Ferozepur News

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਫਿਜਿਕਸ ਵਿਭਾਗ ਵੱਲੋਂ ਦੋ-ਰੋਜਾ ਵਰਕਸ਼ਾਪ ਦਾ ਆਯੋਜਨ

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਫਿਜਿਕਸ ਵਿਭਾਗ ਵੱਲੋਂ ਦੋ-ਰੋਜਾ ਵਰਕਸ਼ਾਪ ਦਾ ਆਯੋਜਨ

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਫਿਜਿਕਸ ਵਿਭਾਗ ਵੱਲੋਂ ਦੋ-ਰੋਜਾ ਵਰਕਸ਼ਾਪ ਦਾ ਆਯੋਜਨ

ਫ਼ਿਰੋਜ਼ਪੁਰ, 15-2-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ । ਇਸੇ ਲੜੀ ਤਹਿਤ ਭੌਤਿਕ ਵਿਗਿਆਨ ਦੇ ਪੀ.ਜੀ ਵਿਭਾਗ ਨੇ IQAC ਅਧੀਨ 12 ਤੋਂ 13 ਫਰਵਰੀ, 2024 ਵਿਦਿਆਰਥੀਆਂ ਲਈ ਇਲੈਕਟ੍ਰਾਨਿਕ ਪ੍ਰੋਜੈਕਟਾਂ ਬਾਰੇ ਸਿਖਲਾਈ ‘ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਵਿੱਚ ਕੁੱਲ 60 ਵਿਦਿਆਰਥੀਆਂ ਅਤੇ 18 ਲੈਬ ਸਟਾਫ ਮੈਂਬਰਾ ਨੇ ਭਾਗ ਲਿਆ। ਸ. ਸੁਖਵਿੰਦਰ ਸਿੰਘ, ਕੋਆਰਡੀਨੇਟਰ, ਐਨ.ਆਈ.ਈ.ਆਰ.ਟੀ., ਪਟਿਆਲਾ ਇਸ ਸਮਾਗਮ ਦੇ ਰਿਸੋਰਸ ਪਰਸਨ ਸਨ।

ਵਰਕਸ਼ਾਪ ਦੀ ਸ਼ੁਰੂਆਤ 12 ਫਰਵਰੀ ਨੂੰ ਅਦਿੱਖ ਬਰਲਰ ਅਲਾਰਮ ਨਾਮਕ ਪ੍ਰੋਜੈਕਟ-1 ਦੀ ਇੱਕ ਛੋਟੀ ਜਿਹੀ ਜਾਣ-ਪਛਾਣ ਨਾਲ ਹੋਈ। ਵਿਦਿਆਰਥਣਾਂ ਨੂੰ ਸਰਕਟ ਦੇ ਭਾਗਾਂ ਨਾਲ ਜਾਣੂ ਕਰਵਾਇਆ ਗਿਆ ਕਿ ਇਹ ਪ੍ਰੋਜੈਕਟ ਕਿਸੇ ਵੀ ਦਰਵਾਜ਼ੇ ਅਤੇ ਹਾਲ ਦੇ ਅੰਦਰ ਪ੍ਰਵੇਸ਼ ਕਰਨ ਉਪਰੰਤ ਇੱਕ ਅਲਾਰਮ ਵਜਾਏਗਾ । ਜਿਸ ਨਾਲ ਹਾਲ ਦੇ ਦਰਵਾਜੇ ਤੇ ਕਿਸੇ ਦੀ ਮੌਜੂਦਗੀ ਦਾ ਪਤਾ ਚੱਲ ਜਾਵੇਗਾ । ਇਹ ਸਾਰੇ ਸਰਕਟ ਵਿਭਾਗੀ ਵਿਦਿਆਰਥੀਆਂ ਨੇ ਆਪਣੇ ਹੱਥੀ ਤਿਆਰ ਕੀਤੇ । ਵਿਦਿਆਰਥੀਆਂ ਨੇ ਕੰਪੋਨੈਂਟਾਂ ਨੂੰ ਜੋੜਿਆ, ਸਰਕਟ ਬਣਾਏ ਅਤੇ ਸਮੱਸਿਆਵਾਂ ਦਾ ਨਿਵਾਰਣ ਕੀਤਾ । ਇਸ ਪ੍ਰਕਾਰ ਅਲਾਰਮ ਸਿਸਟਮ ਨੂੰ ਸਫਲਤਾਪੂਰਵਕ ਬਣਾਇਆ ਗਿਆ। ਵਰਕਸ਼ਾਪ ਦਾ ਪਹਿਲਾ ਦਿਨ ਆਸ਼ਾਵਾਦੀ ਅਤੇ ਦ੍ਰਿੜ ਇਰਾਦੇ ਨਾਲ ਸਮਾਪਤ ਹੋਇਆ। ਦੂਜੇ ਦਿਨ ਵਿਦਿਆਰਥੀਆਂ ਦੁਆਰਾ ਆਟੋਮੈਟਿਕ ਵਾਸ਼ਰੂਮ ਲਾਈਟ ਸਿਸਟਮ ਨਾਂ ਦਾ ਇੱਕ ਹੋਰ ਪ੍ਰੋਜੈਕਟ ਪੇਸ਼ ਕੀਤਾ ਜਿਸ ਵਿੱਚ ਵਾਸ਼ਰੂਮ ਵਿੱਚ ਦਾਖਲ ਹੋਣ ਤੇ ਆਨ ਅਤੇ ਬਾਹਰ ਜਾਣ ਤੋਂ ਬਾਅਦ ਸਵਿੱਚ ਆਫ ਕਰਨ ਵਾਲਾ ਯੰਤਰ ਤਿਆਰ ਕੀਤਾ ।

ਇਸ ਦੇ ਨਾਲ ਹੀ ਕਾਲਜ ਦੇ ਪ੍ਰਯੋਗਸ਼ਾਲਾ ਸਟਾਫ਼ ਲਈ ਸਾਜ਼ੋ-ਸਾਮਾਨ ਦੀ ਸਾਂਭ-ਸੰਭਾਲ ਬਾਰੇ ਸਿਖਲਾਈ ਵਿਸ਼ੇ ਤੇ ਵੀ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਮੁੱਖ ਵਕਤਾ ਨੇ ਸਟਾਫ ਨੂੰ ਇਲੈਕਟ੍ਰਾਨਿਕ ਕੰਪੋਨੈਂਟਸ ਬਾਰੇ ਸਮਝਾਇਆ ਜਿਵੇਂ ਕਿ. ਟਰਾਂਜ਼ਿਸਟਰ, ਰੇਸਿਸਟੈਂਸ, ਕੈਪਸੀਟਰ, ਟ੍ਰਾਂਸਫਾਰਮਰ, ਪਾਵਰ ਸਪਲਾਈ, ਐਨਰਜੀ ਸੇਵਰ, ਇਨਵਰਟਰ, ਇੰਟੀਗ੍ਰੇਟਿਡ ਸਰਕਟ ਅਤੇ ਹੋਰ ਅਤੇ ਉਹਨਾਂ ਦੀ ਬੁਨਿਆਦੀ ਸਮਝ ਮੁਹੱਈਆ ਕਰਵਾਈ। ਉਨ੍ਹਾਂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਹ ਬਿਨ੍ਹਾਂ ਕਿਸੇ ਵਾਧੂ ਬਜਟ ਦੇ ਇਲੈਕਟ੍ਰਾਨਿਕ ਉਪਕਰਨਾਂ ਦੀ ਮੁਰੰਮਤ ਕਿਵੇਂ ਕਰ ਸਕਦੇ ਹਨ।

ਸਮਾਪਤੀ ਸਮਾਰੋਹ ਦੌਰਾਨ ਮੈਡਮ ਪ੍ਰਿੰਸੀਪਲ ਡਾ. ਸੰਗੀਤਾ ਨੇ ਫਿਜਿਕਸ ਵਿਭਾਗ ਦੇ ਮੁਖੀ ਸ਼੍ਰੀ ਐਸ.ਐਸ. ਗਿੱਲ ਅਤੇ ਅਸਿਸਟੈਂਟ ਪ੍ਰੋਫੈਸਰ ਮੈਡਮ ਆਸ਼ਾ ਅਤੇ ਵਿਭਾਗੀ ਅਧਿਆਪਕਾਂ  ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਸਰਟੀਫਿਕੇਟ ਭੇਂਟ ਕੀਤੇ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਅਸੀ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਤਕਨੀਕੀ ਹੁਨਰ ਨੂੰ ਵਧਾਉਣ ਲਈ ਕਰਦੇ ਰਾਹਾਂਗੇ । ਭਾਗੀਦਾਰਾਂ ਨੇ ਵੀ ਆਪਣੇ ਵਰਕਸ਼ਾਪ ਦੇ ਤਜ਼ਰਬੇ ਸਾਂਝੇ ਕੀਤੇ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।

Related Articles

Leave a Reply

Your email address will not be published. Required fields are marked *

Back to top button