Ferozepur News

ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੀ ਅੱਜ ਮੀਟਿੰਗ ਵਿੱਚ 26 ਜਨਵਰੀ ਦੀ ਰੈਲੀ ਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਦੀ ਕੀਤੀ ਗਈ ਤਿਆਰੀ 

ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੀ ਅੱਜ ਮੀਟਿੰਗ ਵਿੱਚ 26 ਜਨਵਰੀ ਦੀ ਰੈਲੀ ਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਦੀ ਕੀਤੀ ਗਈ ਤਿਆਰੀ 

ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੀ ਅੱਜ ਮੀਟਿੰਗ ਵਿੱਚ 26 ਜਨਵਰੀ ਦੀ ਰੈਲੀ ਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਦੀ ਕੀਤੀ ਗਈ ਤਿਆਰੀ

16.1.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅੱਜ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਆਰਫਕੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਦੀਨੇ ਕੇ ਦੀ ਪ੍ਰਧਾਨਗੀ ਹੇਠ ਹੋਈ.ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੇ ਸੂਬਾ ਕੋਰ ਕਮੇਟੀ ਮੈਂਬਰ ਰਾਣਾ ਰਣਬੀਰ ਸਿੰਘ ਠੱਠਾ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਕਿਹਾ ਕਿ 26 ਜਨਵਰੀ ਨੂੰ ਇਤਿਹਾਸਕ ਦਿਹਾੜਾ ਬਣ ਗਿਆ ਹੈ .ਜਿਸ ਨੂੰ ਜਥੇਬੰਦੀ ਵੱਲੋਂ ਫ਼ਤਿਹ ਦਿਵਸ ਵੱਜੋ ਮਨਾਉਂਦੇ ਹੋਏ ਕੁਦਰਤ ਤੇ ਲੋਕ ਪੱਖੀ ਬਦਲ ਉਸਾਰੂ ਦੇ ਨਾਮ ਹੇਠ ਪੰਜਾਬ ਪੱਧਰੀ ਜੰਡਿਆਲਾ ਗੁਰੂ ਦਾਣਾ ਮੰਡੀ ਅੰਮ੍ਰਿਤਸਰ ਵਿਖੇ ਲੱਖਾਂ ਦੀ ਤਦਾਦ ਦੇ ਹੋ ਰਹੇ ਇਕੱਠ ਵਿੱਚ ਪਿਛਲੇ ਸਾਲ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਟਰੈਕਟਰ ਪਰੇਡ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਡਿਬਡਿਬਾ ਤੇ ਅੰਦੋਲਨਾਂ ਦੌਰਾਨ ਸ਼ਹੀਦ ਹੋਏ 734 ਕਿਸਾਨ  ਮਜ਼ਦੂਰ ਬੀਬੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ.

ਇਸ ਵੱਡੇ ਇਕੱਠ ਵਿਚ ਦੇਸ਼ ਦੇ ਲੋਕਾਂ ਨੂੰ ਸਾਮਰਾਜ ਪੱਖੀ ਰਾਜ ਪ੍ਰਬੰਧ ਨੂੰ ਜੜ੍ਹੋਂ ਪੁੱਟ ਕੇ ਕਿਸਾਨ ਮਜ਼ਦੂਰ ਪ੍ਰਬੰਧ ਦੀ ਸਥਾਪਤੀ ਲਈ ਜਾਨ ਹੂਲਵੇਂ ਸੰਘਰਸ਼ਾਂ ਦੇ ਪਿੜ ਮੱਲੋ ਦਾ ਨਾਅਰਾ ਦਿੱਤਾ ਜਾਵੇਗਾ.ਇਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਗਲੇ ਸੰਘਰਸ਼ ਦੀ ਤਿਆਰੀ ਲਈ ਵੱਡੀ ਲਾਮਬੰਦੀ ਕਰਕੇ ਨਵੇਂ ਐਲਾਨ ਵੀ ਇਸ ਪੰਜਾਬ ਪੱਧਰੀ ਰੈਲੀ ਵਿੱਚ ਕੀਤੇ ਜਾਣਗੇ.ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਜ਼ਿਲ੍ਹੇ ਭਰ ਚੋਂ ਹਜ਼ਾਰਾਂ ਦੇ ਕਾਫ਼ਲੇ ਕਿਸਾਨ ਮਜ਼ਦੂਰ ਬੀਬੀਆਂ ਅਤੇ ਬੱਚਿਆਂ ਸਮੇਤ ਇਸ ਫਤਹਿ ਦਿਵਸ ਵਿਚ ਪਹੁੰਚਣਗੇ. ਜਿਸ ਦੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ.ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ .ਕਿ ਪਿਛਲੇ 75 ਸਾਲਾਂ ਤੋਂ ਚਲਦੇ ਆ ਰਹੇ ਲੋਕ ਵਿਰੋਧੀ ਵੋਟ ਬਟੋਰੂ ਟੋਲਿਆਂ ਤੋਂ ਸੁਚੇਤ ਹੋ ਜਾਣ .ਜੋ ਸਾਨੂੰ ਹਰ ਵਾਰ ਨਵੇਂ ਲਾਰੇ ਲਾ ਕੇ ਸਾਡੇ ਤੇ ਕਾਬਜ਼ ਹੋ ਸਾਨੂੰ ਲੁੱਟ ਰਹੇ ਹਨ .

ਇਸ ਮੌਕੇ ਧਰਮ ਸਿੰਘ ਸਿੱਧੂ ਨਰਿੰਦਰਪਾਲ ਸਿੰਘ ਜਤਾਲਾ ਫੁੰਮਣ ਸਿੰਘ ਡਾ ਗੁਰਨਾਮ ਸਿੰਘ ਬੂਟਾ ਸਿੰਘ ਕਰੀ ਕਲਾਂ ਗੁਰਬਖਸ਼ ਸਿੰਘ ਮੇਗਾ ਮੰਗਲ ਸਿੰਘ ਸਵਾਈ ਕੇ ਸਤਨਾਮ ਸਿੰਘ ਸੁਰਜੀਤ ਸਿੰਘ ਬਚਿੱਤਰ ਸਿੰਘ ਗੁਰਮੇਲ ਸਿੰਘ ਬਲਵਿੰਦਰ ਸਿੰਘ  ਰਛਪਾਲ ਸਿੰਘ ਬਲਰਾਜ ਸਿੰਘ ਫੇਰੋਕੇ ਤੇ ਮੰਗਲ ਸਿੰਘ ਸਵਾਈ ਕੇ ਵੀ ਹਾਜ਼ਰ ਸਨ .

Related Articles

Leave a Reply

Your email address will not be published. Required fields are marked *

Back to top button