Ferozepur News

ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਨੇ ਕੀਤੀ ਵਿਸੇਸ਼ ਮੀਟਿੰਗ

08FZR01ਫਿਰੋਜ਼ਪੁਰ 08 ਜੂਨ (ਏ.ਸੀ.ਚਾਵਲਾ) ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਦੀ ਇਕ ਮੀਟਿੰਗ ਪਿੰਡ ਜੀਵਾ ਭੈਡੀਆਂ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਸੁਪਰੀਮੋ ਮਨੋਹਰ ਲਾਲ ਚੇਅਰਮੈਨ ਨੇ ਕੀਤੀ। ਇਸ ਮੀਟਿੰਗ ਵਿਚ ਕਈ ਅਹਿਮ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਕਿਸਾਨਾਂ ਅਤੇ ਮਜ਼ਦੂਰ ਦੀ ਹਾਲਤ ਜੋ ਕਿ ਦਿਨੋ ਦਿਨ ਖਸਤਾ ਹੋ ਰਹੀ ਹੈ ਅਤੇ ਕਿਸਾਨ ਕਰਜੇ ਥੱਲੇ ਦੱਬ ਕੇ ਰਹਿ ਗਿਆ ਹੈ ਦੀ ਡੂੰਘੀ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਤੇ ਮਨੋਹਰ ਲਾਲ ਚੇਅਰਮੈਨ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਪਾਰਟੀ ਨੇ ਬੀੜਾ ਚੁੱਕਿਆ ਹੈ ਕਿਸਾਨ ਅਤੇ ਮਜ਼ਦੂਰਾਂ ਦੀ ਬੇਹਤਰੀ ਲਈ ਹੈ,ਪਰ ਕਿਸਾਨ ਦੀ ਹਾਲਤ ਇਸ ਵੇਲੇ ਬਹੁਤ ਹੀ ਜ਼ਿਆਦਾ ਖਰਾਬ ਹੋਈ ਪਈ ਹੈ। ਉਨ•ਾਂ ਨੇ ਕਿਹਾ ਕਿ ਕਰਜੇ ਥੱਲੇ ਦੱਬ ਕੇ ਰਹਿ ਗਏ ਮਜ਼ਦੂਰ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ। ਇਸ ਤਰ•ਾ ਛੋਟੇ ਕਿਸਾਨ ਮਜ਼ਦੂਰ ਛੋਟੇ ਵਪਾਰੀ ਦੁਕਾਨਦਾਰਾਂ ਚੱਕੀ ਦੇ ਦੋ ਪੂੜਾ ਵਿਚ ਪਿਸ ਕੇ ਰਹਿ ਗਿਆ ਹੈ। ਮਨੋਹਰ ਲਾਲ ਨੇ ਕਿਹਾ ਕਿ ਜੇਕਰ ਸਰਕਾਰ ਦੀ ਇਸ ਤਰ•ਾ ਦੀ ਪਾਲਸੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਕਿਸਾਨ ਅਤੇ ਮਜ਼ਦੂਰ ਅਤੇ ਆਮ ਆਦਮੀ ਦੀ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ। ਉਨ•ਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਆਨਾਂ ਵਿਚ ਕਹਿ ਰਹੇ ਹਨ ਕਿ ਚੰਗੇ ਦਿਨ ਆਉਣ ਵਾਲੇ ਹਨ ਉਡੀਕ ਕਰੋ, ਪਰ 1 ਸਾਲ ਤੋਂ ਜਿਆਦਾ ਸਮਾਂ ਹੋ ਗਿਆ ਮੋਦੀ ਸਰਕਾਰ ਬਣੀ ਹੋਏ ਹਾਲੇ ਤੱਕ ਤਾਂ ਕਿਸਾਨ ਵਾਸਤੇ ਚੰਗੇ ਦਿਨ ਆਏ ਨਹੀਂ ਸਗੋਂ ਬੁਰੇ ਦਿਨ ਹੀ ਭੋਗ ਰਹੇ ਹਨ। ਮਨੋਹਰ ਲਾਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਨਤਾ ਦੀ ਬੇਹਤਰੀ ਲਈ ਚੰਗੇ ਕਦਮ ਚੁੱਕੇ ਅਤੇ ਮਹਿੰਗਾਈ ਦਰ ਘਟਾਉਣ ਦੇ ਉਪਰਾਲੇ ਕਰੇ। ਉਨ•ਾਂ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤੀ ਮਾਰ ਨਾਲ ਖਰਾਬ ਹੋਈਆਂ ਫਸਲਾਂ ਆਦਿ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਮੀਟਿੰਗ ਤੋਂ ਬਾਅਦ ਵਿਚ ਰੂੜ ਸਿੰਘ ਨੂੰ ਪਾਰਟੀ ਦਾ ਜ਼ਿਲ•ਾ ਸੈਕਟਰੀ ਨਿਯੁਕਤ ਵੀ ਕੀਤਾ ਗਿਆ। ਇਸ ਮੌਕੇ ਗਰੀਸ ਸ਼ਰਮਾ ਸੀਨੀ. ਮੀਤ ਪ੍ਰਧਾਂਨ ਪੰਜਾਬ ਨੇ ਬੋਲਦਿਆਂ ਆਖਿਆ ਕਿ ਬਾਦਲ ਸਰਕਾਰ ਪੈਨਸ਼ਨਰਾਂ ਦੀ ਬਕਾਇਆ ਰੋਕ ਕੇ ਬੈਠੀ ਹੇ ਜਦਕਿ ਕੇਂਦਰ ਸਰਕਾਰ ਆਪਣੇ ਮੁਲਾਜਮਾਂ ਨੂੰ ਡੀ ਏ ਦੀ ਕਿਸ਼ਤ ਅਤੇ ਬਕਾਇਆ ਸਮੇਂ ਸਿਰ ਦਿੰਦੀ ਹੈ। ਉਨ•ਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁਲਾਜਮਾਂ ਪੈਨਸ਼ਨਰਾਂ ਦਾ ਡੀ ਏ ਦਾ ਬਕਾਇਆ ਜਲਦੀ ਦਿੱਤਾ ਜਾਵੇ। ਇਸ ਮੌਕੇ ਰੂੜ ਸਿੰਘ ਨੇ ਆਏ ਹੋਏ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਉਨ•ਾਂ ਨੂੰ ਜੋ ਸੇਵਾ ਸੌਂਪੀ ਹੈ ਉਸ ਨੂੰ ਪੂਰੀ ਤੰਨਦੇਹੀ ਨਾਲ ਨਿਭਾਉਣਗੇ।

Related Articles

Back to top button