Ferozepur News

ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ

ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ
– ਦੇਸ਼ ਭਰ ਤੋਂ ਲੋਕਾਂ ਪਹੁੰਚ ਕੀਤਾ ਸ਼ਹੀਦੀ ਸਮਾਰਕਾਂ &#39ਤੇ ਸਿਜ਼ਦਾ
– ਬਸੰਤੀ ਰੰਗ &#39ਚ ਰੰਗਿਆ ਫ਼ਿਰੋਜ਼ਪੁਰ ਤੇ ਗੂੰਜੇ ਇਨਕਲਾਬ ਦੇ ਨਾਅਰੇ
– ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਜਾਗਰੁਕਤਾ ਮਾਰਚ

???????????????????????????????

ਫ਼ਿਰੋਜ਼ਪੁਰ, 28 ਸਤੰਬਰ (Harish Monga)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਹੁਸੈਨੀ ਵਾਲਾ ਸਮਾਰਕ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕਾਫ਼ਲਿਆਂ ਦੇ ਰੂਪ &#39ਚ ਪਹੁੰਚੇ ਲੋਕਾਂ ਦੇ ਸਿਰਾਂ &#39ਤੇ ਬਸੰਤੀ ਰੰਗ ਦੀਆਂ ਦਸਤਾਰਾਂ ਸਜੀਆਂ ਹੋਈਆਂ ਸਨ ਤੇ ਇਨਕਲਾਬ ਜਿੰਦਾਬਾਦ ਦੇ ਅਕਾਸ਼ ਗੂੰਜਾਊ ਨਾਅਰੇ ਗੂੰਜ ਰਹੇ ਸਨ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਮਨਾਏ ਗਏ ਸਮਾਗਮਾਂ ਦੌਰਾਨ ਪਹਿਲਾਂ ਗੁਰਦੁਆਰਾ ਸਾਰਾਗੜ•ੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਬਾਬਾ ਬਲੰਬਰ ਸਿੰਘ ਵਲੋਂ ਸ਼ਬਦ ਕੀਰਤਨ ਤੇ ਕਥਾ ਪ੍ਰਵਚਨ ਕਰਦਿਆਂ ਸੰਗਤ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਇਸ ਉਪਰੰਤ ਮੋਟਰਸਾਇਕਲ ਜਾਗਰੁਕਤਾ ਮਾਰਚ ਕੱਢਿਆ ਗਿਆ, ਜਿਸ ਵਿਚ ਸੈਂਕੜੇ ਨੌਜਵਾਨ ਸ਼ਾਮਿਲ ਹੋਏ, ਜਿਨ•ਾਂ ਦੇ ਸਿਰਾਂ &#39ਤੇ ਬਸੰਤੀ ਰੰਗ ਦੀਆਂ ਦਸਤਾਰਾਂ ਸਜੀਆਂ ਹੋਈਆਂ ਸਨ ਤੇ ਉਹ ਸ਼ਹੀਦਾਂ ਦੀ ਸੋਚ ਦਾ ਪ੍ਰਗਟਾਵਾ ਕਰਦੇ ਇਨਕਲਾਬ ਜਿੰਦਾਬਾਦ ਦੇ ਜੋਸ਼ੀਲੇ ਨਾਅਰੇ ਲਗਾ ਛਾਉਣੀ ਸ਼ਹਿਰ ਦੇ ਬਾਜ਼ਾਰਾਂ &#39ਚ ਲੰਘੇ। ਮੋਟਰਸਾਇਕਲ ਜਾਗਰੁਕਤਾ ਮਾਰਚ ਨੂੰ ਐਸ. ਪੀ. ਐਚ. ਕੇਤਨ ਪਾਟਿਲ ਅਤੇ ਐਸ. ਡੀ. ਐਮ. ਸੰਦੀਪ ਗੜ•ਾ ਵੱਲੋਂ ਬਸੰਤੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ, ਜਿਸ ਦਾ ਗਰਮਜੋਸ਼ੀ ਨਾਲ ਸਵਾਗਤ ਕਾਂਗਰਸ ਵੱਲੋਂ ਜ਼ਿਲ•ਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਦੀ ਅਗਵਾਈ ਯੂਥ ਕਾਂਗਰਸ ਸੂਬਾ ਸਕੱਤਰ ਸੁਖਜਿੰਦਰ ਸਿੰਘ ਆਰਿਫ਼ ਕੇ, ਹਲਕਾ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਬਲਬੀਰ ਸਿੰਘ ਬਾਠ, ਦਲਜੀਤ ਸਿੰਘ ਦੁਲਚੀ ਕੇ, ਧਰਮਜੀਤ ਸਿੰਘ ਹੌਂਡਾ ਵਾਲੇ, ਬਿੱਟੂ ਸਾਂਘਾ ਆਦਿ ਕਾਂਗਰਸੀ ਆਗੂਆਂ, ਸ਼ਹੀਦ ਪਾਇਲਟ ਰਾਕੇਸ਼ ਕੰਬੋਜ ਚੌਂਕ &#39ਤੇ, ਮਾਨਵ ਮੰਦਰ ਸਕੂਲ ਦੇ ਬੱਚਿਆਂ ਤੇ ਸਟਾਫ਼ ਨੇ, ਨਾਮਦੇਵ ਚੌਂਕ &#39ਚ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਬੁੱਤ ਉੱਪਰ ਭਾਜਪਾ ਆਗੂਆਂ ਨੇ ਜ਼ਿਲ•ਾ ਉੱਪ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੋੜਾਂਵਾਲੀ ਅਤੇ ਸ਼ਹਿਰੀ ਪ੍ਰਧਾਨ ਦਵਿੰਦਰ ਬਜਾਜ ਦੀ ਅਗਵਾਈ ਹੇਠ, ਸ਼ਹੀਦ ਊਧਮ ਸਿੰਘ ਚੌਂਕ ਤੋਂ ਅਕਾਲੀ ਦਲ ਵੱਲੋਂ ਬੀ. ਸੀ. ਵਿੰਗ ਦੇ ਪੰਜਾਬ ਉਪ ਪ੍ਰਧਾਨ ਸੁਖਚੈਨ ਸਿੰਘ ਲਾਇਲਪੁਰੀ ਅਤੇ ਸੁਖਮੰਦਰ ਸਿੰਘ ਲਾਡੂ ਦੀ ਅਗਵਾਈ ਹੇਠ, ਸਰਕਲ ਰੋਡ &#39ਤੇ ਮਹਿੰਦਰਾ ਮੋਟਰਸਾਇਕਲ ਏਜੰਸੀ ਵੱਲੋਂ ਚੇਅਰਮੈਨ ਤਰਸੇਮ ਸਿੰਘ ਅਤੇ ਮੁਲਤਾਨੀ ਗੇਟ ਵਿਖੇ ਲਾਈਨਜ਼ ਕਲੱਬ ਫ਼ਿਰੋਜ਼ਪੁਰ ਅਸ਼ੀਰਵਾਦ ਵੱਲੋਂ ਸੰਤੋਖ ਤੱਖੀ ਪਟਵਾਰੀ ਦੀ ਅਗਵਾਈ ਹੇਠ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਖੁਸ਼ੀ &#39ਚ ਲੱਡੂ ਵੰਡੇ ਤੇ ਪਟਾਕੇ ਚਲਾਏ। ਨੌਜਵਾਨਾਂ ਦਾ ਉਤਸ਼ਾਹ ਤੇ ਇਨਕਲਾਬ ਦੇ ਲੱਗ ਰਹੇ ਅਕਾਸ਼ ਗੂੰਜਾਊ ਨਾਅਰੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰ ਰਹੇ ਸਨ।

ਜਾਗਰੁਕਤਾ ਮਾਰਚ ਵਿਚ ਸ਼ਾਮਿਲ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਭਾਵੜਾ, ਰਾਜਬੀਰ ਸਿੰਘ ਵਕੀਲਾਂ ਵਾਲੀ, ਜੋਰਾ ਸਿੰਘ ਫ਼ਿਰੋਜ਼ਸ਼ਾਹ, ਲੋਕ ਚੇਤਨਾ ਮੰਚ ਬਲਾਕ ਮਮਦੋਟ ਪ੍ਰਧਾਨ ਸੁਖਰਾਜ ਸਿੰਘ ਭਾਵੜਾ, ਟੀਚਰ ਕਲੱਬ ਫ਼ਿਰੋਜ਼ਪੁਰ ਦੇ ਜਰਨਲ ਸਕੱਤਰ ਈਸ਼ਵਰ ਸ਼ਰਮਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਦੇ ਜ਼ਿਲ•ਾ ਜਨਰਲ ਸਕੱਤਰ ਕਿਸ਼ਨ ਚੰਦ ਜਾਗੋਵਾਲੀਆ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਰਾਜੀਵ ਹਾਂਡਾ, ਜਰਨਲ ਸਕੱਤਰ ਸੁਖਜਿੰਦਰ ਸਿੰਘ ਪਟੇਲ ਨਗਰ, ਬਿਜਲੀ ਮੁਲਾਜ਼ਮ ਯੂਨੀਅਨ ਸਰਕਲ ਪ੍ਰਧਾਨ ਬਲਕਾਰ ਸਿੰਘ ਭੁੱਲਰ ਜੀਰਾ, ਬਾਬਾ ਕਾਲਾ ਮਹਿਰ ਯੂਥ ਕਲੱਬ ਝੋਕ ਹਰੀ ਹਰ ਪ੍ਰਧਾਨ ਜਗਸੀਰ ਸਿੰਘ ਜੱਜ ਧਨੋਆ, ਈ. ਟੀ. ਟੀ. ਅਧਿਆਪਕ ਯੂਨੀਅਨ ਜ਼ਿਲ•ਾ ਪ੍ਰਧਾਨ ਗੁਰਜੀਤ ਸਿੰਘ ਸੋਢੀ, ਸਿੱਖਿਆ ਪ੍ਰੋਵਾਈਡਰ ਯੂਨੀਅਨ ਜ਼ਿਲ•ਾ ਪ੍ਰਧਾਨ ਜਸਬੀਰ ਸਿੰਘ, ਸਰਬਜੀਤ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਕੈਲਾਸ਼, ਮੁਲਾਜ਼ਮ ਆਗੂ ਅਨਿਲ ਆਦਮ, ਸ਼ਾਮ ਸੁੰਦਰ, ਨਾਰਦਨ ਰੇਲਵੇ ਮੈਨਜ਼ ਯੂਨੀਅਨ ਆਗੂ ਇੰਦਰਪਾਲ ਸਿੰਘ, ਬਾਬਾ ਜੀਵਨ ਸਿੰਘ ਕਲੱਬ ਝੋਕ ਹਰੀ ਹਰ ਪ੍ਰਧਾਨ ਭੋਲਾ ਗੋਰੀਆ, ਇੰਦਰਪਾਲ ਸਿੰਘ ਕੈਪਟਨ ਐਨ. ਸੀ. ਸੀ. ਗੌਰਮਿੰਟ ਸਕੂਲ, ਸਿਟੀ ਹਾਰਟ ਸਕੂਲ ਮਮਦੋਟ ਦੇ ਚੇਅਰਮੈਨ ਅਮਨ ਸ਼ਰਮਾ, ਐਸ. ਐਸ. ਏ. ਰਮਸਾ ਦਫ਼ਤਰ ਕਰਮਚਾਰੀ ਯੂਨੀਅਨ ਸੁਬਾ ਪ੍ਰੈਸ ਸਕੱਤਰ ਰਾਜਿੰਦਰ ਸਿੰਘ ਸੰਧਾ, ਭਾਜਪਾ ਮੰਡਲ ਪ੍ਰਧਾਨ ਕਿੱਕਰ ਸਿੰਘ ਕੁਤਬੇ ਵਾਲਾ, ਗਗਨਦੀਪ ਸਿੰਘ ਗੋਬਿੰਦ ਨਗਰ, ਆਮ ਆਦਮੀ ਪਾਰਟੀ ਆਗੂ ਹਰਪ੍ਰੀਤ ਸਿੰਘ ਮੋਹਰੇ ਵਾਲਾ, ਭਾਜਪਾ ਯੁਵਾ ਮੋਰਚਾ ਜ਼ਿਲ•ਾ ਉੱਪ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਸੰਧੂ, ਪੰਚਾਇਤ ਯੂਨੀਅਨ ਜ਼ਿਲ•ਾ ਪ੍ਰਧਾਨ ਸੁਖਵਿੰਦਰ ਸਿੰਘ ਬੁਲੰਦੇਵਾਲੀ, ਪ੍ਰੈਸ ਕਲੱਬ ਜ਼ੀਰਾ ਪ੍ਰਧਾਨ ਰਾਜੇਸ਼ ਢੰਡ ਕੌਂਸਲਰ, ਫੈਡਰੇਸ਼ਨ ਮਹਿਤਾ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਜਿਲ•ਾ ਪ੍ਰਧਾਨ ਭਗਵਾਨ ਸਿੰਘ ਦੜਿਆਲਾ, ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਜਿਲ•ਾ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ, ਸ਼ਹਿਰੀ ਪ੍ਰਧਾਨ ਮਨਪ੍ਰੀਤ ਸਿੰਘ ਖਾਲਸਾ, ਗੁਰੂ ਨਾਨਕ ਕਾਲਜ ਪ੍ਰਧਾਨ ਸੁਖਬੀਰ ਸਿੰਘ, ਕਿਸਾਨ ਯੂਨੀਅਨ ਉਗਰਾਹਾਂ ਬਲਾਕ ਜ਼ੀਰਾ ਪ੍ਰਧਾਨ ਸਾਰਜ ਸਿੰਘ ਬੰਬ, ਸਰਬਜੀਤ ਸਿੰਘ ਸਰਪੰਚ ਬੂਹ, ਐਨ. ਐਸ. ਐਸ. ਯੂਨਿਟ ਗੌਰਮਿੰਟ ਸਕੂਲ ਫ਼ਿਰੋਜ਼ਪੁਰ ਇੰਚਾਰਜ ਜਗਦੀਪ ਪਾਲ ਸਿੰਘ, ਰੋਟਰੀ ਕਲੱਬ ਤੂਤ ਪ੍ਰਧਾਨ ਗੁਰਮੀਤ ਸਿੰਘ ਸਿੱਧੂ, ਡੇਅਰੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਪ੍ਰਧਾਨ ਜਗਦੀਪ ਸਿੰਘ ਆਸਲ, ਕੰਪਿਊਟਰ ਟੀਚਰਜ਼ ਯੂਨਂਅਨ ਜ਼ਿਲ•ਾ ਪ੍ਰੈਸ ਸਕੱਤਰ ਗੁਰਬਖਸ਼ ਸਿੰਘ ਕਾਕੂ ਵਾਲਾ, ਬਾਬਾ ਬਿਧੀ ਚੰਦ ਪੋਲੀਟੈਕਨੀਕਲ ਕਾਲਜ ਡਾਇਰੈਕਟਰ ਪ੍ਰੇਮਪਾਲ ਸਿੰਘ ਢਿੱਲੋਂ, ਬਲਕਾਰ ਸਿੰਘ ਗਿੱਲ, ਐਸ. ਬੀ. ਐਸ. ਪੋਲੀਵਿੰਗ ਪ੍ਰਿੰਸੀਪਲ ਗਜ਼ਲਪ੍ਰੀਤ ਸਿੰਘ ਅਰਨੇਜਾ, ਐਸ. ਬੀ. ਐਸ. ਸਟੇਟ ਟੈਕਨੀਕਲ ਕੈਂਪਸ ਲੈਕਚਰਾਰ ਸੁਖਵੰਤ ਸਿੰਘ, ਨੌਜਵਾਨ ਸਭਾ ਪ੍ਰਧਾਨ ਪਰਮਜੀਤ ਸਿੰਘ ਪੰਮਾ ਉਸਮਾਨ ਵਾਲਾ, ਬੱਬੂ ਉਸਮਾਨ ਵਾਲਾ, ਯੁਵਕ ਸੇਵਾਵਾਂ ਕਲੱਬ ਬੱਗੇ ਕੇ ਪਿੱਪਲ ਆਦਿ ਜਥੇਬੰਦੀਆਂ ਦੇ ਆਗੂ ਸਾਥੀਆਂ ਸਮੇਤ ਸ਼ਹੀਦਾਂ ਨੂੰ ਸਿਜ਼ਦਾ ਕਰਨ ਪਹੁੰਚੇ। ਸ਼ਹੀਦੀ ਸਮਾਰਕਾਂ &#39ਤੇ ਸਿਜ਼ਦਾ ਕਰਦਿਆਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਆਗੂ ਪ੍ਰਿੰਸੀਪਲ ਪੀ. ਐਸ. ਸੰਧੂ, ਚੇਅਰਮੈਨ ਪਰਮਜੀਤ ਸਿੰਘ ਸੰਧੂ ਸੂਬਾ ਕਾਹਨ ਚੰਦ, ਵਰਿੰਦਰ ਸਿੰਘ ਵੈਰੜ ਉੱਪ ਪ੍ਰਧਾਨ ਨਗਰ ਪੰਚਾਇਤ ਮਮਦੋਟ, ਸ਼ੈਰੀ ਸੰਧੂ ਵਸਤੀ ਭਾਗ ਸਿੰਘ, ਕੁਲਬੀਰ ਸਿੰਘ ਖਾਰ•ਾ, ਰਵਿੰਦਰ ਸਿੰਘ ਭੂਰੇ ਖੁਰਦ, ਸਨਬੀਰ ਸਿੰਘ ਖਲਚੀਆਂ, ਬਲਕਰਨਜੀਤ ਸਿੰਘ ਹਾਜੀਵਾਲਾ, ਰਛਪਾਲ ਸਿੰਘ ਵਿਰਕ, ਬਲਕਰਨ ਸਿੰਘ ਜੰਗ, ਰੁਪਿੰਦਰ ਬਾਵਾ, ਜਗਮੀਤ ਸਿੰਘ ਮੱਲਵਾਲ, ਸੁਖਵਿੰਦਰ ਸਿੰਘ ਹੈਪੀ ਢਿੱਲੋਂ, ਸੁਖਜਿੰਦਰ ਸਿੰਘ ਸੰਧੂ ਕੁੱਲਗੜ•ੀ, ਤਰਨਜੀਤ ਸਿੰਘ ਆਦਿ ਨੇ ਸ਼ਹੀਦਾਂ ਦੇ ਬੁੱਤਾਂ &#39ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਸੁਸਾਇਟੀ ਆਗੂਆਂ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਸਮਾਗਮ ਦੌਰਾਨ ਸ਼ਹੀਦੀ ਸਮਾਰਕਾਂ &#39ਤੇ ਨੌਜਵਾਨਾਂ ਨੇ ਬਲਬੀਰ ਸਿੰਘ ਟੇਡੀਵਾਲਾ ਦੀ ਅਗਵਾਈ ਹੇਠ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ। ਇਸ ਮੌਕੇ ਕ੍ਰਾਂਤੀਕਾਰੀ ਸੱਥ ਵੱਲੋਂ ਇਨਕਲਾਬੀ ਨਾਟਕ ਵੀ ਖੇਡੇ ਗਏ, ਜਿਨ•ਾਂ ਨੇ ਸਮਾਜ &#39ਚ ਫੈਲੇ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਨਸ਼ੇ ਆਦਿ &#39ਤੇ ਕਰਾਰੀ ਚੋਟ ਕੀਤੀ।

Related Articles

Back to top button