Ferozepur News

ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਵਿਧਾਇਕ ਜੀਰਾ ਨਾਲ ਕੀਤਾ ਅਫਸੋਸ

ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਵਿਧਾਇਕ ਜੀਰਾ ਨਾਲ ਕੀਤਾ ਅਫਸੋਸ

ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਵਿਧਾਇਕ ਜੀਰਾ ਨਾਲ ਕੀਤਾ ਅਫਸੋਸ

ਫਿਰੋਜਪੁਰ ,18,ਮਈ, 2021: ਸਾਬਕਾ ਵਜ਼ੀਰ ਅਤੇ ਮਜ਼ਦੂਰ-ਕਿਸਾਨ ਹਿਤੈਸ਼ੀ ਵਰਗ ਦੇ ਮਸੀਹਾਂ ਮੰਨੇਂ ਜਾਂਦੇ ਜਥੇਦਾਰ ਇੰਦਰਜੀਤ ਸਿੰਘ ਜੀਰਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾ ਦੀ ਹੋਈ ਬੇਵਕਤੀ ਮੌਤ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਉਨ੍ਹਾ ਦੇ ਬੇਟੇ ਹੁਸਪ੍ਰੀਤ ਸਿੰਘ ਸਿਆਲਕਾ ਅਤੇ ਪੀਆਰਓ ਸ੍ਰ ਸਤਨਾਮ ਸਿੰਘ ਗਿੱਲ ਜੀਰਾ ਤੋਂ ਕਾਂਗਰਸੀ ਵਿਧਾਇਕ ਸ੍ਰ ਕੁਲਬੀਰ ਸਿੰਘ ਜੀਰਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਨਾਂ੍ਹ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਡਾ ਸਿਆਲਕਾ ਨੇ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੀ ਮੌਤ ਨੂੰ ਕਾਂਗਰਸ ਪਾਰਟੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।ਵਿਧਾਇਕ ਜੀਰਾ ਨੂੰ ਧਰਵਾਸ ਦਿੰਦੇ ਹੋਏ, ਵਾਹਿਗੁਰੂ ਦਾ ਭਾਣਾ ਮੰਨਣ ਦੀ ਜੀਰਾ ਪ੍ਰੀਵਾਰ ਨੂੰ ਅਪੀਲ ਕੀਤੀ।

ਫੋਟੋ ਕੈਪਸ਼ਨ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ, ਹੁਸਨਪ੍ਰੀਤ ਸਿੰਘ ਸਿਆਲਕਾ ਅਤੇ ਪੀਆਰਓ ਸਤਨਾਮ ਸਿੰਘ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਨਾਲ ਅਫਸੋਸ ਕਰਦੇ ਹੋਏ।

Related Articles

Leave a Reply

Your email address will not be published. Required fields are marked *

Back to top button