Ferozepur News

ਐਸ ਬੀ ਐਸ ਕੈਂਪਸ ਦੇ ਸਕੂਲ ਵਿੰਗ ਦੀ ਪ੍ਰਵੇਸ਼ ਪ੍ਰੀਖਿਆ 12 ਅਪ੍ਰੈਲ ਨੂੰ

ਐਸ ਬੀ ਐਸ ਕੈਂਪਸ ਦੇ ਸਕੂਲ ਵਿੰਗ ਦੀ ਪ੍ਰਵੇਸ਼ ਪ੍ਰੀਖਿਆ 12 ਅਪ੍ਰੈਲ ਨੂੰ

FON LOGO
ਫਿਰੋਜ਼ਪੁਰ :- ਸਥਾਨਕ ਸਰਕਾਰੀ ਤਕਨੀਕੀ ਸਿੱਖਿਆ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿੱਚ ਡਾਇਰੈਕਟਰ ਡਾ. ਟੀ ਐਸ  ਸਿੱਧੂ ਦੀ ਅਗਵਾਈ ਹੇਠ ਚੱਲ ਰਹੇ ਸਕੂਲ ਵਿੰਗ ਵਿੱਚ  +੧ ਅਤੇ +੨ ਨਾਨ-ਮੈਡੀਕਲ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਮਿਤੀ 12-04-2015  ਨੂੰ  ਕੈਂਪਸ ਵਿਖੇ ਹੋ ਰਹੀ ਹੈ।ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਸ਼ਰਮਾ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸੀਮਤ ਸੀਟਾਂ ਵਾਸਤੇ ਦਾਖਲਾ ਫਾਰਮ ਜਮ੍ਹਾ ਕਰਾਉਣ ਦੀ ਆਖਰੀ ਮਿਤੀ 10 ਅਪ੍ਰੈਲ ਹੈ।

ਡਾ. ਸਿੱਧੂ ਨੇ ਦੱਸਿਆ ਕਿ ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਫੀਸ ਲੈ ਕੇ ਸੰਸਥਾ ਵੱਲੋਂ ਮਿਆਰੀ  ਸਿੱਖਿਆ ਮੁਹੱਈਆ ਕਰਵਾਉਣ ਦੇ ਉਪਰਾਲੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਵੱਡੀ ਗਿਣਤੀ ਵਿੱਚ ਯੋਗ ਵਿਦਿਆਰਥੀ ਇਸ ਦਾ ਲਾਭ ਲੈ ਰਹੇ ਹਨ।

Related Articles

Back to top button