ਕਿਸਾਨ-ਮਜ਼ਦੂਰ ਜਥੇਬੰਦੀ ਵੱਲੋਂ D.C.ਦਫਤਰ ਅੱਗੇ ਪੱਕਾ ਮੋਰਚਾ 14ਵੇਂ ਦਿਨ ਵਿਚ ਸ਼ਾਮਿਲ
2 ਦਸੰਬਰ ਨੂੰ ਮੰਤਰੀਆਂ ਵਿਧਾਇਕਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
ਕਿਸਾਨ-ਮਜ਼ਦੂਰ ਜਥੇਬੰਦੀ ਵੱਲੋਂ D.C.ਦਫਤਰ ਅੱਗੇ ਪੱਕਾ ਮੋਰਚਾ 14ਵੇਂ ਦਿਨ ਵਿਚ ਸ਼ਾਮਿਲ, 12 ਦਸੰਬਰ ਨੂੰ ਮੰਤਰੀਆਂ ਵਿਧਾਇਕਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ➖➖➖➖➖➖➖➖➖➖➖➖➖➖➖➖
9.12.2022: ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਅਗਵਾਈ ਹੇਠ D.C ਦਫ਼ਤਰ ਅੱਗੇ ਪੱਕਾ ਮੋਰਚਾ 14ਵੇਂ ਦਿਨ ਵਿਚ ਸ਼ਾਮਿਲ ਹੋ ਗਿਆ। ਮੋਰਚੇ ਨੂੰ ਸੰਬੋਧਨ ਕਰਦਿਆ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ , ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਰਣਜੀਤ ਸਿੰਘ ਖੱਚਰਵਾਲਾ ਨੇ ਕਿਹਾ ਕਿ 12 ਦਸੰਬਰ ਨੂੰ ਆਪ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ 1972 ਵਿਚ ਬਣਿਆ 17.5 ਏਕੜ ਹੱਦਬੰਦੀ ਕਾਨੂੰਨ ਲਾਗੂ ਕਰਕੇ ਲੱਖਾਂ ਏਕੜ ਪੰਜਾਬ ਵਿੱਚ ਧਨਾਢਾਂ, ਜਗੀਰਦਾਰਾਂ, ਵੱਡੇ ਅਫ਼ਸਰਸ਼ਾਹੀ ਪਾਸੋਂ ਸਰਪਲਸ ਜ਼ਮੀਨ ਜ਼ਬਤ ਕਰਕੇ ਬੇਜ਼ਮੀਨਿਆਂ ਤੇ ਥੁੜ ਜਮੀਨਿਆਂ ਵਿਚ ਵੰਡੀ ਜਾਵੇ, ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਮਾਈਕਰੋ ਫਾਈਨਾਂਸ ਕੰਪਨੀਆਂ ਦਾ ਗਰੀਬਾਂ ਨੂੰ ਦਿੱਤਾ ਗੈਰ ਕਾਨੂੰਨੀ ਕਰਜ਼ਾ ਕੀਤਾ ਜਾਵੇ, ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ 2C ਧਾਰਾ ਲਾਗੂ ਕਰ ਫਸਲਾਂ ਦੇ ਭਾਅ ਲਾਗਤ ਖਰਚੇ ਵਿੱਚ 50% ਮੁਨਾਫ਼ਾ ਜੋੜ ਕੇ ਦਿੱਤੇ ਜਾਣ, ਖੇਤਾ ਵਿੱਚ ਕੰਮ ਕਰਦੇ ਹਰ ਇੱਕ ਕਿਸਾਨ ਮਜ਼ਦੂਰ ਨੂੰ ਕੁਸ਼ਲ ਕਾਮਾ ਗਿਣ ਕੇ 60 ਸਾਲ ਦੀ ਉਮਰ ਤੱਕ ਉਸ ਦੀ ਉਜਰਤ ਦਾ ਅੱਧ ਪੈਨਸ਼ਨ ਦਿੱਤੀ ਜਾਵੇ, ਬਿਜਲੀ ਵੰਡ ਕਾਨੂੰਨ ਰੱਦ ਕੀਤਾ ਜਾਵੇ, ਬੀਬੀਆਂ ਨੂੰ ਚੋਣ ਵਾਅਦੇ ਅਨੁਸਾਰ 1000 ਰੁਪਏ ਪੈਨਸ਼ਨ ਦਿੱਤੀ ਜਾਵੇ।
ਇਸ ਮੌਕੇ ਨਰਿੰਦਰ ਪਾਲ ਸਿੰਘ ਜਤਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਬਲਜਿੰਦਰ ਸਿੰਘ, ਸਾਹਿਬ ਸਿੰਘ ਤਲਵੰਡੀ ਨਿਪਾਲਾਂ, ਗੁਰਦਿਆਲ ਸਿੰਘ ਟਿੱਬੀ, ਖਿਲਾਰਾ ਸਿੰਘ ਆਸਲ, ਅਵਤਾਰ ਸਿੰਘ, ਹਰਪਾਲ ਸਿੰਘ, ਗੁਰਜੀਤ ਸਿੰਘ, ਤਰਸੇਮ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।