Ferozepur News

ਆਈ ਟੀ ਆਈ 'ਚ ਨਿਟਕੋਨ ਦੀ ਸਥਾਪਨਾ ਦੇ ਵਿਰੋਧ 'ਚ ਕਲੈਰੀਕਲ ਅਤੇ ਟੈਕਨੀਕਲ ਸਟਾਫ ਨੇ ਕੀਤੀ ਵਿਸ਼ਾਲ ਰੋਸ ਰੈਲੀ

25FZR10Pਫਿਰੋਜ਼ਪੁਰ 25 ਮਈ (ਏ.ਸੀ.ਚਾਵਲਾ) ਪ੍ਰਾਈਵੇਟ ਕੰਪਨੀ ਨਿਟਕੋਨ ਦੀ ਆਈ ਟੀ ਆਈ ਲੜਕੇ ਫਿਰੋਜ਼ਪੁਰ ਸ਼ਹਿਰ ਵਿਚ ਸਥਾਪਨਾ ਕਰਨ ਅਤੇ ਪੀ ਜੀ ਆਈ ਸੈਟੇਲਾਇਟ ਸੈਂਟਰ ਸਥਾਪਤ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦੇ ਵਿਰੁੱਧ ਆਈ ਟੀ ਆਈ ਦੇ ਕਲੈਰੀਕਲ ਸਟਾਫ, ਟੈਕਨੀਕਲ ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਵਲੋਂ ਫਿਰੋਜਪੁਰ ਵਿਚ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਵਿਰੁੱਧ ਰੋਸ ਰੈਲੀ ਕੀਤੀ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਰਬੰਸ ਸਿੰਘ, ਸਤ ਪ੍ਰਕਾਸ਼, ਰਾਜੇ ਕੁਮਾਰ ਆਦਿ ਨੇ ਆਖਿਆ ਕਿ ਆਈ ਟੀ ਆਈ ਵਿਚ 4 ਵਰਕਸ਼ਾਪਾਂ ਚੱਲ ਰਹੀਆਂ ਹਨ ਜਿਥੇ ਗਰੀਬ ਪਰਿਵਾਰਾਂ ਦੇ ਬੱਚੇ ਤਰ•ਾਂ ਤਰ•ਾਂ ਦੇ ਕੋਰਸ ਕਰਕੇ ਆਪਣਾ ਭਵਿੱਖ ਬਣਾਉਂਦੇ ਹਨ। ਉਨ•ਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਈ ਟੀ ਆਈ ਸਥਾਪਤ ਕਰਨ ਅਤੇ ਇਥੇ ਪੀ ਜੀ ਆਈ ਸੈਟੇਲਾਇਟ ਸੈਂਟਰ ਸਥਾਪਿਤ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ•ਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸਾਸ਼ਨ ਤੇ ਦੋਸ਼ ਲਗਾਉਦਿਆਂ ਕਿਹਾ ਕਿ ਆਈ ਟੀ ਆਈ ਵਿਚ ਨਿਟਕੋਨ ਅਤੇ ਪੀ ਜੀ ਆਈ ਸੈਂਟਰ ਸਥਾਪਤ ਕਰਕੇ ਫਿਰੋਜ਼ਪੁਰ ਲੜਕਿਆਂ ਦੀ ਆਈ ਟੀ ਆਈ ਨੂੰ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦ ਤੋਂ ਜਲਦ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਰੋਡ ਜਾਮ ਅਤੇ ਡੀ ਸੀ ਦਫਤਰ ਸਾਹਮਣੇ ਧਰਨੇ ਮੁਜਾਹਰੇ ਕਰਨ ਲਈ ਮਜ਼ਬੂਰ ਹੋ ਜਾਣਗੇ। ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਪਰਵਿੰਦਰ ਸਿੰਘ, ਗੁਰਮੀਤ ਸਿੰਘ, ਪਰਮਵੀਰ ਸਿੰਘ, ਜਗਮੋਹਨ ਸਿੰਘ, ਦੇਸ ਰਾਜ, ਤੇਜਿੰਦਰ ਸਿੰਘ, ਸੁਖਵੰਤ ਸਿੰਘ, ਜੋਗਿੰਦਰ ਪਾਲ, ਜਗਜੀਤ ਸਿੰਘ ਅਤੇ ਆਈ ਟੀ ਆਈ ਦੇ ਕਲੈਰੀਕਲ ਸਟਾਫ, ਟੈਕਨੀਕਲ ਸਟਾਫ ਅਤੇ ਦਰਜਾ ਚਾਰ ਕਰਮਚਾਰੀ ਆਦਿ ਹਾਜ਼ਰ ਸਨ।

Related Articles

Back to top button