Ferozepur News

ਓਪਨ ਜਿਲ•ਾ ਹੈਡਬਾਲ ਚੈਪਿਅਨਸਿਪ 21 ਦਸੰਬਰ ਨੂੰ :-ਭੁੱਲਰ      

ਫਿਰੋਜ਼ਪੁਰ 15 ਦਸੰਬਰ (ਏ.ਸੀ.ਚਾਵਲਾ) ਜਿੱਲ•ਾ ਹੈਂਡਬਾਲ ਐਸੋਸੀਏਸ਼ਨ ਫਿਰੋਜਪੁਰ ਵੱਲੋਂ ਮਿਤੀ 21 ਦਸੰਬਰ 2015 ਦਿਨ ਸੋਮਵਾਰ ਨੂੰ ਗੁਰੂ ਰਾਮ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪਿੰਡ ਸ਼ਾਹਦੀਨ ਵਾਲਾ ਵਿਖੇ ਓਪਨ ਜ਼ਿਲ•ਾ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ । ਇਹ ਮੁਕਾਬਲੇ ਲੜਕੇ ਅਤੇ ਲੜਕੀਆਂ ਦੋਨਾਂ ਗਰੁੱਪਾਂ ਦੇ ਕਰਵਾਏ ਜਾਣਗੇ । ਦੋਨਾਂ ਗਰੁੱਪਾਂ ਵਿੱਚ ਭਾਗ ਲੈਣ ਵਾਲੀਆਂ ਚਾਹਵਾਨ ਟੀਮਾਂ / ਸੰਸਥਾਵਾਂ ਜ਼ਿਲ•ਾ ਹੈਂਡਬਾਲ ਕੋਚ ਸ੍ਰ.ਜਗਜੀਤ ਸਿੰਘ ਫ਼ੋਨ ਨੰ 9877300059 ਤੇ ਸੰਪਰਕ ਕਰ ਸਕਦੇ ਹਨ। ਜ਼ਿਲ•ਾ ਹੈਂਡਬਾਲ ਐਸੋਸੀਏਸ਼ਨ ਵੱਲੋਂ ਹਰੇਕ ਸਾਲ ਵਾਂਗ ਇਹ ਟੂਰਨਾਮੈਂਟ ਕਰਵਾਉਣ ਦਾ ਫ਼ੈਸਲਾ ਜ਼ਿਲ•ਾ ਪ੍ਰਧਾਨ ਸ:ਬਲਦੇਵ ਸਿੰਘ ਭੁੱਲਰ ਅਤੇ ਹੈਂਡਬਾਲ ਸੈਕਟਰੀ ਸ: ਬਲਵੰਤ ਸਿੰਘ ਜ਼ਿਲ•ਾ ਖੇਡ ਅਫ਼ਸਰ ਫ਼ਾਜ਼ਿਲਕਾ ਦੀ ਹਾਜ਼ਰੀ ਵਿੱਚ ਇੱਕ ਭਰਵੀਂ ਮੀਟਿੰਗ ਵਿੱਚ ਲਿਆ ਗਿਆ । ਹੈਂਡਬਾਲ ਖੇਡ ਨੂੰ ਪ੍ਰਫੁਲਿਤ ਕਰਨ ਲਈ ਸਾਰੇ ਅਹੁਦੇਦਾਰਾਂ ਵੱਲੋਂ ਸਰਗਰਮੀ ਨਾਲ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਅਹਿਦ ਲਿਆ ਗਿਆ ।

Related Articles

Back to top button