Ferozepur News

ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਸ਼ਿਆਮ ਫਾਲਗੁਣ ਮਹਾਂਉਤਸਵ, ਨਿਸ਼ਾਨ ਸ਼ੋਭਾ ਯਾਤਰਾ ਵਿਚ ਕੀਤੀ ਸ਼ਿਰਕਤ

ਸਾਰੇ ਧਰਮ ਸਰਵ ਸਾਂਝੀ ਵਾਲਤਾ ਦਾ ਦਿੰਦੇ ਹਨ ਸੰਦੇਸ਼- ਸੰਧਵਾ

ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਸ਼ਿਆਮ ਫਾਲਗੁਣ ਮਹਾਂਉਤਸਵ, ਨਿਸ਼ਾਨ ਸ਼ੋਭਾ ਯਾਤਰਾ ਵਿਚ ਕੀਤੀ ਸ਼ਿਰਕਤ

ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਸ਼ਿਆਮ ਫਾਲਗੁਣ ਮਹਾਂਉਤਸਵ, ਨਿਸ਼ਾਨ ਸ਼ੋਭਾ ਯਾਤਰਾ ਵਿਚ ਕੀਤੀ ਸ਼ਿਰਕਤ

ਸਾਰੇ ਧਰਮ ਸਰਵ ਸਾਂਝੀ ਵਾਲਤਾ ਦਾ ਦਿੰਦੇ ਹਨ ਸੰਦੇਸ਼- ਸੰਧਵਾ

ਫਿਰੋਜ਼ਪੁਰ 26 ਫਰਵਰੀ, 2023 (   ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਵੱਲੋਂ ਫਿਰੋਜ਼ਪੁਰ ਛਾਉਣੀ ਵਿਖ ਸ੍ਰੀ ਸ਼ਿਆਮ ਫਾਲਗੁਣ ਮਹਾਂਉਤਸਵ, ਨਿਸ਼ਾਨ ਸ਼ੋਭਾ ਯਾਤਰਾ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਸਾਰੇ ਹੀ ਧਰਮ ਸਰਵ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹਨ, ਇਸ ਲਈ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਰੱਲ ਮਿਲ ਕੇ ਰਹਿਏ ਅਤੇ ਇੱਕ ਦੂਜੇ ਦੇ ਧਰਮ ਦਾ ਮਾਨ ਸਤਕਾਰ ਕਰੀਏ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ ਵੀ ਮੋਜੂਦ ਸਨ।

ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕੁੱਝ ਦੇਸ਼ ਵਿਰੋਧੀ ਤਾਕਤਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਝਾਕ ਵਿੱਚ ਹਨ, ਪਰ ਅਜਿਹੀਆਂ ਤਾਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਸੂਬੇ ਦੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ ਤੇ ਪੀਰਾਂ ਦੀ ਧਰਤੀ ਹੈ ਅਤੇ ਸਾਰੇ ਹੀ ਧਰਮ ਭਾਈਚਾਰਕ ਸਾਂਝ ਨਾਲ ਇੱਕ ਦੂਜੇ ਦੇ ਤਿਊਹਾਰਾਂ ਨੂੰ ਰੱਲ ਮਿਲ ਕੇ ਮਨਾਉਣ ਦੀ ਸਿੱਖ ਦਿੰਦੇ ਹਨ। ਇਸ ਮੌਕੇ ਉਨ੍ਹਾਂ ਸ਼ੁਭਕਾਮਨਾਵਾਂ ਦਿੰਦਿਆਂ ਸੂਬੇ ਵਿਚ ਪਿਆਰ ਅਤੇ ਸ਼ਾਂਤੀ ਬਣੇ ਰਹਿਣ ਦੀ ਪ੍ਰਾਥਨਾ ਕੀਤੀ।

ਇਸ ਮੌਕੇ ਪ੍ਰਵੀਨ ਮੰਗਲ, ਪਵਨ ਮਿੱਤਲ, ਰਾਜੀਵ ਮੰਗਲ, ਅਮਿੱਤ ਗਰਗ, ਰਮਨ ਗਰਗ, ਸੰਜੀਵ ਰਾਜਦੇਵ, ਬਲਰਾਜ ਕਟੋਰਾ, ਹਿਮਾਂਸ਼ੂ ਕੱਕੜ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button