ ਖ਼ਰੀਦ ਪ੍ਰਕ੍ਰਿਆ ਤੋਂ ਖ਼ੁਸ਼
ਕੋਵਿਡ19 ਦੀ ਸਥਿਤੀ ਦੇ ਬਾਵਜੂਦ ਕਣਕ ਦੀ ਖ਼ਰੀਦ ਪ੍ਰਕ੍ਰਿਆ ਵਧੀਆ ਢੰਗ ਨਾਲ ਕਰਵਾਉਣ ਤੇ ਵਿਧਾਇਕ ਪਿੰਕੀ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ
ਕਿਹਾ, ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਤਹਿਤ ਸੁਰੱਖਿਅਤ ਤੇ ਵਧੀਆ ਢੰਗ ਨਾਲ ਹੋਈ ਕਣਕ ਦੀ ਖ਼ਰੀਦ
ਕਿਸਾਨ, ਆੜ੍ਹਤੀਆ, ਲੇਬਰ ਹਰ ਕੋਈ ਕਣਕ ਦੀ ਖ਼ਰੀਦ ਪ੍ਰਕ੍ਰਿਆ ਤੋਂ ਖ਼ੁਸ਼
ਫਿਰੋਜ਼ਪੁਰ 7 ਮਈ 2020 ( )ਕਣਕ ਦੀ ਵਧੀਆ ਖ਼ਰੀਦ ਪ੍ਰਕ੍ਰਿਆ ਲਈ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਸਥਿਤੀ ਹੋਣ ਦੇ ਬਾਵਜੂਦ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਪ੍ਰਕ੍ਰਿਆ ਵਿਚ ਕੋਈ ਮੁਸ਼ਕਲ ਨਹੀਂ ਆਈ ਤੇ ਸਾਰੀ ਪ੍ਰਕ੍ਰਿਆ ਬਹੁਤ ਹੀ ਵਧੀਆ ਤੇ ਸੁਚਾਰੂ ਢੰਗ ਨਾਲ ਹੋਈ ਹੈ। ਵਿਧਾਇਕ ਨੇ ਕਿਹਾ ਕਿ ਕੋਵਿਡ19 ਨੂੰ ਦੇਖਦੇ ਹੋਏ ਸਰਕਾਰ ਨੇ ਬੜੇ ਹੀ ਵਧੀਆ ਪ੍ਰਬੰਧ ਕਰਦੇ ਹੋਏ ਸਾਰੀ ਪ੍ਰਕ੍ਰਿਆ ਨੂੰ ਸੁਰੱਖਿਅਤ ਢੰਗ ਨਾਲ ਕਰਵਾਇਆ ਹੈ ਜਿਸ ਲਈ ਕਿਸਾਨ, ਆੜ੍ਹਤੀਆਂ ਤੋਂ ਲੈ ਕੇ ਲੇਬਰ ਸਮੇਤ ਸਾਰੇ ਲੋਕ ਖ਼ੁਸ਼ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਨੂੰ ਸੈਨੇਟਾਈਜ਼ ਕਰਵਾਇਆ ਗਿਆ। ਕਿਸਾਨਾਂ, ਆੜ੍ਹਤੀਆਂ, ਲੇਬਰ ਨੂੰ ਮਾਸਕ, ਸਾਬਣ, ਸੈਨੇਟਾਈਜ਼ਰ ਦਿੱਤੇ ਗਏ। ਮੰਡੀਆਂ ਵਿਚ ਪੀਣ ਵਾਲੇ ਪਾਣੀ ਤੋਂ ਲੈ ਕੇ ਸਫ਼ਾਈ, ਬਾਰਦਾਣਾ ਆਦਿ ਸਾਰੇ ਪ੍ਰਬੰਧ ਵਧੀਆ ਕੀਤੇ ਗਏ ਸਨ। ਜਿਸ ਲਈ ਉਹ ਸਰਕਾਰ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਾਰੀ ਪ੍ਰਕ੍ਰਿਆ ਬਹੁਤ ਸੁਰੱਖਿਅਤ ਢੰਗ ਨਾਲ ਹੋਈ ਹੈ ਅਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਈ। ਉਨ੍ਹਾਂ ਕੋਰੋਨਾ ਵਾਇਰਸ ਦੀ ਸਥਿਤੀ ਦੌਰਾਨ ਕਣਕ ਦੀ ਖ਼ਰੀਦ ਵਿਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ ਕਿਸਾਨਾਂ, ਆੜ੍ਹਤੀਆਂ, ਲੇਬਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਜੋ ਕਿਸ ਕੰਮ ਵਿਚ ਜੁਟੇ ਸਨ ਸਾਰਿਆਂ ਦਾ ਧੰਨਵਾਦ ਕੀਤਾ।