Ferozepur News

ਕੈਪਟਨ ਸਰਬਜੀਤ ਕੌਰ ਨੇ ਵਧਾਇਆ ਪੰਜਾਬ ਦਾ ਮਾਣ 23 ਵੀ ਅੰਤਰਰਾਸ਼ਟਰੀ ਵਰਲਡ ਸਕਾਊਟ ਜੰਬੂਰੀ ਜਪਾਨ ਵਿੱਚ ਕੀਤੀ ਸ਼ਮੂਲੀਅਤ

ਕੈਪਟਨ ਸਰਬਜੀਤ ਕੌਰ ਨੇ ਵਧਾਇਆ ਪੰਜਾਬ ਦਾ ਮਾਣ     23 ਵੀ ਅੰਤਰਰਾਸ਼ਟਰੀ ਵਰਲਡ ਸਕਾਊਟ ਜੰਬੂਰੀ ਜਪਾਨ ਵਿੱਚ ਕੀਤੀ ਸ਼ਮੂਲੀਅਤ

Capt Sarbjit Kaur

ਫ਼ਿਰੋਜ਼ਪੁਰ 7 ਸਤੰਬਰ (ਗੁਰਿੰਦਰ ਸਿੰਘ) ਵਰਲਡ ਔਰਗੇਨਾਈਜੇਸ਼ਨ ਆਫ ਸਕਾਊਟ ਮੂਵਮੈਂਟ ਵੱਲੋਂ ਬੀਤੇ ਦਿਨੀ ਜਪਾਨ ਦੇ ਸ਼ਹਿਰ ਕਰਾਰਾ ਹਾਮਾ ਵਿਖੇ ਕਰਵਾਈ 23ਵੀਂ ਅੰਤਰਰਾਸ਼ਟਰੀ ਸਕਾਊਟ ਜੰਬੂਰੀ ਵਿੱਚ ਪੰਜਾਬ ਵਿੱਚੋਂ ਇਕਲੌਤੀ ਗਾਈਡ ਕੈਪਟਨ ਸਰਬਜੀਤ ਕੌਰ ਨੇ ਹਿਸਾ ਲੈ ਕੇ ਸਿਰਫ ਜਿਲ•ੇ ਦਾ ਹੀ ਨਹੀ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਉਸਪੀਰਿਟ ਆਫ ਯੁਨਿਟੀ” ਦੇ ਥੀਮ ਤਹਿਤ ਲਗਾਈ ਗਈ ਵਿਸ਼ਵ ਪੱਧਰੀ ਇਸ ਜੰਬੂਰੀ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ 165 ਦੇਸ਼ਾਂ dੇ ਲਗਭਗ 40,000 ਸਕਾਊਟ ਅਤੇ ਗਾਈਡ ਲੀਡਰਜ ਨੇ ਆਪੋ ਆਪਣੇ ਦੇਸ਼ ਦੀ ਪ੍ਰਤੀਨਿੱਧਤਾ ਕੀਤੀ। ਇਸ ਜੰਬੂਰੀ ਵਿੱੱਚ ਭਾਰਤ ਦੇ 350 ਸਕਾਊਟ ਗਾਈਡ ਲੀਡਰਜ ਨੇ ਭਾਗ ਲਿਆ, ਜਿਨ•ਾਂ ਵਿੱਚ ਇਕਲੌਤੀ ਗਾਈਡ ਕੈਪਟਨ ਸਰਬਜੀਤ ਕੌਰ ਪੰਜਾਬੀ ਮਿਸਟ੍ਰੈਸ, ਸਰਕਾਰੀ ਸੈਕੰਡਰੀ ਸਕੂਲ, ਫਿਰੋਜਸ਼ਾਹ ਨੂੰ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਹਾਸਲ ਹੋਇਆ।
ਵਾਪਸੀ &#39ਤੇ ਕੈਪਟਨ ਸਰਬਜੀਤ ਕੌਰ ਨੇ ਦੱਸਿਆ ਕਿ ਸਕਾਊਟਿਗ ਮੁਹਿੰਮ ਵਿਸ਼ਵ ਭਰ ਦੇ ਯੁਵਾਵਾਂ ਵਿੱਚ ਅਨੁਸ਼ਾਸਨ, ਏਕਤਾ, ਦੇਸ਼ ਭਗਤੀ, ਆਦਰ, ਆਪਸੀ ਸਦਭਾਵਨਾ, ਸਮਾਜ ਸੇਵਾ ਦੀ ਭਾਵਨਾ ਅਤੇ ਦੁਨੀਆਂ ਭਰ ਵਿੱਚ ਸ਼ਾਤੀ ਨੂੰ ਵਧਾਉਣ ਲਈ ਚਲਾਈ ਜਾਂਦੀ ਹੈ। ਜੰਬੂਰੀ ਵਿੱਚ ਵਿਸ਼ਵ ਸ਼ਾਤੀ ਦੇ ਸਬੰਧ ਵਿੱਚ ਦਰਪੇਸ਼ ਮੁੱਦਿਆਂ &#39ਤੇ ਚਰਚਾਵਾਂ ਦੇ ਨਾਲ-ਨਾਲ ਸਕਿਲ ਡਿਵੈਲਪਮੈਂਟ ਅਤੇ ਅਡਵੈਂਚਰ ਗਤੀਵਿਧਿਆਂ ਦੇ ਮੁਕਾਬਲੇ ਵੀ ਕਰਵਾਏ ਗਏ। ਵੱਖ ਵੱਖ ਦੇਸ਼ਾਂ ਨਾਲ ਆਪਸੀ ਭਾਈਚਾਰਾ ਅਤੇ ਵਰਲਡ ਵਾਈਡ ਮੈਸੇਂਜਰ ਆਫ ਪੀਸ ਇਸ ਜੰਬੂਰੀ ਦੇ ਖਾਸ ਆਕਰਸ਼ਣ ਸਨ। ਵਿਸ਼ਵ ਪੱਧਰੀ ਜੰਬੂਰੀ ਦੇ ਤਜਰਬੇ ਸਾਂਝੇ ਕਰਦਿਆਂ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਜੰਬੂਰੀ ਦਾ ਆਯੋਜਨ ਹਰ 4 ਸਾਲ ਬਾਅਦ ਕੀਤਾ ਜਾਂਦਾ ਹੈ, ਅਗਲੀ ਜੰਬੂਰੀ ਹੁਣ ਸਾਲ 2019 ਵਿੱਚ ਉੱਤਰੀ ਅਮਰੀਕਾ ਵਿੱਚ ਹੋਵੇਗੀ। ਸਰਬਜੀਤ ਕੌਰ  ਏ.ਐਲ.ਟੀ. ਨੇ ਭਾਰਤ ਸਕਾਊਟ ਅਤੇ ਗਾਈਡ ਦੇ ਕੌਮੀ ਅਤੇ ਸਟੇਟ ਪੱਧਰ ਦੇ ਅਧਿਕਾਰੀਆਂ, ਜਿਲਾ ਸਿੱਖਿਆ ਅਫਸਰ ਫਿਰੋਜਪੁਰ ਦਾ ਉਹਨਾਂ ਨੂੰ ਜੰਬੂਰੀ ਵਿੱਚ ਭੇਜਣ ਅਤੇ ਆਪਣੇ ਸਕੂਲ ਪ੍ਰਿੰਸੀਪਲ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਹਨਾਂ ਨੇ ਪੰਜਾਬ ਰਾਜ ਦੇ ਸਕਾਊਟ ਅਤੇ ਗਾਈਡਸ ਨੂੰ ਸੁਨੇਹਾ ਦਿੱਤਾ ਕਿ ਉਹ ਸਕਾਊਟਿਗ ਮੁਹਿੰਮ ਦੇ ਉਦੇਸ਼ਾਂ ਦੀ ਪੂਰਤੀ ਲਈ ਸਕਾਊਟਸ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿਸਾ ਲੈ ਕੇ ਆਪਣੇ ਪ੍ਰਾਂਤ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ।

Related Articles

Back to top button