Ferozepur News

ਸ. ਪਰਗਟ ਸਿੰਘ ਬਰਾੜ ਨੇ ਸੰਭਾਲਿਆ ਜ਼ਿਲਾ ਸਿੱਖਿਆ ਅਫਸਰ(ਸੈ.ਸਿ.) ਦਾ ਚਾਰਜ

ਫਾਜ਼ਿਲਕਾ 4 ਜਨਵਰੀ (ਵਿਨੀਤ ਅਰੋੜਾ) ਪੰਜਾਬ ਸਿੱਖਿਆ ਵਿਭਾਗ ਵਿੱਚ ਅੱਜ ਕੱਲ ਵੱਡੇ ਪੱਧਰ ਦੇ ਬੱਦਲੀਆਂ ਦਾ ਦੋਰ ਚੱਲ ਰਿਹਾ ਹੈ। ਆਏ ਰੋਜ ਅਧਿਆਪਕਾਂ ਦੀਆਂ ਬਦਲੀ ਦੀਆਂ ਲਿਸਟਾ ਆ ਰਹਿੰਆ ਹਨ। ਇਸੇ ਲੱੜੀ ਤਹਿਤ ਸਿੱਖਿਆ ਵਿਭਾਗ ਵੱਲੋ ਅੱਜ ਪੀ.ਈ.ਐਸ. (ਸਕੂਲ ਅਤੇ ਇੰਸਪੈਕਸਨ) ਗਰੂਪ ਦੇ ਅਧਿਕਾਰੀਆਂ ਦੀਆਂ ਵੱਡੇ ਪੱਧਰ ਤੇ ਬੱਦਲੀਆਂ ਕੀਤੀਆਂ ਗਈਆਂ ਅਤੇ ਕਈ ਅਧਿਕਾਰੀਆਂ ਨੁੰ ਐਡਜੱਸਟਮੈਟ ਤੇ ਵੀ ਲਗਾਇਆ ਗਿਆ।
ਅੱਜ ਬਾਅਦ ਦੁਪਹਿਰ ਫਾਜ਼ਿਲਕਾ ਵਿਖੇ ਸ. ਪਰਗਟ ਸਿੰਘ ਬਰਾੜ ਨੇ ਬਤੋਰ ਜ਼ਿਲ•ਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਅਤੇ ਸੰਦੀਪ ਕੁਮਾਰ ਧੂੜੀਆ ਨੇ ਬਤੋਰ ਜ਼ਿਲ•ਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) (ਵਾਧੂ ਚਾਰਜ) ਆਪਣਾ ਕਾਰਜਭਾਰ ਸੰਭਾਲ ਲਿਆ। ਸ. ਪਰਗਟ ਸਿੰਘ ਬਰਾੜ ਇਥੇ ਆਉਣ ਤੋ ਪਹਿਲਾਂ ਜ਼ਿਲ•ਾ ਫਿਰੋਜਪੁਰ ਵਿਖੇ ਬਰੋਤ ਡਿਪਟੀ ਡੀ.ਈ.À. (ਐ.ਸਿ.) ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਅਤੇ ਇਸ ਦੇ ਨਾਲ ਨਾਲ ਹੀ ਨਵੰਬਰ 2016 ਤੋ ਡੀ.ਈ.À. (ਐ.ਸਿ.) ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ। ਸ. ਬਰਾੜ ਇਕ ਚੰਗੇ ਅਤੇ ਮਿਲਣਸਾਰ ਅਧਿਕਾਰੀ ਦੇ ਤੋਰ ਤੇ ਜਾਣੇ ਜਾਂਦੇ ਹਨ। ਜ਼ਿਲ•ਾ ਫਿਰੋਜਪੁਰ ਵਿਖੇ ਆਪਣੇ ਕਾਰਜਕਾਲ ਤੇ ਦੋਰਾਣ ਸ. ਬਰਾੜ ਨੇ ਸਿੱਖਿਆ ਦੇ ਖੇਤਰ ਵਿੱਚ ਕਈ ਉਸਾਰੂ ਕੰਮ ਕੀਤੇ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ਦੀਆਂ ਨਵੀਂਆ ਲੀਹਾਂ ਤੇ ਪਾਇਆ। ਸੱਤ ਸਾਲ ਸਰਕਾਰੀ ਸੀ. ਸੈ.ਸਕੂਲ ਸਾਈਆਂਵਾਲਾ ਵਿਖੇ ਬਤੋਰ ਇੰਗਲਿਸ਼ ਅਧਿਆਪਕ ਸੋ ਫੀ ਸਦੀ ਨਤੀਜਾ ਦੇਣ ਵਾਲੇ ਸ. ਬਰਾੜ ਦੇ ਇਹਨਾਂ ਕੰਮਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋ ਇਹਨਾਂ ਨੂੰ ਸਟੇਟ ਪ੍ਰਸੰਸ਼ਾ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਫਾਜ਼ਿਲਕਾ ਵਿਖੇ ਸਾਡੇ ਪੱਤਰਕਾਰ ਵਿਨੀਤ ਕੁਮਾਰ ਅਰੋੜਾ ਨਾਲ ਗੱਲਬਾਤ ਕਰਦੇ ਸ. ਬਾਰੜ ਨੇ ਕਿਹਾ ਕਿ ਇਸ ਨਵੀਂ ਜਿੰਮੇਵਾਰੀ ਨੂੰ ਉਹ ਪੂਰੀ ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰਾ ਕਰਨਗੇ।

Related Articles

Back to top button