Ferozepur News

ਚਾਂਦ ਪਰਕਾਸ਼ ਬਣੇ ਚੋਣ ਤਹਿਸੀਲਦਾਰ

ਫ਼ਿਰੋਜ਼ਪੁਰ 1 ਨਵੰਬਰ 2016 ( ) ਸ੍ਰੀ ਚਾਂਦ ਪਰਕਾਸ਼ ਨੇ ਪੱਦ ਉੱਨਤੀ ਉਪਰੰਤ ਚੋਣ ਤਹਿਸੀਲਦਾਰ  ਫ਼ਿਰੋਜ਼ਪੁਰ  ਦਾ ਅਹੁਦਾ ਸੰਭਾਲ ਲਿਆ ਹੈ।  ਉਹ ਇਸ ਤੋਂ ਪਹਿਲਾਂ ਚੋਣ ਵਿਭਾਗ  ਫਿਰੋਜਪੁਰ ਵਿਖੇ ਬਤੌਰ  ਕਾਨੂੰਗੋ  ਸੇਵਾਵਾਂ  ਨਿਭਾ ਰਹੇ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ  ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸ਼ਹੀਦਾਂ ਦੀ ਧਰਤੀ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਆਪਣੀ  ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਕੇ ਕੰਮ ਨੂੰ ਜ਼ਿਲ੍ਹੇ ਵਿਚ ਸੰਚਾਰੂ ਢੰਗ ਨਾਲ ਚਲਾਇਆ ਜਾਵੇਗਾ। ਇਸ ਮੌਕੇ ਦਫ਼ਤਰ ਦਾ ਸਮੂਹ ਸਟਾਫ਼ ਹਾਜ਼ਰ ਸੀ।

Related Articles

Back to top button