Ferozepur News

ਕਿਸਾਨਾਂ ਮਜ਼ਦੂਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ 17 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਅੱਗੇ ਲੱਗਣ ਵਾਲੇ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ

ਕਿਸਾਨਾਂ ਮਜ਼ਦੂਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ 17 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਅੱਗੇ ਲੱਗਣ ਵਾਲੇ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ

ਫਿਰੋਜ਼ਪੁਰ , 7.1.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹੇ ਭਰ ਦੇ 31 ਦਸੰਬਰ 2019 ਤੋਂ ਲੈ ਕੇ ਅੱਜ 7 ਜਨਵਰੀ 2020 ਤੱਕ ਸੈਂਕੜੇ ਪਿੰਡਾਂ ਵਿਚ ਕਿਸਾਨਾਂ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਰਣਬੀਰ ਸਿਘ ਰਾਣਾ, ਸਾਹਿਬ ਸਿੰਘ ਦੀਨੇਕੇ, ਧਰਮ ਸਿੰਘ ਸਿੱਧੂ ਤੇ ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਪੰਜਾਬ ਭਰ ਵਿਚ ਭ੍ਰਿਸ਼ਟ ਤੇ ਕੈਪਟਨ ਸਰਕਾਰ ਤੇ ਮੰਤਰੀਆਂ ਤੇ ਵਿਧਾਇਕਾਂ ਤੇ ਭ੍ਰਿਸ਼ਟ ਤੇ ਕਠਪੁਤਲੀ ਬਣੀ ਪੁਲਿਸ ਸਿਵਲ ਅਫਸਰਸ਼ਾਹੀ ਵੱਲੋਂ ਜਨਤਾ ਨੂੰ ਲੁੱਟਿਆ ਕੁੱਟਿਆ ਜਾ ਰਿਹਾ ਹੈ ਤੇ ਝੂਠੇ ਪਰਚੇ ਦਰਜ ਕਰਵਾ ਕੇ ਅੱਤਿਆਚਾਰ ਦੀ ਸਿਖਰ ਕੀਤੀ ਹੈ। ਰੇਤ ਮਾਈਨਿੰਗ ਦੀ ਸਹੀ ਅਕਸ ਨਾ ਹੋਣ ਨਾਲ ਸੈਂਕੜੇ ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚ ਜਾਣ ਦੀ ਥਾਂ ‘ਤੇ ਮਾਈਨਿੰਗ ਵਿਭਾਗ ਦੇ ਮੰਤਰੀ ਮੁੱਖ ਸਰਕਾਰੀਆਂ, ਮੰਤਰੀਆਂ, ਵਿਧਾਇਕਾਂ, ਤੇ ਰੇਤ ਮਾਫੀਏ ਤੇ ਅਫਸਰਸ਼ਾਹੀ ਦੇ ਗਠਜੋੜ ਵੱਲੋਂ ਪੰਜਾਬ ਭਰ ਦੀਆਂ ਸਾਰੀਆਂ ਰਜੇਤ ਖੱਡਾਂ 2 ਨੰਬਰ ਵਿਚ ਗੈਰ ਕਾਨੂੰਨੀ ਢੰਗ ਨਾਲ ਚਲਾ ਕੇ ਇਨ੍ਹਾਂ ਲੁਟੇਰੇ ਧੰਦੇਬਾਜ਼ਾਂ ਦੀਆਂ ਜੇਬਾਂ ਵਿਚ ਜਾ ਰਹੇ ਹਨ।

ਇਸ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਮਾਈਨਿੰਗ ਵਿਭਾਗ ਦੇ ਮੰਤਰੀ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮੇਤ ਸਾਰੇ ਸਬੰਧਤ ਵਿਧਾਇਕਾਂ, ਰੇਤ ਮਾਫੀਏ ਤੇ ਪੁਲਿਸ ਤੇ ਸਿਵਲ ਅਫਸਰਸ਼ਾਹੀ ਵੱਲੋਂ ਗੱਟਾ ਬਾਦਸ਼ਾਹ, ਦੀਨੇਕੇ, ਲਾਲੂਵਾਲਾ ਵਿਖੇ 2 ਥਾਵਾਂ ‘ਤੇ, ਮਸਤੇਵਾਲਾ, ਟਿੰਡਵਾਂ, ਸ਼ੀਹਾਂਪਾੜੀ, ਢੰਡੀਆ, ਕੁਹਾਲਾ ਖਾਨੇਕੇ ਅਹਿਲ, ਮਾਛੀਵਾੜਾ, ਬਾਰੇਕੇ, ਹਰੀਕੇ ਗੱਟੀ, ਬਸਤੀ ਰਾਮ ਲਾਲ ਆਦਿ ਥਾਵਾਂ ‘ਤੇ ਸ਼ਰੇਆਮ ਪਿਛਲੇ ਲੰਮੇ ਸਮੇਂ ਤੋਂ 2 ਨੰਬਰ ਵਿਚ ਰੇਤ ਖੱਡਾ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਰੇਤ ਖੱਡਾਂ ਵਿਚ ਪ੍ਰਾਈਮ ਵਿਜਨ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਕਰਿੰਦੇ ਵੀ ਆਪਣੀ ਹਿੱਸਾ ਪੱਤੀ ਰੱਖ ਕੇ ਸ਼ਾਮਲ ਹੋ ਚੁੱਕੇ ਹਨ ਤੇ ਹਰ ਮਹੀਨੇ ਕਰੋੜਾਂ ਦਾ ਕਾਲਾ ਕਾਰੋਬਾਰ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ।

ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਘਰ ਹਰ ਮਹੀਨੇ 20ਲੱਖ ਤੋਂ ਵੱਧ ਦੀ ਰਕਮ ਜਾ ਰਹੀ ਹੈ ਤੇ ਬਾਕੀ ਵੀ ਵੱਡੇ ਪੱਧਰ ਉੱਤੇ ਹੱਥ ਰੰਗ ਰਹੇ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਹੋ ਰਹੇ ਇਸ ਕਾਲੇ ਕਾਰੋਬਾਰ ਨੂੰ ਪੰਜਾਬ ਵਾਸੀਆਂ ਲਈ ਚੈਲੇਂਜ ਦੱਸਦਿਆਂ ਇਸ ਗੋਰਖ ਧੰਦੇ ਦੀ ਹਾਈਕੋਰਟ ਦੇ ਸਿਟਿੰਗ ਜੱਜ ਪਾਸੋਂ ਜਾਂਚ ਕਰਵਾਉਣ ਅਤੇ ਰੇਤ ਮਾਈਨਿੰਗ ਨੂੰ ਕਾਨੂੰਨੀ ਰੂਪ ਵਿੱਚ ਪੰਜਾਬ ਸਰਕਾਰ ਦੇ ਅੰਡਰ ਕਰਕੇ ਚਲਾਉਣ ਦੀ ਜ਼ੋਰਦਾਰ ਮੰਗ ਕੀਤੀ ਅਤੇ ਦੋਸ਼ੀਆਂ ਖਿਲਾਫ ਪਰਚੇ ਦਰਜ ਕਰਨ ਇਹਨਾਂ ਦੀਆਂ ਬਣਾਈਆਂ ਜਾਇਦਾਦਾਂ ਜ਼ਬਤ ਕਰਨ ਅਤੇ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।

ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ 17 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਅੱਗੇ ਲੱਗਣ ਵਾਲੇ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਜ਼ਿਲ੍ਹਾ ਪੁਲਿਸ ਮੁਖੀ ਨੇ 10 ਦਿਨਾਂ ਵਿਚ ਥਾਣਾ ਸਿਟੀ ਜ਼ੀਰਾ ਵਿਚ ਦਰਜ ਝੂਠਾ 306 ਦਾ ਪਰਚਾ ਰੱਦ ਕਰਨ ਸਮੇਤ ਥਾਣਿਆਂ ਦੇ ਸਬੰਧਤ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਪੱਕਾ ਮੋਰਚਾ ਮਸਲਿਆ ਦੇ ਹੱਲ ਤੱਕ ਜਾਰੀ ਰਹੇਗਾ

Related Articles

Back to top button