Ferozepur News

ਅੰਕਲ ਜੀ, ਮਜ਼ਬੂਰੀ ਏ….    – ਹਰੀਸ਼ ਮੋਂਗਾ

ਅੰਕਲ ਜੀ, ਮਜ਼ਬੂਰੀ ਏ....    - ਹਰੀਸ਼ ਮੋਂਗਾ

ਅੰਕਲ ਜੀ, ਮਜ਼ਬੂਰੀ ਏ….    – ਹਰੀਸ਼ ਮੋਂਗਾ

ਕਾਫੀ ਸਮੇਂ  ਬਾਅਦ, ਅੱਜ ਮੇਰਾ ਸਾਈਕਲ ਚਲਾਉਣ ਦਾ ਤੀਸਰਾ ਦਿਨ ਸੀ ਤੇ ਮੈਂ ਆਪਣੀ ਆਦਤ ਮੁਤਾਬਕ ਕਿਸੇ ਵੱਖਰੇ ਰੂਟ ਵੱਲ ਤੁਰ ਪਿਆ. ਜਦ ਮੈਂ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਸੜਕ ਤੇ ਪਹੁੰਚਿਆ ਤਾਂ ਇਕ 11-12 ਸਾਲ ਦਾ ਲੜਕਾ ਵੀ ਸਾਈਕਲ ਚਲਾਉਂਦਾ ਹੋਇਆ ਮੇਰਾ ਨਾਲ ਹੱਥ ਨੂੰ ਹਵਾ ਵਿਚ ਲਹਿਰਾ ਕੇ ਮੇਰੇ ਨਾਲ ਮਿਲ ਗਿਆ  ਤੇ ਕਹਿੰਦਾ, ਅੰਕਲ ਜੀ, ਤੁਹਾਡਾ ਸਾਈਕਲ ਗੇਅਰ ਵਾਲਾ ਹੈ. ਮੈਂ  ਹਾਂ  ਦਾ ਹੁੰਗਾਰਾ ਭਰਿਆ ਤੇ ਮੇਰੇ ਨਾਲ ਹੋ ਗਿਆ. ਅਗੇ ਜਾਕੇ ਉਸ ਨੇ ਫਿਰ ਕਿਹਾ, ਅੰਕਲ ਜੀ, ਇਹਦੇ ਗੇਅਰ ਬਦਲੋ, ਤੇ ਮੈਂ ਕਿਹਾ ਜਦ ਪੁਲ ਤੇ ਚੜ੍ਹਦਾ ਹਨ ਤਾ ਗੇਅਰ ਵਿਚ ਚਲਾਉਂਦਾ ਹਾਂ. ਉਹ ਮੈਨੂੰ  ਆਪਣੇ ਹੀ ਸਾਈਕਲ  ਬਾਰੇ ਦੱਸਣ ਲੱਗ ਪਿਆ ਕੇ ਮੈਂ ਰਾਤ ਹੀ ਰੰਗ ਲਿਆ ਕੇ, ਇਸ ਨੂੰ ਰੰਗ ਕੀਤਾ ਏ, ਮੈਨੂੰ  ਸੀਕਲੇ ਚਲਾਉਣ ਦਾ ਬੜਾ ਸ਼ੌਕ  ਏ.

ਕੁੱਝ  ਦੂਰ ਜਾ ਕੇ ਮੈਂ ਸਾਈਕਲ ਤੋਂ ਉਤਰ ਗਿਆ ਤੇ ਸੁਭਾਬਣ ਪੁੱਛ ਲਿਆ ਕੀ  ਤੇਰਾ ਕਿ ਨਾਂ ਹੈ ਤੇ ਕੀ ਤੂੰ ਪੜ੍ਹਦਾ  ਹੈ ਤਾਂ ਉਸ ਨੇ ਇਕ ਦਮ ਕਿਹਾ ਹਾਂ ਜੀ ਅੰਕਲ ਜੀ,  ਮੇਰਾ ਨਾਂ  ਅਜੈ ਹੈ, ਪੰਜਵੀ ਵਿਚ ਪੜ੍ਹਦਾਂ ਸੀ ਪਰ  ਹੁਣ ਨਹੀ.  ਮੇਰੇ ਅੰਦਰ ਇਸ ‘ਹੁਣ ਨਹੀਂ’ ਬਾਰੇ ਹੋਰ ਜਾਨਣ  ਦੀ ਇੱਛਾ ਹੋਈ ਤੇ ਪੁੱਛ ਹੀ ਲਿਆ ਕਿ, ਕੀ ਗੱਲ ਏ, ਪੜ੍ਹਦਾ ਨਹੀਂ ? ਤਾਂ, ਇਸ ਤੇ ਇਹ ਛੋਟੀ ਜਾਹਿ ਉਮਰ ਦੇ ਬੱਚੇ ਨੇ, ਆਪਣੀ ਭਾਰੀ ਹੋਈ ਆਵਾਜ਼ ਵਿਚ ਕਿਹਾ, ‘ਅੰਕਲ ਜੀ, ਮਜ਼ਬੂਰੀ ਏ….’

ਮੇਰੇ ਅੰਦਰ ਇਸ ਮਜ਼ਬੂਰੀ ਨੂੰ ਜਾਨਣ  ਦੀ ਹੋਰ ਇੱਛਾ ਪੈਦਾ ਹੋ ਗਈ ਤੇ ਪੁੱਛ ਹੀ ਲਿਆ ਕਿ ਕਿ ਮਜ਼ਬੂਰੀ ਏ. ਇਸ ਤੇ ਉਸ ਨੇ, ਇਕੋ ਸਾਹ ਵਿਚ ਦਾਸ ਦਿੱਤਾ, ਮੇਰਾ ਬਾਪ ਸ਼ਰਾਬੀ ਏ, ਮੇਰੀ ਮਾਂ ਬੁਢੀ ਏ, ਅਸੀਂ ਦੋ ਭਰਾ ਹਾਂ, ਭੈਣ ਪੂਰੀ ਹੋ ਚੁਕੀ ਏ, ਮੈਂ  ਕਿਸੇ ਭਾਂਡਿਆਂ  ਦੀ ਦੁਕਾਨ ਤੇ ਪੰਜ ਹਜ਼ਾਰ ਤੇ ਕੰਮ  ਕਰਦਾਂ, ਮੇਰਾ ਵੱਡਾ ਭਰਾ ਕਿਸੇ ਹੋਰ ਦੁਕਾਨ ਤੇ ਨੌਂ  ਹਜ਼ਾਰ ਤੇ ਕੰਮ  ਕਰਦਾ ਤੇ ਬੱਸ  ਇਸੇ ਨਾਲ ਸਦਾ ਗੁਜਾਰਾ ਚਲਦਾ ਏ.

ਇਸ ਤੋਂ ਬਾਅਦ ਮੈ ਉਸ ਨਾਲ ਇਕ ਯਾਦਗਾਰੀ ਫੋਟੋ ਖਿੱਚ ਲਈ ਤੇ  ਉਸਨੂੰ ਸਟੇਸ਼ਨ ਤੇ ਇਕ ਸ਼ਰਮਾ ਟੀ ਸਟਾਲ ਵਾਲਾ ਹੁੰਦਾ ਸੀ ਲੈ ਗਿਆ  ਕੇ ਚਾਹ ਪੀਂਦੇ ਹਾਂ, ਪਾਰ ਉਸਨੇ ਨਾਂਹ  ਕਰ ਦਿੱਤੀ  ਕੇ ਨਹੀਂ, ਮੇਰੀ ਮਾਂ ਉਡੀਕਦੀ ਹੋਏਗੀ  ਮੇਰਾ ਨਾਲ ਚਾਹ ਪੀਣ ਵਾਸਤੇ ਤੇ ਮੈਂ ਵੀ ਅਜੇ ਘਰ ਤੋਂ ਬਾਹਰ ਚਾਹ ਪੀਣ ਤੋਂ ਰਹਿ ਗਿਆ ਇਸ ਲਈ  ਕਿ ਉਹ ਸ਼ਰਮਾ ਚਾਹ ਵਾਲਾ ਹੁਣ ਨਹੀਂ ਸੀ  ਆਪਣੀ ਰੇਹੜੀ ਲਾਉਂਦਾ ਤੇ ਮੇਨੂ ਵੀ ਆਪਣੀ ਮਾਂ  ਦੀ ਯਾਦ ਆ ਗਈ  ਜੋ ਹੁਣ ਇਸ ਦੁਨੀਆਂ ਵਿਚ ਨਹੀਂ ਹੈ ਜੋ ਕਦੇ ਮੇਨੂ ਵੀ ਉਡੀਕਦੀ ਸੀ.

ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਹੋਰ ਕੁੱਝ  ਪੁੱਛਦਾ, ਉਹ ਆਪਣੀ ਸਾਈਕਲ ਨੂੰ ਤੇਜੀ ਨਾਲ ਪੈਡਲ  ਮਾਰਦਾ ਇਕ ਦਮ ਤੇਜੀ ਨਾਲ ਆਪਣੇ ਘਰ ਵੱਲ ਤੁਰ ਗਿਆ ਤੇ ਮੈਂ ਸੋਚਾਂ ਵਿਚ ਪੈ ਗਿਆ ਤੇ ਕਈ ਸਵਾਲ ਦਿਮਾਗ ਵਿਚ ਆ ਗਏ – ਇਸ ਅਜੈ  ਵਰਗੇ ਕਿੰਨੇ ਬੱਚੇ ਹੋਰ ਹੋਣ  ਗਏ ਜੋ ਪੜ੍ਹਾਈ ਛੱਡ  ਕੇ ਪਰਿਵਾਰ ਨੂੰ ਪਾਲਣ ਲਈ   ਮਜ਼ਬੂਰ ਹੋਣ ਗਏ,  ਉਸ ਦੇ ਬਾਪ ਵਰਗੇ ਹੋਰ ਕਿੰਨੇ ਬਾਪ ਹੋਣ ਗਏ ਜੋ ਕਮ ਨਾਂ  ਕਰਕੇ ਪਰਵਾਰ  ਦੇ ਦੂਜਿਆਂ ਜੀਆਂ ਤੇ ਬੋਝ ਹੋਣ ਗੇ, ਕੀ  ਸਰਕਾਰਾਂ ਸ਼ਰਾਬ ਬੰਦ ਨਹੀਂ ਕਰ ਸਕਦੀਆਂ ਜੋ ਪਰਵਾਰ ਤਬਾਹ ਕਰ ਰਹੀਆਂ ਹਨ, ਕਦੋਂ ਅਜੇਹੇ  ਬਾਪ ਆਪਣੀ ਜਿੰਮੇਵਾਰੀ ਨੂੰ ਸਮਝਣ ਗੇ.

ਇਨੇ ਸਾਰੇ ਸਵਾਲਾਂ  ਵਿਚ ਘਿਰੀਆਂ, ਮੈਂ ਵੀ ਆਪਣੇ ਸਾਈਕਲ ਨੂੰ ਪੈਦਲ ਮਾਰ ਤੇਜੀ ਨਾਲ ਘਰ ਪਹੁੰਚ ਗਿਆ.  ਛੇਤੀ ਨਾਲ ਮੇਰੀ ਘਰ ਵਾਲੀ ਨੇ ਚਾਹ ਬਣਾ ਕੇ ਦਿੱਤੀ ਤੇ ਪੀਂਦੇ ਪੀਂਦੇ ਮੇਰਾ ਦਿਮਾਗ ਵਿਚ ਅਜੈ ਸਾਈਕਲ ਵਾਲੇ ਬੱਚੇ ਦੇ ਲਫ਼ਜ਼ –  ਅੰਕਲ ਜੀ, ਮਜ਼ਬੂਰੀ ਏ…. – ਗੂੰਜ ਰਹੇ ਸਨ.

Related Articles

Leave a Reply

Your email address will not be published. Required fields are marked *

Back to top button