Ferozepur News

ਕਸ ਆਰਟ ਰੰਗਮੰਚ ਗੁਰੂਹਰਸਹਾਏ ਵਲੋਂ ਕਰਵਾਇਆ ਪ੍ਰੋਗਰਾਮ &#39ਸੁਰਾਂ ਦੀ ਸ਼ਾਮ&#39 ਯਾਦਗਾਰੀ ਹੋ ਨਿੱਬੜਿਆ

ਕਸ ਆਰਟ ਰੰਗਮੰਚ ਗੁਰੂਹਰਸਹਾਏ ਵਲੋਂ ਕਰਵਾਇਆ ਪ੍ਰੋਗਰਾਮ &#39ਸੁਰਾਂ ਦੀ ਸ਼ਾਮ&#39 ਯਾਦਗਾਰੀ ਹੋ ਨਿੱਬੜਿਆ
– ਨਵਦੀਪ ਨਵੀ ਚਣੇ ਗਏ &#39ਸੁਰਾਂ ਦੀ ਸ਼ਾਮ&#39 ਦੇ ਵਿਜੇਤਾ

Suran Di Sham at GHS

ਗੁਰੂਹਰਸਹਾਏ, 1 ਅਗਸਤ (ਪਰਮਪਾਲ ਗੁਲਾਟੀ)-
ਅਕਸ ਆਰਟ ਰੰਗਮੰਚ ਗੁਰੂਹਰਸਹਾਏ ਵਲੋਂ ਕਰਵਾਇਆ ਪ੍ਰੋਗਰਾਮ &#39ਸੁਰਾਂ ਦੀ ਸ਼ਾਮ&#39 ਦੇਰ ਰਾਤ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਤੋਂ 13 ਪ੍ਰਤੀਯੋਗੀਆਂ ਨੇ ਆਪਣੇ ਫਨ ਦਾ ਮੁਜਾਹਰਾ ਕੀਤਾ। ਪ੍ਰੋਗਰਾਮ ਵਿਚ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਤਰਫੋਂ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਅਤੇ ਦਫ਼ਤਰ ਇੰਚਾਰਜ਼ ਸੁਖਚੈਨ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਜੱਜਾਂ ਦੀ ਭੂਮਿਕਾ ਡਾ: ਰਜੇਸ਼ ਮੋਹਨ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਰਾਜੀਵ ਸ਼ਰਮਾ ਜਲਾਲਾਬਾਦ, ਬਾਈ ਭੋਲਾ ਯਮਲਾ ਮੁਕਤਸਰ, ਲੋਕ ਗਾਇਕ ਹਰਿੰਦਰ ਸੰਧੂ, ਐਕਟਰ ਤੇ ਗੀਤਕਾਰ ਗੁਰਨਾਮ ਗਾਮਾ ਸਿੱਧੂ ਵਲੋਂ ਨਿਭਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਉਘੇ ਦਾਨੀ ਸੱਜਣ ਸਤਨਾਮ ਸਿੰਘ ਬਰਾੜ ਚੁੱਘਾ ਵਲੋਂ ਰਿਬਨ ਕੱਟ ਕੇ ਕੀਤੀ ਗਈ। ਜਿਨ•ਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀਆਂ ਹਸਤੀਆਂ ਹੈਰੀ ਸੱਚਦੇਵਾ ਹਾਲੀਵੁੱਡ ਐਕਟਰ, ਰਾਜਵਿੰਦਰ ਸਮਰਾਲਾ ਐਕਟਰ ਅਤੇ ਡਾਇਰੈਕਟਰ, ਹਰਿੰਦਰ ਭੁੱਲਰ ਐਕਟਰ ਅਤੇ ਡਾਇਰੈਕਟਰ, ਸ਼ਮਿੰਦਰ ਠਾਕੁਰ, ਰਜਿੰਦਰ ਵੀ.ਕੇ., ਸੈਲੀਨਾ ਸ਼ੈਲੀ ਗਾਇਕਾ, ਜਸਵਿੰਦਰ ਸਿੰਘ ਸਿੱਧੂ, ਗੁਰਜੰਟ ਭੁੱਲਰ ਗਾਇਕ, ਰਵੀਨਾ ਐਕਟਰਸ, ਰਣਜੀਤ ਹਰਮਨ, ਗੋਰਾ ਫੁਲਕਾਰੀ ਮੁਕਤਸਰ, ਗਿੱਲ ਫੋਟੋਗ੍ਰਾਫੀ ਹੱਟ ਨੇ ਸ਼ਿਰਕਤ ਕੀਤੀ। ਮੰਚ ਦੇ ਮੁੱਖ ਸੰਚਾਲਕ ਗੁਰਪ੍ਰੀਤ ਸਿੰਘ ਗੋਪੀ ਸੰਧੂ, ਮੁੱਖ ਨਿਰਦੇਸ਼ਕ ਜਗਮੀਤ ਚੁੱਘਾ, ਸਹਾਇਕ ਨਿਰਦੇਸ਼ਕ ਸੁਨੀਲ ਕੁਮਾਰ, ਪੀ.ਆਰ.ਓ. ਜਗਸੀਰ ਕੁਮਾਰ, ਪ੍ਰੋਡਕਸ਼ਨ ਮੈਨੇਜਰ ਵਿਪਨ ਲੋਟਾ ਅਤੇ ਬਰਾਊਨ ਮਿਊਜਿਕ ਕੰਪਨੀ ਦੇ ਐਮ.ਡੀ. ਰਾਜ ਫੱਕਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ &#39ਸੁਰਾਂ ਦੀ ਸ਼ਾਮ&#39 ਵਿਚ 13 ਪ੍ਰਤੀਯੋਗੀਆਂ ਵਿਚੋਂ ਨਵਦੀਪ ਨਵੀ ਮੁਕਤਸਰ ਨੇ ਵਿਜੇਤਾ ਦਾ ਖਿਤਾਬ ਹਾਸਿਲ ਕੀਤਾ ਹੈ, ਜਿਸ ਦੇ ਇਕ ਗੀਤ ਦੀ ਰਿਕਾਰਡਿੰਗ ਮਿਊਜਕ ਕੰਪਨੀ ਵਲੋਂ ਕੀਤੀ ਜਾਵੇਗੀ। ਇਸ ਮੌਕੇ ਰਕੇਸ਼ ਕੰਬੋਜ ਦੀ ਅਗਵਾਈ ਵਿਚ ਪਰਵਾਜ ਆਰਟ ਫਾਜਿਲਕਾ ਵਲੋਂ ਕਮੇਡੀ ਨਾਟਕ ਦਬੰਗ-3 ਪੇਸ਼ ਕਰਕੇ ਲੋਕਾਂ ਦੇ ਢਿੱਡੀ ਪੀੜ•ਾਂ ਪਾਈਆਂ। ਇਸ ਮੌਕੇ ਆਏ ਹੋਏ ਮਹਿਮਾਨਾਂ ਵਲੋਂ ਬਰਾਊਨ ਮਿਊਜਿਕ ਕੰਪਨੀ ਅਤੇ ਗਾਇਕ ਗੁਰੂ ਗਿੱਲ ਦੇ ਗੀਤ &#39ਚੈਰੀ ਬੁੱਲੀਆਂ&#39 ਦੀ ਘੁੱਡ ਚੁਕਾਈ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਪਾਲ ਚੁੱਘਾ, ਜਸਵਿੰਦਰ ਸਰਪੰਚ ਬਾਘੂਵਾਲਾ, ਹੈਪੀ ਬਰਾੜ ਝੰਡੂਵਾਲਾ, ਜਸਪ੍ਰੀਤ ਮਾਨ, ਟਵਿੰਕਲ ਸੋਢੀ, ਦਵਿੰਦਰ ਸਿੰਘ, ਜਸਵਿੰਦਰ ਨਿਹਾਲ ਸਿੰਘ ਵਾਲਾ, ਗੁਰਜੀਤ ਸੋਢੀ, ਰਜਨੀਸ਼ ਸ਼ਰਮਾ ਇੰਸਪੈਕਟਰ, ਜਗਜੀਤ ਸਿੱਧੂ ਇੰਸਪੈਕਟਰ, ਗੁਰਪਾਲ ਬਰਾੜ ਚੁੱਘਾ, ਜੱਸ ਮਨੇਸ ਗਾਇਕ, ਜੀਤ ਸੁਰਜੀਤ ਗੁਰਜੰਟ, ਗੁਲਾਬ ਸਿੰਘ ਆਦਿ ਸਮੇਤ &#39ਮਾਲਵਾ ਪ੍ਰੈਸ ਕਲੱਬ&#39 ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੌਕੇ ਅਕਸ ਆਰਟ ਮੰਚ ਵਲੋਂ ਪੁੱਜੇ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ &#39ਤੇ ਸਨਮਾਨਿਤ ਵੀ ਕੀਤਾ ਗਿਆ। ਆਖਿਰ ਇਹ &#39ਸੁਰਾਂ ਦੀ ਸ਼ਾਮ&#39 ਪ੍ਰੋਗਰਾਮ ਵਿਲੱਖਣ ਛਾਪ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।

Related Articles

Back to top button