Ferozepur News

ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਮੁੱਦਕੀ ਹੋਏ ਡੀ ਟੀ ਐਫ ਜਥੇਬੰਦੀ ਵਿੱਚ ਹੋਏ ਸ਼ਾਮਲ

ਇੱਕ ਦਹਾਕੇ ਤੱਕ ਐੱਸ ਐੱਸ ਏ ਰਮਸਾ ਦੀ ਅਗਵਾਈ ਕਰਦੇ ਹੋਏ ਲੜੇ ਸੰਘਰਸ਼

ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਮੁੱਦਕੀ ਹੋਏ ਡੀ ਟੀ ਐਫ ਜਥੇਬੰਦੀ ਵਿੱਚ ਹੋਏ ਸ਼ਾਮਲ
ਇੱਕ ਦਹਾਕੇ ਤੱਕ ਐੱਸ ਐੱਸ ਏ ਰਮਸਾ ਦੀ ਅਗਵਾਈ ਕਰਦੇ ਹੋਏ ਲੜੇ ਸੰਘਰਸ਼
ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਮੁੱਦਕੀ ਹੋਏ ਡੀ ਟੀ ਐਫ ਜਥੇਬੰਦੀ ਵਿੱਚ ਹੋਏ ਸ਼ਾਮਲ
ਫਿਰੋਜ਼ਪੁਰ 22 ਮਾਰਚ, 2021: ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ ਸਾਈਆਂ ਵਾਲਾ ਅਤੇ ਸਕੱਤਰ ਬਲਰਾਮ ਸ਼ਰਮਾ ਦੀ ਅਗਵਾਈ ਵਿੱਚ ਅਤੇ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੀ ਹਾਜ਼ਰੀ ਵਿੱਚ ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦਿਦਾਰ ਸਿੰਘ ਮੁੱਦਕੀ ਫਿਰੋਜ਼ਪੁਰ ਵਿਖੇ ਜਥੇਬੰਦੀ ਵਿੱਚ ਸ਼ਾਮਲ ਹੋਏ।  ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਸਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਇੱਕ ਦਹਾਕਾ ਐੱਸ ਐੱਸ ਰਮਸਾ ਯੂਨੀਅਨ ਵਿੱਚ ਲਾਮਿਸਾਲ ਸੰਘਰਸ਼ ਦੀ ਅਗਵਾਈ ਕੀਤੀ ਅਤੇ ਹੁਣ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਫਿਰੋਜ਼ਪੁਰ ਦੀ ਮੁੱਢਲੀ ਮੈਂਬਰਸ਼ਿਪ ਲੈ ਕੇ ਜੱਥੇਬੰਦੀ ਵਿਚ ਸ਼ਾਮਲ ਹੋਏ ਹਨ । ਜੱਥੇਬੰਦੀ ਵਿੱਚ  ਸ਼ਾਮਲ ਹੋਣ ਉਪਰੰਤ ਦੀਦਾਰ ਸਿੰਘ ਮੁੱਦਕੀ ਨੇ ਕਿਹਾ ਕਿ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਚੱਲ ਰਹੀ ਡੀ ਟੀ ਐੱਫ ਅਧਿਆਪਕ ਹਿੱਤਾਂ ਅਤੇ ਲੋਕ ਹਿੱਤਾਂ ਲਈ ਦਰੁਸਤ ਲੀਹਾਂ ਤੇ ਲੜਨ ਵਾਲੀ ਜਥੇਬੰਦੀ ਹੋਣ  ਕਾਰਨ ਅੱਜ ਅਸੀਂ  ਫਿਰੋਜ਼ਪੁਰ  ਵਿਖੇ  ਜਿਲ੍ਹਾ  ਪੱਧਰ  ਤੇ ਜੱਥੇਬੰਦੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ  ਹੈ। ਉਨ੍ਹਾਂ  ਜੱਥੇਬੰਦੀ ਨੂੰ  ਵਿਸ਼ਵਾਸ਼ ਦਵਾਉਦਿਆਂ ਕਿਹਾ ਕਿ ਅਸੀ ਜੱਥੇਬੰਦੀ ਦੇ ਵਿਧਾਨ  ਅਤੇ ਨਿਯਮਾਂ  ਦੀ ਪਾਲਣਾ ਕਰਦੇ ਹਮੇਸ਼ਾ ਜੱਥੇਬੰਦੀ ਦੇ ਵਧਾਰੇ ਲਈ ਕਾਰਜ਼ਸ਼ੀਲ ਰਹਾਂਗੇ। ਸਾਂਝਾ ਅਧਿਆਪਕ ਮੰਚ ਦੇ ਆਗੂ ਸਰਬਜੀਤ ਸਿੰਘ ਭਾਵੜਾ, ਮਲਕੀਤ ਹਰਾਜ਼, ਗੁਰਜੀਤ ਸੋਢੀ,ਹਰਜੀਤ ਸਿੱਧੂ, ਲਖਵਿੰਦਰ ਸਿੰਘ ਸਿਮਕ ਨੇ ਮੁੱਦਕੀ ਦੇ ਡੀ ਟੀ ਐੱਫ ਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਆਸ ਕੀਤੀ ਕਿ ਸਾਥੀ ਸਰਕਾਰ ਦੀਆਂ ਨਵੀਂ  ਸਿੱਖਿਆ  ਨੀਤੀ 2020, ਮਿਡਲ਼ ਸਕੂਲਾਂ  ਨੂੰ ਬੰਦ ਕਰਨ , ਸਰਕਾਰੀ ਸਕੂਲਾਂ  ਵਿੱਚ ਪ੍ਰੋਜੈਕਟਾਂ ਅਧੀਨ ਚਲਾਈ ਜਾ ਰਹੀ ਸਿੱਖਿਆ  ਨੂੰ  ਬੰਦ ਕਰਵਾਉਣ ਲਈ ਅਤੇ ਅਫਸਰਸ਼ਾਹੀ ਦੇ ਦਾਬੇ ਵਿੱਰੁੱਧ ਸੰਘਰਸ਼ ਨੂੰ  ਮਘਾਈ ਰੱਖਣਗੇ।ਸੀ ਪੀ ਐੱਫ ਯੂਨੀਅਨ ਤੋਂ ਜਗਸੀਰ ਸਿੰਘ ਭਾਂਗਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।
ਇਸ ਮੌਕੇ ਕੁਲਦੀਪ ਸਿੰਘ, ਜਸਪ੍ਰੀਤ ਪੁਰੀ,ਤਲਵਿੰਦਰ ਸਿੰਘ, ਦਰਸ਼ਨ ਸਿੰਘ ਭੁੱਲਰ, ਲਖਵੀਰ ਡੋਡ, ਬਲਰਾਮ ਸ਼ਰਮਾਂ, ਅਵਤਾਰ ਪੁਰੀ, ਰਤਨਦੀਪ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ, ਰਮਾਂ ਕਾਂਤ, ਰਾਜੇਸ਼ ਧੀਗਰਾ, ਗੁਰਪ੍ਰੀਤ ਮੱਲੋਕੇ, ਗੁਰਦੇਵ ਭਾਗੋਕੇ, ਵਿਸ਼ਾਲ ਗੁਪਤਾ, ਸੁਖਵਿੰਦਰ ਸਿੰਘ, ਵਿਸ਼ਾਲ ਕੁਮਾਰ, ਹਰਪ੍ਰੀਤ ਸਿੰਘ, ਰਖਵੰਤ ਸਿੰਘ, ਉਡੀਕ ਚੰਦ, ਦਿਨੇਸ਼ ਕੁਮਾਰ, ਗੌਰਵ, ਸੰਜੀਵ, ਨਵਿੰਦਰ ਕੁਮਾਰ, ਵਿਨੋਦ ਕੁਮਾਰ, ਕੁਲਦੀਪ ਸਿੰਘ, ਸੁਮਿਤ, ਰਾਜੇਸ਼ ਗਰੋਵਰ ਆਦਿ ਹਾਜ਼ਰ ਸਨ |

Related Articles

Leave a Reply

Your email address will not be published. Required fields are marked *

Back to top button