Ferozepur News

ਦਰਸ਼ਨ ਸਿੰਘ ਫੋਰਮੈਨ ਨੂਰਪੁਰ ਸੇਠਾ ਨੂੰ ਸਦਮਾ ਮਾਤਾ ਦਾ ਦਿਹਾਂਤ

ਭੋਗ ਤੇ ਅੰਤਿਮ ਅਰਦਾਸ 15 ਨਵੰਬਰ ਨੂੰ ਪਿੰਡ ਦੇ ਕਮਿਊਨਿਟੀ ਹਾਲ ਵਿਖੇ ਹੋਵੇਗੀ

ਫਿਰੋਜ਼ਪੁਰ 14 ਨਵੰਬਰ(        ) ਦਰਸ਼ਨ ਸਿੰਘ ਫੋਰਮੈਨ ਚੇਅਰਮੈਨ ਨੂਰ ਪੁਰ ਸੇਠਾ ਆਲ ਟੇਕਨਿਸ਼ਨਲ ਐਂਡ ਕਲਾਸ ਫੋਰ ਅਪਲਾਈ ਯੂਨੀਅਨ ਪੰਜਾਬ ਨੂੰ ਸਦਮਾ ਲਗਾ ਜਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਕ੍ਰਿਪਾਲ ਕੌਰ ਧਰਮ ਪਤਨੀ ਸਵ: ਸ: ਗੁਰਦੀਪ ਸਿੰਘ ਫੋਰਮੈਨ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਚੇਅਰਮੈਨ ਬਚਿੱਤਰ ਸਿੰਘ ਮੋਰ, ਸ੍ਰ: ਵਰਦੇਵ ਸਿੰਘ ਨੋਨੀ ਮਾਨ, ਸ: ਰਣਜੀਤ ਸਿੰਘ ਸਾਮਾ ਸਾਬਕਾ ਚੇਅਰਮੈਨ, ਭਗਵਾਨ ਸਿੰਘ ਨੰਬਰਦਾਰ ਨੂਰ ਪੁਰ ਸੇਠਾਂ, ਹਰਚਰਨ ਸਿੰਘ ਸਾਮਾ ਚੇਅਰਮੈਨ ਪ੍ਰੈਸ ਕਲੱਬ ਫਿਰੋਜ਼ਪੁਰ, ਜਸਵਿੰਦਰ ਸਿੰਘ ਸੰਧੂ ਪ੍ਰਧਾਨ ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਇਲਾਕੇ ਦੀ ਸਮਾਜ ਸੇਵੀ ਸੰਸਥਾ ਦੇ ਆਗੂਆਂ ਨੇ ਦਰਸ਼ਨ ਸਿੰਘ ਫੋਰਮੈਨ ਅਤੇ ਇੰਸਪੈਕਟਰ ਸ੍ਰ: ਬਖ਼ਸ਼ੀਸ਼ ਸਿੰਘ ਅਤੇ ਸ੍ਰ: ਸੁਖਚੈਨ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ  15 ਨਵੰਬਰ ਦਿਨ ਬੁੱਧਵਾਰ  ਕਮਿਊਨਟੀ ਹਾਲ ਪਿੰਡ ਨੂਰਪੁਰ ਸੇਠਾਂ ਵਿਖੇ 12 ਤੋ 1 ਵਜੇ  ਹੋਵੇਗੀ।

Related Articles

Back to top button