Ferozepur News

ਕੈਬਨਿਟ ਮੰਤਰੀ ਸ੍ਰ.ਮਨਪ੍ਰੀਤ ਸਿੰਘ ਬਾਦਲ ਤੋ ਇਲਾਵਾ ਬਰਤਾਨੀਆ ਫ਼ੌਜ ਦੇ ਅਧਿਕਾਰੀ ਵੀ ਸ਼ਹੀਦਾਂ ਨੂੰ ਕਰਨਗੇ ਸ਼ਰਧਾ ਦੇ ਫੁੱਲ ਭੇਟ: ਪਰਮਿੰਦਰ ਸਿੰਘ ਪਿੰਕੀ

ਫ਼ਿਰੋਜ਼ਪੁਰ 10 ਸਤੰਬਰ 2017 (                         ) 12 ਸਤੰਬਰ ਨੂੰ ਗੁਰਦੁਆਰਾ ਸਾਰਾਗੜ੍ਹੀ ਵਿਖੇ ਮਨਾਇਆ ਜਾਣਾ ਵਾਲੇ ਰਾਜ ਪੱਧਰੀ ਸਾਰਾਗੜ੍ਹੀ ਦਿਵਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਸ.ਪਰਮਿੰਦਰ ਸਿੰਘ ਪਿੰਕੀ ਵਿਧਾਇਕ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਨੇ ਅੱਜ ਗੁਰਦੁਆਰਾ ਸਾਰਾਗੜ੍ਹੀ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ। 

        ਸ੍ਰ.ਪਰਮਿੰਦਰ ਸਿੰਘ ਪਿੰਕੀ ਨੇ ਅੱਗੇ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ.ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਬਰਤਾਨੀਆ ਦੇ ਫ਼ੌਜ ਦੇ ਮੇਜਰ ਜਨਰਲ, ਬ੍ਰਿਗੇਡੀਅਰ ਤੇ ਹੋਰ ਰੈਂਕ ਦੇ ਅਧਿਕਾਰੀ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੀ ਵਾਰ ਸਾਰਾਗੜ੍ਹੀ ਦਿਵਸ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਤੇ ਹੁਣ 12 ਸਤੰਬਰ  ਨੂੰ ਪੂਰੇ ਰਾਜ ਵਿਚ ਸਾਰਾਗੜ੍ਹੀ ਦਿਵਸ ਤੇ ਛੁੱਟੀ ਹੋਇਆ ਕਰੇਗੀ। 

ਸ.ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ  ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ, ਉੱਥੇ ਹੀ  ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਇਸ ਰਾਜ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਦੀ ਲਾਸਾਨੀ ਕੁਰਬਾਨੀ ਸਬੰਧੀ ਵਿਚਾਰ ਸੁਣਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਇਸ ਪਵਿੱਤਰ ਦਿਹਾੜੇ ਤੋ ਪ੍ਰੇਰਨਾ ਲੈ ਕੇ ਇਹ ਪ੍ਰਣ ਕਰਨ ਕਿ ਅਸੀਂ ਦੇਸ਼ ਭਗਤਾਂ ਤੇ ਸ਼ਹੀਦਾਂ ਵੱਲੋਂ ਦਰਸਾਏ ਰਸਤੇ ਤੇ ਚੱਲ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗੇ ਤਾਂ ਜੋ ਆਪਣਾ ਦੇਸ਼ ਅਤੇ ਪੰਜਾਬ ਬੁਲੰਦੀਆਂ ਨੂੰ ਛੋਹ ਸਕੇ। 

ਇਸ ਮੌਕੇ ਸ੍ਰ.ਹਰਜੀਤ ਸਿੰਘ ਐਸ.ਡੀ.ਐਮ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ.ਚਮਕੌਰ ਸਿੰਘ ਢੀਂਡਸਾ, ਸ੍ਰੀ.ਗੁਲਸ਼ਨ ਮੌਂਗਾ ਐਡਵੋਕੇਟ, ਸ੍ਰ.ਬਲਵੀਰ ਸਿੰਘ ਬਾਠ, ਰਿੰਕੂ ਗਰੋਵਰ, ਦਿਲਜੀਤ ਸਿੰਘ ਦੁਲਚੀ ਕੇ, ਬਿੱਟੂ ਸਾਂਘਾ, ਸੁਖਵਿੰਦਰ ਅਟਾਰੀ, ਰਿਸ਼ੀ ਸ਼ਰਮਾ, ਧਰਮਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਹਾਜ਼ਰ ਸਨ। 

Related Articles

Back to top button