Ferozepur News

ਸੁਤੇ ਪਏ ਸਰਕਾਰੀ ਤੰਤਰ ਨੂੰ ਜਗਾਉਣ ਲਈ ਪੀਪੇ ਖੜਕਾ ਕੀਤਾ ਰੋਸ਼ ਪ੍ਰਦਰਸ਼ਨ

ਮਿਤੀ 23 ਫਰਵਰੀ 2017(ਚੰਡੀਗੜ) ਪੰਜਾਬ ਦਾ ਸਰਕਾਰੀ ਤੰਤਰ ਇਸ ਸਮੇ ਕੁੰਬਕਰਨੀ ਨੀਂਦ ਸੁੱਤਾ ਪਿਆ ਹੈ ਕਿਉਂਕਿ ਪੰਜਾਬ ਦੀ ਨੋਜਵਾਨੀ ਸੜਕਾਂ ਤੇ ਹੈ,ਪਰ ਅਫ਼ਸਰਸ਼ਾਹੀ ਚੁੱਪ ਵਟੀ ਬੈਠੀ ਹੈ।ਇਸ ਕੁੰਬਕਰਨੀ ਨੀਂਦ ਤੋ ਜਗਾਉਣ ਲਈ ਅੱਜ ਠੇਕਾ ਮੁਲਾਜਮਾਂ ਵਲੋ ਜਿਲ•ਾ ਪੱਧਰ ਤੇ ਖਾਲੀ ਪੀਪੇ ਖੜਕਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਖਾਲੀ ਪੀਪੇ ਖੜਕਾ ਕੇ ਅਫ਼ਸਰਸ਼ਾਹੀ ਨੂੰ ਇਹ ਸੰਕੇਤ ਦਿੱਤਾ ਗਿਆ ਕਿ ਨੋਜਵਾਨਾਂ ਦਾ ਜੋਸ਼ ਅਤੇ ਹੋਂਸਲੇ ਟੁੱਟਣ ਵਾਲੇ ਨਹੀ ਹਨ ਅਤੇ ਇਹ ਰੋਸ਼ ਵੱਡੇ ਲੋਕ ਰੋਹ ਦਾ ਰੂਪ ਧਾਰਨ ਕਰੇਗਾ ਜਿਸ ਦੀ ਸਮੂਚੀ ਜਿੰਮੇਵਾਰੀ ਮੁੱਖ ਸਕੱਤਰ ਪੰਜਾਬ ਦੀ ਹੋਵੇਗੀ।ਕਿਊਕਿ ਮੋਜੂਦਾ ਸਮੇ ਵਿਚ ਪੰਜਾਬ ਵਿੱਚ ਹਰ ਪਾਸੇ ਪ੍ਰਦਰਸ਼ਨ ਹੋ ਰਹੇ ਹਨ ਪਰ ਮੁੱਖ ਸਕੱਤਰ ਪੰਜਾਬ ਵਲੋਂ ਇਹਨਾ ਮੁਲਾਜਮਾਂ ਨਾਲ ਗੱਲਬਾਤ ਕਰਨ ਲਈ ਸਮਾਂ ਨਹੀ ਹੈ ਅਤੇ ਉਹ ਡੰਗ ਟਪਾਉ ਨੀਤੀ ਤਹਿਤ ਸਿਰਫ ਮੀਟਿੰਗ ਦਾ ਲਾਰਾ ਹੀ ਦੇ ਰਹੇ ਹਨ।
ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਵੱਖ ਵੱਖ ਜਥੇਬੰਦੀਆ ਦੇ ਮੁਲਾਜ਼ਮ ਡਿਪਟੀ ਕਮਿਸ਼ਨ ਦੇ ਦਫਤਰ ਦੇ ਬਾਹਰ ਇਕੱਠੇ ਹੋਏ ਤੇ ਰੋਸ ਪ੍ਰਦਰਸ਼ਨ ਤੋਂ ਡਿਪਟੀ ਕਮਿਸ਼ਨਰ ਨੂੰ ਮੁੱਖ ਸਕੱਤਰ ਦੇ ਨਾਮ ਅਲਟੀਮੇਟਮ ਦਿੱਤਾ। ਅੱਜ ਜ਼ਿਲ•ਾ ਜਲੰਧਰ, ਲੁਧਿਆਣਾ, ਬਠਿੰਡਾ, ਮੋਹਾਲੀ, ਗੁਰਦਾਸਪੁਰ ਤੇ ਪਟਿਆਲਾ ਜ਼ਿਲ਼ਿ•ਆ ਵਿਚ ਸਰਕਾਰ ਦੀ ਅਰਥੀ ਫੂਕੀ ਗਈ। ਇਸ ਉਪਰੰਤ ਵੱਖ ਵੱਖ ਆਗੂਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਐਕਟ ਪਾਸ ਹੋਣ ਦੇ ਬਾਵਜੂਦ ਵੀ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਰਹੀ ਹੈ। ਉਨ•ਾ ਕਿਹਾ ਕਿ ਸਰਕਾਰ ਨੇ 1,13,000 ਨੋਕਰੀਆ ਦੇਣ ਦਾ ਦਾਅਵਾ ਕੀਤਾ ਸੀ ਪ੍ਰੰਤੂ ਬੀਤੇ 10 ਸਾਲਾਂ ਦੋਰਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਨੋਕਰੀ ਤੌਂ ਧੱਕੇ ਨਾਲ ਕੱਢਿਆ ਹੈ ਜਿਸ ਦੀ ਮਿਸਾਲ ਸੁਵਿਧਾ ਮੁਲਾਜ਼ਮ ਹਨ ਜਿੰਨ•ਾ ਨੂੰ 12 ਸਾਲ ਕੰਮ ਕਰਨ ਤੋਂ ਬਾਅਦ ਰੈਗੂਲਰ ਕਰਨ ਦੀ ਬਜਾਏ ਨੋਕਰੀ ਤੋਂ ਕੱਢ ਦਿੱਤਾ ਗਿਆ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂ ਸੱਜਣ ਸਿੰਘ,ਵਰਿੰਦਰ ਸਿੰਘ, ਅਸ਼ੀਸ਼ ਜੁਲਾਹਾ, ਰਜਿੰਦਰ ਸਿੰਘ, ਰਵਿੰਦਰ ਸਿੰਘ, ਅਮਿੰ੍ਰਤਪਾਲ ਸਿੰਘ,ਪ੍ਰਵੀਨ ਸ਼ਰਮਾਂ, ਕਮਲਜੀਤ ਚੋਹਾਨ, ਰਾਕੇਸ਼ ਕੁਮਾਰ ਤੇ ਸਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਜ਼ਾਣ ਬੁੱਝ ਕੇ ਮੁਲਾਜ਼ਮਾਂ ਦੀਆ ਮੰਗਾਂ ਤੋਂ ਟਾਲਾ ਵੱਟ ਰਹੀ ਹੈ, ਉਨ•ਾਂ ਕਿਹਾ ਕਿ ਚੋਂਣ ਕਮਿਸ਼ਨ ਵੱਲੋਂ ਦੋ ਵਾਰ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਮੁੱਖ ਸਕੱਤਰ ਮੁਲਾਜ਼ਮਾਂ ਦੀਆ ਮੰਗਾਂ ਵੱਲ ਧਿਆਨ ਨਹੀ ਦੇ ਰਹੇ।ਉਨ•ਾਂ ਕਿਹਾ ਕਿ ਸਰਕਾਰ ਕਿਸੇ ਅਣਹੋਣੀ ਦਾ ਇੰਤਜ਼ਾਰ ਕਰ ਰਹੀ ਹੈ।
ਉਨਾਂ• ਨੇ ਕਿਹਾ ਕਿ ਮੁੱਖ ਸਕੱਤਰ ਪੰਜਾਬ ਕੋਲ 10 ਮਿੰਟ ਦਾ ਵੀ ਸਮਾਂ ਨਹੀ ਹੈ ਕਿ ਉਹ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਨ•ਾਂ ਦੀਆ ਮੰਗਾਂ ਲਾਗੂ ਕਰਨ ਲਈ ਅਧਿਕਾਰੀਆ ਨੂੰ ਨਿਰਦੇਸ਼ ਦੇ ਸਕਣ।ਉਨਾਂ• ਕਿਹਾ ਕਿ ਐਕਟ ਪਾਸ ਹੋਣ ਅਤੇ ਚੋਂਣ ਕਮਿਸ਼ਨ ਦੀ ਮਨਜੂਰੀ ਬਾਵਜੂਦ ਮੁਲਾਜ਼ਮਾਂ ਦੀਆ ਮੰਗਾਂ ਦਾ ਹੱਲ ਨਾ ਕਰਨਾ ਸਰਕਾਰ ਲਈ ਸ਼ਰਮਨਾਕ ਗੱਲ ਹੈ।ਉਨ•ਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਚੰਡੀਗੜ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ 11ਵੇਂ ਦਿਨ ਵੀ ਜ਼ਾਰੀ ਹੈ ਅਤੇ ਹੁਣ ਨਾਲ ਹੀ ਮੁਲਾਜ਼ਮ 28 ਫਰਵਰੀ ਤੋਂ ਸਮੂਹਿਕ ਰੂਪ ਵਿਚ 251 ਆਗੂ ਇਕੋ ਸਮੇਂ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨਾਂ• ਕਿਹਾ ਕਿ ਸਰਕਾਰ ਨੇ ਟਾਲ ਮਟੋਲ ਦੀ ਨੀਤੀ ਜੇਕਰ ਇੰਜ ਹੀ ਜ਼ਾਰੀ ਰੱਖੀ ਤਾਂ ਮੁਲਾਜ਼ਮ ਕਿਸੇ ਸਮੇਂ ਵੀ ਮਰਨ ਵਰਤ ਸ਼ੁਰੂ ਕਰ ਸਕਦੇ ਹਨ ਇਸ ਦੋਰਾਨ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੂਰਨ ਰੂਪ ਵਿਚ ਮੁੱਖ ਸਕੱਤਰ ਪੰਜਾਬ ਤੇ ਪੰਜਾਬ ਸਰਕਾਰ ਦੀ ਹੋਵੇਗੀ।ਉਨ•ਾਂ ਦੱਸਿਆ ਕਿ ਅੱਜ ਵੱਖ ਵੱਖ ਜਥੇਬੰਦੀਆ ਦੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਤੋਂ ਸੰਦੀਪ ਬੱਧਣ, ਮਿਡ ਡੇ ਮੀਲ ਕਰਮਚਾਰੀ ਯੂਨੀਅਨ ਤੋਂ ਰਾਜੇਸ਼ ਵਾਟਸ,ਮਨਰੇਗਾ ਕਰਮਚਾਰੀ ਯੂਨੀਅਨ ਤੋਂ ਹਰਪ੍ਰੀਤ ਸਿੰਘ , ਚਿੜੀਆਘਰ ਤੋਂ ਰਜਿੰਦਰ ਸਿੰਘ, ਰੂਰਲ ਹੈਲਥ ਫਾਰਮਾਸਿਸ਼ਟ ਤੋਂ ਆਸ਼ੀਸ਼ ਸ਼ਰਮਾ ਤੇ ਸੁਵਿਧਾ ਕਰਮਚਾਰੀ ਯੂਨੀਅਨ ਤੋਂ ਸੁੱਖਜਿੰਦਰ ਸਿੰਘ ਨੇ ਭੁੱਖ ਹੜਤਾਲ ਕੀਤੀ।
ਮੁੱਖ ਮੰਗਾਂ:-1. ਵਿਧਾਨ ਸਭਾ ਵਿਚ ਪਾਸ ਕੀਤੇ ਐਕਟ ਮੁਤਾਬਿਕ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਆਰਡਰ ਜ਼ਾਰੀ ਕੀਤੇ ਜਾਣ।
2. ਸੁਵਿਧਾ ਮੁਲਾਜ਼ਮਾਂ ਨੂੰ ਤੁਰੰਤ ਨੋਕਰੀ ਤੇ ਬਹਾਲ ਕੀਤਾ ਜਾਵੇ।
3. ਸੰਘਰਸ਼ ਦੋਰਾਨ ਮੁਲਾਜ਼ਮਾਂ ਤੇ ਪਾਏ ਪੁਲਿਸ ਕੇਸ ਰੱਦ ਕੀਤੇ ਜਾਣ।
4. ਕੁੱਕ ਕਮ ਹੈਲਪਰ ਦੇ ਮਾਣਭੱਤੇ ਵਿਚ 500 ਰੁਪਏ ਦਾ ਕੀਤਾ ਵਾਧਾ ਤੁਰੰਤ ਜ਼ਾਰੀ ਕੀਤਾ ਜਾਵੇ।
5. ਪੇ ਕਮਿਸ਼ਨ ਨੂੰ ਸਟਾਫ ਤੇ ਬਜ਼ਟ ਦਿੱਤਾ ਜਾਵੇ।

Related Articles

Back to top button