Ferozepur News

ਬੀ ਐੱਸ ਐੱਫ ਤੇ ਨਾਰਕੋਟਿਕ ਸੈੱਲ ਫਿਰੋਜਪੁਰ ਨੇ ਫੜੀ ਕਰੋੜਾ ਦੀ ਹੈਰੋਇਨ

ਮਮਦੋਟ ,26 ਮਾਰਚ (ਨਿਰਵੈਰ ਸਿੰਘ ਸਿੰਧੀ ) :- ਮਮਦੋਟ ਸੈਕਟਰ ਵਿਖੇ ਸਥਿਤ ਬੀ ਐੱਸ ਐੱਫ ਦੀ 29 ਬਟਾਲੀਅਨ ਦੇ ਅਧੀਨ ਆਉਂਦੀ ਚੈੱਕ ਪੋਸਟ ਮਬੋ ਕੇ ਦੀ ਸਰ੍ਹਾਧ ਨੇੜਿਓਂ ਬੀ ਐੱਸ ਐੱਫ ਅਤੇ ਨਾਰਕੋਟਿਕ ਸੈੱਲ ਫਿਰੋਜਪੁਰ ਨੇ ਇੱਕ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਲਗਭਗ 4 ਪੈਕੇਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਦੇ ਨਾਰਕੋਟਿਕ ਸੈੱਲ ਨੂੰ ਖੁਫੀਆ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ ਇੱਕ ਨਸ਼ੇ ਦੀ ਵੱਡੀ ਖੇਪ ਆਈ ਹੈ ਜਿਸ ਦੇ ਅਧਾਰ ਤੇ ਬੀ ਐੱਸ ਐੱਫ ਦੀ 29 ਬਟਾਲੀਅਨ ਦੇ ਜਵਾਨਾਂ ਅਤੇ ਨਾਰਕੋਟਿਕ ਸੈੱਲ ਫਿਰੋਜਪੁਰ ਦੀ ਟੀਮ ਨੇ ਕੰਡਿਆਲੀ ਤਾਰੋਂ ਪਾਰ ਸਰਚ ਅਭਿਆਨ ਚਲਾਇਆ ਤਾਂ ਕੰਡਿਆਲੀ ਤਾਰ ਤੋਂ ਪਾਰ 4 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਜਿਸਦਾ ਕੁੱਲ ਵੱਜਣ 2 ਕਿੱਲੋ 245 ਗਰਾਮ ਪਾਇਆ ਗਿਆ ਜਿਸਦੀ ਕੌਮਾਂਤਰੀ ਬਜਾਰ ਵਿਚ ਲਗਭਗ 10 ਕਰੋੜ ਦੱਸੀ ਜਾ ਰਹੀ ਹੈ |
 

Related Articles

Back to top button