Ferozepur News

ਕਾਲੂ ਵਾਲਾ ਟਾਪੂ ਦੇ ਵਿਦਿਆਰਥੀਆਂ ਦੀ ਸਹਾਇਤਾ ਕਰਕੇ ਮਨਾਇਆ ਅਧਿਆਪਕ ਦਿਵਸ-ਪ੍ਰਿਤਪਾਲ ਸਿੰਘ ਨੂੰ ਦਿੱਤਾ ਟੀਚਰ ਆਫ ਦੀ ਯੀਅਰ ਅਵਾਰਡ

ਕਾਲੂ ਵਾਲਾ ਟਾਪੂ ਦੇ ਵਿਦਿਆਰਥੀਆਂ ਦੀ ਸਹਾਇਤਾ ਕਰਕੇ ਮਨਾਇਆ ਅਧਿਆਪਕ ਦਿਵਸ ।
ਹੜ੍ਹ ਪੀੜਤ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਗੱਟੀ ਰਾਜੋ ਕੇ ਦੇ ਅਧਿਆਪਕ ।
ਪ੍ਰਿਤਪਾਲ ਸਿੰਘ ਨੂੰ ਦਿੱਤਾ ਟੀਚਰ ਆਫ ਦੀ ਯੀਅਰ ਅਵਾਰਡ

ਫਿਰੋਜ਼ਪੁਰ (Harish Monga )ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਸਕੂਲ ਵਿੱਚ ਅਧਿਆਪਕ ਦਿਵਸ ਅਤੇ  ਵਿਸ਼ਵ ਦਾਨ ਦਿਵਸ ਦੇ ਮੌਕੇ ਤੇ ਇੱਕ ਨਿਵੇਕਲੀ ਪਹਿਲ ਕਰਦਿਆਂ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਰਹੱਦੀ ਪਿੰਡ ਕਾਲੂ ਵਾਲਾ ਟਾਪੂ ਦੇ 17 ਤੋਂ ਵੱਧ ਵਿਦਿਆਰਥੀਆਂ  ਦੀ ਆਰਥਿਕ ਮਦਦ ਕਰਕੇ  ਅਧਿਆਪਕ  ਦਿਵਸ ਪ੍ਰਿੰਸੀਪਲ ਡਾ ਸਤਿੰਦਰ  ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾੲੀ ਵਿੱਚ ਸਮੂਹ ਸਟਾਫ ਵਲੋਂ ਮਨਾਇਆ ਗਿਆ । ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਵਿੱਦਿਅਕ ਸੈਸ਼ਨ ਦੀ ਸਮੁੱਚੀ ਫੀਸ ਤੋਂ ਇਲਾਵਾ ਸਰਦੀਆ ਦੀ ਸਕੂਲ    ਯੂਨੀਫਾਰਮ ,ਬੂਟ ਜੂਰਾਬਾ, ਸਟੇਸ਼ਨਰੀ ,ਬੈਗ ,ਅਤੇ ਲੋੜੀਂਦੇ ਕਪੜਿਆ ਦਾ ਪ੍ਰਬੰਧ ਕੀਤਾ ਤਾ ਜੋ ਇਹ ਕੁਦਰਤੀ ਆਫਤ ਅਤੇ  ਆਰਥਿਕ ਕਮਜ਼ੋਰੀ ਇਨ੍ਹਾਂ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਬਨੇ । ਹੜ੍ਹ ਕਾਰਨ ਇਹਨਾ ਦੀ ਪੜ੍ਹਾਈ ਦੇ ਹੋਏ ਨੁਕਸਾਨ ਲਈ ਇਨ੍ਹਾਂ ਵਿਦਿਆਰਥੀਆਂ ਲਈ ਵਿਸ਼ੇਸ਼ ਕਲਾਸਾ ਲਗਾਉਣ ਦਾ ਵੀ ਅਧਿਆਪਕਾ ਨੇ ਯਕੀਨ ਦਿੱਤਾ । ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਗੀਤ ਅਤੇ ਕਵਿਤਾਵਾਂ ਸੁਣਾ ਕੇ ਮਾਹੌਲ ਨੂੰ ਖੁਸ਼ਨੁਮਾ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਦਿਲ ਖਿੱਚਵੇਂ ਰੰਗ ਬਿਰੰਗੇ ਗ੍ਰੀਟਿੰਗ ਕਾਰਡ ਬਣਾ ਕੇ ਅਧਿਆਪਕਾਂ ਨੁੰ ਭੇਟ ਕਰਕੇ ਉਨ੍ਹਾਂ  ਪ੍ਰਤੀ ਆਪਨਾ  ਸਨਮਾਨ ਦਰਜ ਕਰਵਾਇਆ । ਬੱਚਿਆਂ ਵੱਲੋਂ ਮਿਲੇ ਪਿਆਰ ਨੁੰ ਦੇਖ ਕੇ ਕਈ ਸਕੂਲੀ ਅਧਿਆਪਕ ਭਾਵੁਕ   ਨਜ਼ਰ ਆਏ। ਸਕੂਲ ਦੇ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਅਧਿਆਪਕ ਸ੍ਰੀ ਪ੍ਰਿਤਪਾਲ ਸਿੰਘ ਦਾ ਟੀਚਰ ਆਫ ਦੀ ਯੀਅਰ ਐਵਾਰਡ ਦੇ ਨਾਲ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ ।
ਡਾ ਸਤਿੰਦਰ ਸਿੰਘ ਨੇ ਅਧਿਆਪਕ ਦਿਵਸ ਉੱਪਰ ਅਧਿਆਪਕ ਵਰਗ ਨੂੰ ਮੁਬਾਰਕਬਾਦ ਦਿੰਦਿਆਂ ਇਸ ਦਿਨ ਦੀ ਮਹੱਤਤਾ ਪ੍ਰਤੀ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ  ਅਧਿਆਪਕ ਸਮਾਜ ਨੂੰ ਸਹੀ ਰਸਤੇ ਤੇ ਲੈ ਕੇ ਜਾਣ  ਵਿੱਚ ਵਡਮੁੱਲਾ ਯੋਗਦਾਨ ਪਾ ਸਕਦਾ ਹੈ ਉਨ੍ਹਾਂ ਨੇ ਸਰਵਪੱਲੀ ਡਾ ਰਾਧਾ ਕ੍ਰਿਸ਼ਨਨ ਜੀ ਦੇ ਜੀਵਨ ਉੱਪਰ ਵੀ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਅਧਿਆਪਕ ਵਰਗ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਦੱਸਿਆ।ਉਨ੍ਹਾਂ ਕਿਹਾ ਕਿ ਪੰਜ ਸਤੰਬਰ ਦਾ ਦਿਨ ਵਿਸ਼ਵ ਦਾਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਸਾਨੂੰ ਇਸ ਦਿਨ ਉੱਪਰ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ।
ਇਸ ਸਮਾਗਮ ਨੂੰ ਸਫਲ ਬਣਾਉਣ ਦੇ ਵਿੱਚ ਸਕੂਲ ਸਟਾਫ਼ ਸ੍ਰੀਮਤੀ ਗੀਤਾ ਰਾਣੀ ,ਸ੍ਰੀ ਰਾਜੇਸ਼ ਕੁਮਾਰ, ਸ੍ਰੀ ਮਤੀ ਮੀਨਾਕਸ਼ੀ ਸ਼ਰਮਾ ਸ੍ਰੀ ਜੋਗਿੰਦਰ ਸਿੰਘ ,ਸ੍ਰੀ ਦਵਿੰਦਰ ਕੁਮਾਰ, ਸ੍ਰੀਮਤੀ ਸਰੂਚੀ ਮਹਿਤਾ, ਸ੍ਰੀਮਤੀ ਵਿਜੇ ਭਾਰਤੀ, ਸ੍ਰੀ ਪ੍ਰਿਤਪਾਲ ਸਿੰਘ, ਸ੍ਰੀਮਤੀ ਮਹਿਮਾ ਕਸ਼ਅਪ,ਮੈਡਮ ਬਲਜੀਤ ਕੌਰ, ਸ੍ਰੀ ਅਰੁਣ ਕੁਮਾਰ ,ਅਮਰਜੀਤ ਕੌਰ, ਸੂਚੀ ਜੈਨ, ਪ੍ਰਵੀਨ ਬਾਲਾ ,ਪਰਮਿੰਦਰ ਸਿੰਘ ਅਤੇ ਸੰਦੀਪ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ

Related Articles

Back to top button